ਖੇਡ ਤੇ ਖੂਬਸੂਰਤੀ ਨੇ ਕੀਤਾ ਸੀ ਮਸ਼ਹੂਰ
Download ABP Live App and Watch All Latest Videos
View In Appਸ਼ਾਹਲੇਲਾ ਦੀ ਕਰਾਚੀ 'ਚ ਹੋਈ ਸੜਕ ਦੁਰਘਟਨਾ 'ਚ ਮੌਤ ਹੋ ਗਈ। 1996 'ਚ ਜਨਮੀ ਸ਼ਾਹਲੇਲਾ ਬਲੋਚਿਸਤਾਨ ਦੀ ਮਹਿਲਾ ਫੁਟਬਾਲ ਟੀਮ ਦੀ ਵੀ ਸਟ੍ਰਾਈਕਰ ਸੀ। ਉਨ੍ਹਾਂ ਦੀ ਭੈਣ ਰਾਹੀਲਾ ਜਰਮੈਨ ਵੀ ਪਾਕਿਸਤਾਨੀ ਟੀਮ ਦੀ ਮੈਨੇਜਰ ਹੈ।
ਸ਼ਾਹਲੇਲਾ ਬਲੋਚ ਨੇ 7 ਸਾਲ ਦੀ ਉਮਰ 'ਚ ਫੁਟਬਾਲ ਖੇਡਣਾ ਸ਼ੁਰੂ ਕੀਤਾ ਸੀ। ਵਿਸ਼ਵ ਭਰ 'ਚ ਇਸ ਖਿਡਾਰਨ ਨੇ ਆਪਣੇ ਖੇਡ ਅਤੇ ਖੂਬਸੂਰਤੀ ਕਾਰਨ ਇੱਕ ਅਲਗ ਪਛਾਣ ਬਣਾ ਲਈ ਸੀ।
ਪਾਕਿਸਤਾਨ ਦੀ ਮਹਿਲਾ ਫੁਟਬਾਲ ਟੀਮ ਦੀ ਸਟ੍ਰਾਈਕਰ ਸ਼ਾਹਲੇਲਾ ਅਹਿਮਦਜਾਈ ਬਲੋਚ ਦੀ ਬੁਧਵਾਰ ਰਾਤ ਇੱਕ ਸੜਕ ਹਾਦਸੇ 'ਚ ਮੌਤ ਹੋ ਗਈ।
ਉਨ੍ਹਾਂ ਦੀ ਮਾਂ ਸਾਂਸਦ ਰੁਬੀਨਾ ਇਰਫਾਨ ਪਾਕਿਸਤਾਨੀ ਫੁਟਬਾਲ ਸੰਘ ਦੀ ਮਹਿਲਾ ਵਿੰਗ ਦੀ ਚੇਅਰਮੈਨ ਰਹਿ ਚੁੱਕੀ ਹੈ। ਉਨ੍ਹਾਂ ਦੇ ਪਿਤਾ ਮੰਤਰੀ ਰਹਿ ਚੁੱਕੇ ਹਨ।
ਸ਼ਾਹਲੇਲਾ ਬਲੋਚ ਦੀ ਖੇਡ ਤਾਂ ਜਬਰਦਸਤ ਸੀ ਹੀ ਪਰ ਨਾਲ ਹੀ ਉਸਦੀ ਖੂਬਸੂਰਤੀ ਵੀ ਹਰ ਕਿਸੇ ਦਾ ਧਿਆਨ ਉਸ ਵਲ ਖਿਚਦੀ ਸੀ।
ਦੱਸਿਆ ਜਾਂਦਾ ਹੈ ਕਿ ਟੱਕਰ ਦੀ ਬੇਹਦ ਜੋਰਦਾਰ ਸੀ ਜਿਸ ਕਾਰਨ ਇਸ ਮਸ਼ਹੂਰ ਖਿਡਾਰਨ ਨੂੰ ਜਾਨ ਤੋਂ ਹੱਥ ਗਵਾਉਣਾ ਪਿਆ। ਸ਼ਾਹਲੇਲਾ ਟਿਓਟਾ ਕਰੋਲਾ ਗੱਡੀ 'ਚ ਸੀ। ਉਨ੍ਹਾਂ ਨਾਲ ਉਨ੍ਹਾਂ ਦਾ ਰਿਸ਼ਤੇਦਾਰ ਭਰਾ ਵੀ ਸੀ।
ਕਰਾਚੀ ਦੇ ਡਿਫੈਂਸ ਫੇਜ 8 'ਚ ਸ਼ਾਹਲੇਲਾ ਦੀ ਗੱਡੀ ਇੱਕ ਖੰਬੇ ਨਾਲ ਜਾ ਟਕਰਾਈ ਜਿਸ ਕਾਰਨ ਸ਼ਾਹਲੇਲਾ ਦੀ ਮੌਤ ਹੋ ਗਈ।
ਸ਼ਾਹਲੇਲਾ ਨੂੰ ਪਾਕਿ ਟੀਮ ਦੀ ਸਭ ਤੋਂ ਖੂਬਸੂਰਤ ਅਤੇ ਟੈਲੈਂਟਿਡ ਖਿਡਾਰਨਾ 'ਚ ਗਿਣਿਆ ਜਾਂਦਾ ਸੀ।
ਰਾਹੀਲਾ ਜਰਮੈਨ ਦੀ ਵੱਡੀ ਫੈਨ ਫੌਲੋਇੰਗ ਹੈ। ਰਾਹੀਲਾ ਵਾਂਗ ਹੀ ਬਲੋਚਿਸਤਾਨ ਦੀ ਟੀਮ ਅਤੇ ਪਾਕਿਸਤਾਨੀ ਟੀਮ ਦਾ ਹਿੱਸਾ ਬਣੀ ਸ਼ਾਹਲੇਲਾ ਬਲੋਚ ਦੇ ਫੈਨਸ ਦੀ ਗਿਣਤੀ 'ਚ ਵੀ ਕੋਈ ਕਮੀ ਨਹੀਂ ਸੀ।
- - - - - - - - - Advertisement - - - - - - - - -