ਟੀਮ ਇੰਡੀਆ ਨੇ ਅੰਡਰ-19 ਮੈਚ 'ਚ ਇੰਗਲੈਂਡ ਨੂੰ ਦਰੜਿਆ
216 ਰਨ ਦਾ ਪਿੱਛਾ ਕਰਨ ਉਤਰੀ ਟੀਮ ਇੰਡੀਆ ਲਈ ਸਲਾਮੀ ਬੱਲੇਬਾਜ ਸ਼ੁਭਮਨ ਗਿੱਲ ਨੇ ਦਮਦਾਰ ਬੱਲੇਬਾਜ਼ੀ ਕੀਤੀ। ਸ਼ੁਭਮਨ ਗਿੱਲ ਨੇ 138 ਰਨ ਦੀ ਨਾਬਾਦ ਪਾਰੀ ਖੇਡ ਟੀਮ ਇੰਡੀਆ ਨੂੰ ਜਿੱਤ ਹਾਸਿਲ ਕਰਵਾਈ।
Download ABP Live App and Watch All Latest Videos
View In Appਸ਼ੁਭਮਨ ਗਿੱਲ ਦੀ ਪਾਰੀ 'ਚ 17 ਚੌਕੇ ਅਤੇ 2 ਛੱਕੇ ਸ਼ਾਮਿਲ ਸਨ। ਇਸ ਜਿੱਤ ਦੇ ਨਾਲ ਹੀ ਭਾਰਤੀ ਟੀਮ ਨੇ 5 ਮੈਚਾਂ ਦੀ ਸੀਰੀਜ਼ 'ਚ 2-1 ਦੀ ਲੀਡ ਹਾਸਿਲ ਕਰ ਲਈ ਹੈ।
ਪੰਜਾਬ ਦੇ ਫਿਰੋਜ਼ਪੁਰ ਦੇ ਰਹਿਣ ਵਾਲੇ ਸ਼ੁਭਮਨ ਗਿੱਲ ਨੇ ਟੀਮ ਇੰਡੀਆ ਨੂੰ ਇੰਗਲੈਂਡ ਖਿਲਾਫ ਜਿੱਤ ਹਾਸਿਲ ਕਰਵਾਈ। ਗਿੱਲ ਦੇ ਸੈਂਕੜੇ ਆਸਰੇ ਟੀਮ ਇੰਡੀਆ ਨੇ ਇੰਗਲੈਂਡ ਨੂੰ 7 ਵਿਕਟਾਂ ਨਾਲ ਮਾਤ ਦਿੱਤੀ।
ਇਸ ਮੈਚ 'ਚ ਇੰਗਲੈਂਡ ਦੀ ਟੀਮ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ 215 ਰਨ ਬਣਾਏ। ਇੰਗਲੈਂਡ ਦੀ ਟੀਮ 49 ਓਵਰਾਂ 'ਚ 215 ਰਨ 'ਤੇ ਆਲ ਆਊਟ ਹੋਈ। ਟੀਮ ਇੰਡੀਆ ਲਈ ਚਾਹਰ ਨੇ 4 ਅਤੇ ਰੌਏ ਨੇ 3 ਵਿਕਟ ਹਾਸਿਲ ਕੀਤੇ। ਇੰਗਲੈਂਡ ਲਈ ਡੈਲਰੇ ਰੌਲੀਨਸ ਨੇ 96 ਰਨ ਦੀ ਪਾਰੀ ਖੇਡੀ।
- - - - - - - - - Advertisement - - - - - - - - -