ਹੌਂਗ ਕੌਂਗ - ਭਾਰਤੀ ਬੈਡਮਿੰਟਨ ਲਈ ਐਤਵਾਰ ਦਾ ਦਿਨ ਨਿਰਾਸ਼ ਕਰਨ ਵਾਲਾ ਰਿਹਾ। ਚੀਨ ਦੀ ਤਾਈ ਜੂ ਯਈਂਗ ਨੇ ਰੀਓ ਓਲੰਪਿਕਸ ਦੀ ਸਿਲਵਰ ਮੈਡਲਿਸਟ ਭਾਰਤੀ ਖਿਡਾਰਨ ਪੀ.ਵੀ. ਸਿੰਧੂ ਨੂੰ ਮਾਤ ਦੇਕੇ ਹੌਂਗ ਕੌਂਗ ਮਾਸਟਰਸ ਦਾ ਖਿਤਾਬ ਆਪਣੇ ਨਾਮ ਕਰ ਲਿਆ। ਚੀਨ ਦੀ ਖਿਡਾਰਨ ਨੇ ਇਹ ਮੈਚ 21-15, 21-17 ਦੇ ਫਰਕ ਨਾਲ ਜਿੱਤਿਆ। 

  

 

ਫਾਈਨਲ 'ਚ ਦੋਨੇ ਖਿਡਾਰਨਾ ਵਿਚਾਲੇ ਰੋਮਾਂਚਕ ਮੈਚ ਵੇਖਣ ਨੂੰ ਮਿਲਿਆ। ਇੱਕ ਸਮੇਂ ਦੋਨੇ ਖਿਡਾਰਨਾ ਬਰਾਬਰੀ 'ਤੇ ਆ ਗਈਆਂ ਸਨ। ਪਰ ਸਿੰਧੂ ਇਸ ਮੁਕਾਬਲੇ 'ਚ ਆਪਣਾ ਦਮਦਾਰ ਪ੍ਰਦਰਸ਼ਨ ਦੁਹਰਾਉਣ 'ਚ ਨਾਕਾਮ ਰਹੀ। ਤਾਈ ਜੂ ਯਈਂਗ ਨੇ ਇਸਤੋਂ ਪਹਿਲਾਂ ਸੈਮੀਫਾਈਨਲ 'ਚ ਸਪੇਨ ਦੀ ਵਿਸ਼ਵ ਨੰਬਰ 1 ਖਿਡਾਰਨ ਕੈਰੋਲੀਨਾ ਮਰੀਨ ਨੂੰ 21-17, 14-21, 21-16 ਨਾਲ ਮਾਤ ਦਿੱਤੀ ਸੀ। ਸਿੰਧੂ ਨੇ ਪਿਛਲੇ ਹਫਤੇ ਚੀਨ ਓਪਨ ਜਿੱਤ ਕੇ ਇਤਿਹਾਸ ਰਚਿਆ ਸੀ। ਪਰ ਹੌਂਗ ਕੌਂਗ ਸੁਪਰ ਸੀਰੀਜ਼ 'ਚ ਸਿੰਧੂ ਫਾਈਨਲ 'ਚ ਜਿੱਤ ਦਰਜ ਕਰਨ 'ਚ ਨਾਕਾਮ ਰਹੀ। 

  

 

ਇਸਤੋਂ ਪਹਿਲਾਂ ਚੀਨ ਦੀ ਖਿਡਾਰਨ ਨਾਲ ਸਿੰਧੂ ਦੀ 7 ਵਾਰ ਟੱਕਰ ਹੋਈ ਸੀ। ਸਿੰਧੂ ਨੇ 3 ਅਤੇ ਤਾਈ ਜੂ ਯਈਂਗ ਨੇ 4 ਮੈਚ ਜਿੱਤੇ ਸਨ।