1…ਜਨਰਲ ਕਮਰ ਜਾਵੇਦ ਬਾਜਵਾ ਪਾਕਿਸਤਾਨ ਸੈਨਾ ਦੇ ਨਵੇਂ ਮੁਖੀ ਹੋਣਗੇ। ਉਹ ਮੌਜੂਦਾ ਸੈਨਾ ਮੁਖੀ ਰਾਹੀਲ ਸ਼ਰੀਫ਼ ਦੀ ਥਾਂ ਲੈਣਗੇ। ਪਾਕਿਸਤਾਨ ਦੇ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ਼ ਨੇ ਨਵੇਂ ਸੈਨਾ ਮੁਖੀ ਵਜੋਂ ਜਨਰਲ ਕਮਰ ਜਾਵੇਦ ਬਾਜਵਾ ਦੇ ਨਾਮ ਉੱਤੇ ਮੋਹਰ ਲਾਈ ਹੈ।
2...ਰਾਹੀਲ ਸ਼ਰੀਫ਼ 29 ਨਵੰਬਰ ਨੂੰ ਸੇਵਾ ਮੁਕਤ ਹੋ ਰਹੇ ਹਨ। ਜਨਰਲ ਜਾਵੇਦ ਬਾਜਵਾ ਬਲੋਚ ਰੈਜ਼ੀਮੈਂਟ ਨਾਲ ਸਬੰਧਿਤ ਹਨ। ਉਨ੍ਹਾਂ ਨੂੰ ਕਸ਼ਮੀਰ ਇਲਾਕੇ ਦਾ ਜ਼ਿਆਦਾ ਤਜਰਬਾ ਹੈ। ਇਸ ਸਮੇਂ ਜਨਰਲ ਜਾਵੇਦ ਬਾਜਵਾ ਪਾਕਿਸਤਾਨ ਸੈਨਾ ਦੇ ਇੰਸਪੈਕਟਰ ਜਨਰਲ ਟਰੇਨਿੰਗ ਦੇ ਅਹੁਦੇ ਤੇ ਹਨ।
3….ਕਿਊਬਾ ਦੇ ਸਾਬਕਾ ਰਾਸ਼ਟਰਪਤੀ ਤੇ ਕ੍ਰਾਂਤੀਕਾਰੀ ਕਮਿਊਨਿਸਟ ਨੇਤਾ ਫਿਦੇਲ ਕਾਸਤਰੋ ਦੀ ਮੌਤ ਮਗਰੋਂ 9 ਦਿਨ ਦੇ ਰਾਸ਼ਟਰੀ ਸੋਗ ਦਾ ਐਲਾਨ ਕੀਤਾ ਗਿਆ ਹੈ। ਬੀਬੀਸੀ ਦੀ ਖਬਰ ਮੁਤਾਬਕ ਇੱਕ ਨਿੱਜੀ ਸਮਾਰੋਹ ਵਿੱਚ ਉਨ੍ਹਾਂ ਨੂੰ ਅੰਤਿਮ ਵਿਦਾਈ ਦਿੱਤੀ ਜਾਵੇਗੀ। ਇਸ ਮਗਰੋਂ ਅਗਲੇ ਹਫਤੇ ਉਨ੍ਹਾਂ ਦੀ ਰਾਖ ਦੇਸ਼ ਦੇ ਕੋਨੇ-ਕੋਨੇ ਵਿੱਚ ਲਿਜਾਈ ਜਾਵੇਗੀ।
4…..ਅਮਰੀਕਾ ਦੇ ਨਵੇਂ ਚੁਣੇ ਗਏ ਰਾਸ਼ਟਰਪਤੀ ਡੋਨਲਡ ਟਰੰਪ ਨੇ ਕਿਊਬਾ ਦੇ ਸਾਬਕਾ ਰਾਸ਼ਟਰਪਤੀ ਫਿਦੇਲ ਕਾਸਤਰੋ ਨੂੰ ਬਰਬਰ ਤਾਨਾਸ਼ਾਹ ਦੱਸਿਆ ਹੈ। ਬੀਬੀਸੀ ਦੀ ਖਬਰ ਮੁਤਾਬਕ ਟਰੰਪ ਨੇ ਉਮੀਦ ਜਤਾਈ ਕਿ ਕਿਊਬਾ ਹੁਣ ਆਜ਼ਾਦ ਭਵਿੱਖ ਵੱਲ ਵਧੇਗਾ।
5….ਅਮਰੀਕਾ ਦੇ ਰਾਸ਼ਟਰਪਤੀ ਬਰਾਕ ਓਬਾਮਾ ਨੇ ਟਰੰਪ ਤੋਂ ਵੱਖ ਬਿਆਨ ਦਿੰਦਿਆਂ ਕਿਹਾ ਹੈ ਕਿ ਕਿਊਬਾ ਦੇ ਸਾਬਕਾ ਰਾਸ਼ਟਰਪਤੀ ਫਿਦੇਲ ਕਾਸਤਰੋ ਦੇ ਦੁਨੀਆ ਤੇ ਜ਼ਬਰਦਸਤ ਪ੍ਰਭਾਵ ਨੂੰ ਇਤਿਹਾਸ ਆਂਕੇਗਾ।
6….ਦੱਖਣੀ ਕੋਰੀਆ ਵਿੱਚ ਰਾਸ਼ਟਰਪਤੀ ਪਾਰਕ ਗਵੇਨ ਦੇ ਅਸਤੀਫੇ ਦੀ ਮੰਗ ਨੂੰ ਲੈ ਕੇ ਪ੍ਰਦਰਸ਼ਨਕਾਰੀ ਸੜਕਾਂ 'ਤੇ ਨਿਕਲੇ। ਬੀਬੀਸੀ ਦੀ ਖਬਰ ਮੁਤਾਬਕ ਇਹ ਕੋਰੀਆ ਦਾ ਹੁਣ ਤੱਕ ਦਾ ਸਭ ਤੋਂ ਵੱਡਾ ਪ੍ਰਦਰਸ਼ਨ ਮੰਨਿਆ ਜਾ ਰਿਹਾ ਹੈ। ਪਾਰਕ ਤੇ ਆਪਣੇ ਦੋਸਤ ਨੂੰ ਪਰਦੇ ਪਿੱਛੋਂ ਸਤਾ ਵਿੱਚ ਦਖਲਅੰਦਾਜ਼ੀ ਕਰਨ ਦੇਣ ਦੇ ਇਲਜ਼ਾਮ ਹਨ।
7….ਸੀਰੀਆ ਵਿੱਚ ਰਾਸ਼ਟਰਪਤੀ ਬਸਰ ਅਲ ਅਸਦ ਦੀ ਫੌਜ ਨੇ ਵਿਦਰੋਹੀਆਂ ਦੇ ਗੜ੍ਹ ਅਲੈਪੋ ਦੇ ਵੱਡੇ ਹਿੱਸੇ 'ਤੇ ਕਬਜ਼ਾ ਕਰ ਲਿਆ ਹੈ। ਦੋ ਹਫਤਿਆਂ ਤੋਂ ਜਾਰੀ ਲੜਾਈ ਵਿੱਚ ਹੁਣ ਤੱਕ ਕਈ ਲੋਕਾਂ ਦੀ ਮੌਤ ਹੋ ਚੁੱਕੀ ਹੈ।
8….ਇਜ਼ਰਾਇਲ ਦੇ ਹੈਫਾ ਵਿੱਚ ਲੱਗੀ ਜੰਗਲਾਂ ਦੀ ਅੱਗ ਬੁਝਾਉਣ ਲਈ ਇਜ਼ਰਾਇਲ ਨੇ ਦੁਨੀਆ ਦਾ ਸਭ ਤੋਂ ਵੱਡਾ ਅੱਜ ਬਝਾਊ ਜਹਾਜ਼ ਉਡਾਇਆ। ਬੋਇੰਗ 704 ਸੁਪਰ ਟੈਂਕਰ ਨਾਲ ਪਾਣੀ ਵਰਸਾਇਆ ਜਾ ਰਿਹਾ ਹੈ।