1...ਭਾਰਤੀ ਫੁੱਟਬਾਲ ਟੀਮ ਤਾਜ਼ਾ ਫੀਫਾ ਰੈਂਕਿੰਗ 'ਚ 11 ਸਥਾਨਾਂ ਦੀ ਛਾਲ ਲਗਾ ਕੇ ਲਗਾਤਾਰ 137ਵੇਂ ਸਥਾਨ 'ਤੇ ਪਹੁੰਚ ਗਈ ਜੋ ਪਿਛਲੇ 6 ਸਾਲ 'ਚ ਉਸ ਦੀ ਸਰਵਸ਼੍ਰੇਸ਼ਠ ਰੈਂਕਿੰਗ ਹੈ। ਭਾਰਤ ਨੇ ਮੁੰਬਈ 'ਚ ਸਤੰਬਰ 'ਚ ਕੌਮਾਂਤਰੀ ਨੁਮਾਇਸ਼ੀ ਮੈਚ 'ਚ 114ਵੀਂ ਰੈਂਕਿੰਗ ਵਾਲੇ ਪੁਏਰਤੋ ਰਿਕੋ ਨੂੰ ਹਰਾਇਆ ਸੀ ਜਿਸ ਨਾਲ ਉਸ ਨੂੰ 230 ਅੰਕ ਮਿਲੇ।
2...ਰੀਓ ਓਲੰਪਿਕ ਦੀ ਚਾਂਦੀ ਤਗਮਾ ਜੇਤੂ ਪੀ.ਵੀ. ਸਿੰਧੂ ਡੈਨਮਾਰਕ ਓਪਨ ਪ੍ਰੀਮੀਅਰ ਸੁਪਰ ਸੀਰੀਜ਼ ਬੈਡਮਿੰਟਨ ਟੂਰਨਾਮੈਂਟ ਦੇ ਦੂਜੇ ਦੌਰ 'ਚ ਪਹੁੰਚ ਗਈ ਜਿਸ ਨੇ ਚੀਨ ਦੀ ਹੀ ਬਿੰਗਜੀਆਓ ਨੂੰ ਸਿੱਧੇ ਸੈਟਾਂ ਨਾਲ ਹਰਾਇਆ। ਛੇਵਾਂ ਦਰਜਾ ਪ੍ਰਾਪਤ ਸਿੰਧੂ ਨੇ 21-14, 21-19 ਨਾਲ ਜਿੱਤ ਦਰਜ ਕੀਤੀ।
3.. ਲਿਓਨੇਲ ਮੈਸੀ ਦੀ ਹੈਟ੍ਰਿਕ ਦੀ ਮਦਦ ਨਾਲ ਬਾਰਸੀਲੋਨਾ ਨੇ ਚੈਂਪੀਅਨਜ਼ ਲੀਗ ਫੁੱਟਬਾਲ 'ਚ 10 ਖਿਡਾਰੀਆਂ ਤੱਕ ਸਿਮਟੀ ਮੈਨਚੈਸਟਰ ਸਿਟੀ ਨੂੰ 4-0 ਨਾਲ ਹਰਾ ਦਿੱਤਾ ਜਦੋਂਕਿ ਬਾਇਰਨ ਮਿਊਨਿਖ ਨੇ ਪੀ.ਐੱਸ.ਵੀ. ਇੰਡੋਵਨ ਨੂੰ 4-1 ਨਾਲ ਹਰਾਇਆ। ਮੈਸੀ ਨੇ ਪਹਿਲਾ ਗੋਲ 17ਵੇਂ ਮਿੰਟ 'ਚ ਅਤੇ ਦੂਜਾ ਕੁਝ ਮਿੰਟ ਬਾਅਦ ਹੀ ਕਰ ਦਿੱਤਾ।
4...ਵਿਰਾਟ ਕੋਹਲੀ ਲਈ ਰਿਸ਼ਤਿਆਂ 'ਚ ਵਫ਼ਾਦਾਰੀ ਸਭ ਤੋਂ ਅਹਿਮ ਹੈ ਅਤੇ ਇਹੀ ਕਾਰਨ ਹੈ ਉਹਨਾਂ ਦਾ ਮੰਨਣਾ ਹੈ ਕਿ ਬਚਪਨ ਦੇ ਕੋਚ ਰਾਜਕੁਮਾਰ ਸ਼ਰਮਾ ਅਤੇ ਆਈ. ਪੀ. ਐੱਲ. ਟੀਮ ਰਾਇਲ ਚੈਂਲੇਂਜ਼ਰਸ ਬੈਂਗਲੁਰੂ ਨਾਲ ਉਸ ਦਾ ਰਿਸ਼ਤਾ ਕਦੇ ਨਹੀਂ ਟੁੱਟਣ ਵਾਲਾ ਹੈ।
5...ਭਾਰਤੀ ਕ੍ਰਿਕੇਟਰਜ਼ ਦੀਆਂ ਪਤਨੀਆਂ ਨੇ ਵੀ ਆਪਣੇ ਪਤੀ ਦੀ ਲੰਮੀ ਉਮਰ ਲਈ ਵਰਤ ਰੱਖਿਆ । ਜਿਨਾਂ ਚ ਸਹਿਵਾਗ ਦੀ ਪਤਨੀ ਆਰਤੀ, ਭੱਜੀ ਦੀ ਪਤਨੀ ਗੀਤਾ ਅਤੇ ਰੋਹਿਤ ਸ਼ਰਮਾ ਦੀ ਪਤਨੀ ਰਿਤਿਕਾ ਸ਼ਾਮਲ ਹਨ। ਜਿਨਾਂ ਨੇ ਖਾਸ ਦਿਨ ਸਬੰਧੀ ਟਵੀਟ ਕਰ ਆਪਣੀ ਐਕਸਾਈਟਮੈਂਟ ਵੀ ਦੱਸੀ।