ਇਸ ਮਾਮਲੇ 'ਚ ਸਿੰਧੂ ਚੋਟੀ 'ਤੇ
ਇਸਤੋਂ ਅਲਾਵਾ ਜਿਮਨਾਸਟ ਦੀਪਾ ਕਰਮਾਕਰ ਅਤੇ ਰੀਓ ਓਲੰਪਿਕਸ ਦੀ ਕਾਂਸੀ ਦਾ ਤਗਮਾ ਜੇਤੂ ਭਲਵਾਨ ਸਾਕਸ਼ੀ ਮਲਿਕ ਵੀ ਗੂਗਲ ਸਰਚ ਕੀਤੇ ਜਾਣ ਵਾਲੇ ਖਿਡਾਰੀਆਂ 'ਚ ਟਾਪ 10 'ਚ ਸ਼ਾਮਿਲ ਹਨ।
ਸਿੰਧੂ ਨੇ ਇਸ ਮਾਮਲੇ 'ਚ ਵਨਡੇ ਅਤੇ ਟੀ-20 ਕਪਤਾਨ ਧੋਨੀ, ਟੈਸਟ ਕਪਤਾਨ ਵਿਰਾਟ ਕੋਹਲੀ ਅਤੇ ਦਿੱਗਜ ਸਚਿਨ ਤੇਂਦੁਲਕਰ ਨੂੰ ਵੀ ਪਛਾੜ ਦਿੱਤਾ।
ਦੀਪਾ ਕਰਮਾਕਰ ਭਾਰਤ ਦੀ ਪਹਿਲੀ ਮਹਿਲਾ ਜਿਮਨਾਸਟ ਸੀ ਜਿਸਨੇ ਓਲੰਪਿਕਸ ਲਈ ਕੁਆਲੀਫਾਈ ਕੀਤਾ।
ਗੂਗਲ ਸਰਚ ਇੰਜਨ 'ਤੇ ਸਾਲ 2016 'ਚ ਸਭ ਤੋਂ ਵਧ ਸਰਚ ਕੀਤੇ ਗਏ ਖਿਡਾਰੀਆਂ 'ਚ ਸਿੰਧੂ ਸਭ ਤੋਂ ਉੱਤੇ ਰਹੀ। ਗੂਗਲ ਨੇ ਇਸਦੀ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸਾਲ 2016 'ਚ ਜਿਹੜੇ ਖਿਡਾਰੀਆਂ ਨੂੰ ਸਰਚ ਇੰਜਨ 'ਤੇ ਸਭ ਤੋਂ ਜਾਦਾ ਸਰਚ ਕੀਤਾ ਗਿਆ ਉਸ 'ਚ ਸਿੰਧੂ ਟਾਪ 'ਤੇ ਰਹੀ।
ਭਾਰਤੀ ਬੈਡਮਿੰਟਨ ਦੀ ਨਵੀਂ ਸਨਸਨੀ ਅਤੇ ਰੀਓ ਓਲੰਪਿਕਸ ਦੀ ਸਿਲਵਰ ਮੈਡਲ ਜੇਤੂ ਪੀ.ਵੀ. ਸਿੰਧੂ ਨੇ ਵਿਰਾਟ ਕੋਹਲੀ, ਸਚਿਨ ਤੇਂਦੁਲਕਰ ਅਤੇ ਧੋਨੀ ਨੂੰ ਪਿੱਛੇ ਛਡ ਦਿੱਤਾ ਹੈ।
ਦੀਪਾ ਮੈਡਲ ਜਿੱਤਣ ਤੋਂ ਖੁੰਝ ਗਈ ਸੀ ਅਤੇ ਦੀਪਾ ਨੂੰ ਚੌਥਾ ਸਥਾਨ ਹਾਸਿਲ ਹੋਇਆ ਸੀ।
ਸਭ ਤੋਂ ਵਧ ਸਰਚ ਕੀਤੇ ਗਏ ਬਾਕੀ ਖਿਡਾਰੀਆਂ 'ਚ ਵਿਰਾਟ ਕੋਹਲੀ, ਸਚਿਨ ਤੇਂਦੁਲਕਰ, ਮਹੇਂਦਰ ਸਿੰਘ ਧੋਨੀ, ਕੀਦੰਬੀ ਸ਼੍ਰੀਕਾਂਤ ਅਤੇ ਸਾਨੀਆ ਮਿਰਜ਼ਾ ਦਾ ਨਾਮ ਸ਼ਾਮਿਲ ਹੈ।