✕
  • ਹੋਮ

ਮੈਡਲ ਤੋਂ ਬਾਅਦ ਇਨਾਮਾਂ ਦੀ ਵਰਖਾ

ਏਬੀਪੀ ਸਾਂਝਾ   |  21 Aug 2016 04:00 PM (IST)
ਮੈਡਲ ਤੋਂ ਬਾਅਦ ਇਨਾਮਾਂ ਦੀ ਵਰਖਾ

ਰੀਓ ਓਲੰਪਿਕਸ 'ਚ ਭਾਰਤ ਲਈ ਸਿਲਵਰ ਮੈਡਲ ਜਿੱਤਣ ਵਾਲੀ ਪੀ.ਵੀ. ਸਿੰਧੂ 'ਤੇ ਇਨਾਮਾਂ ਦੀ ਵਰਖਾ ਹੋਣ ਲੱਗੀ ਹੈ। ਵਰਖਾ ਵੀ ਅਜਿਹੀ ਕਿ ਸੁਨ ਕੇ ਕੋਈ ਵੀ ਦੰਗ ਰਹਿ ਜਾਵੇ। ਰੀਓ 'ਚ ਭਾਰਤ ਦੀ ਚਾਂਦੀ ਕਰਵਾਉਣ ਵਾਲੀ ਪੀ.ਵੀ. ਸਿੰਧੂ ਲਈ ਵੱਖ-ਵੱਖ ਰਾਜਾਂ ਦੀਆਂ ਸਰਕਾਰਾਂ ਇਨਾਮਾਂ ਦਾ ਐਲਾਨ ਕਰ ਰਹੀਆਂ ਹਨ। ਚਾਹੇ ਓਹ ਸਿੰਧੂ ਦਾ ਰਾਜ ਆਂਧਰ ਪ੍ਰਦੇਸ਼ ਹੋਵੇ ਅਤੇ ਚਾਹੇ ਦੇਸ਼ ਦੀ ਰਾਜਧਾਨੀ ਦਿੱਲੀ। ਹਰ ਜਗ੍ਹਾ ਦੇ ਲੋਕ ਅਤੇ ਸਰਕਾਰਾਂ ਖੁਸ਼ ਹਨ।

1

2

ਇੰਨਾ ਹੀ ਨਹੀਂ ਮੱਧ ਪ੍ਰਦੇਸ਼ ਸਰਕਾਰ ਨੇ ਸਿੰਧੂ ਨੂੰ 50ਲੱਖ ਰੁਪਏ ਇਨਾਮ ਦੇਣ ਦਾ ਐਲਾਨ ਕੀਤਾ ਹੈ।

3

ਦਿੱਲੀ ਸਰਕਾਰ ਨੇ ਸਿੰਧੂ ਨੂੰ 2 ਕਰੋੜ ਰੁਪਏ ਇਨਾਮ ਦੇਣ ਦਾ ਐਲਾਨ ਕੀਤਾ ਹੈ।

4

ਭਾਰਤ ਪੈਟਰੋਲੀਅਮ ਕਾਰਪੋਰੇਸ਼ਨ ਲਿਮਿਟਿਡ ਸਿੰਧੂ ਨੂੰ 75ਲੱਖ ਰੁਪਏ ਦਾ ਇਨਾਮ ਦੇਣ ਦਾ ਐਲਾਨ ਕਰ ਚੁੱਕਿਆ ਹੈ।

5

ਬੈਡਮਿੰਟਨ ਐਸੋਸੀਏਸ਼ਨ ਆਫ ਇੰਡੀਆ ਵੀ ਸਿੰਧੂ ਨੂੰ ਇਸ ਵੱਡੀ ਉਪਲਬਧੀ ਲਈ 50 ਲੱਖ ਰੁਪਏ ਇਨਾਮ ਦੇਣ ਦਾ ਐਲਾਨ ਕੀਤਾ ਹੈ।

6

ਆਂਧਰ ਪ੍ਰਦੇਸ਼ ਸਰਕਾਰ ਨੇ ਸਿੰਧੂ ਲਈ 3 ਕਰੋੜ ਰੁਪਏ ਦੀ ਇਨਾਮੀ ਰਾਸ਼ੀ ਐਲਾਨੀ ਹੈ।

7

ਸਿੰਧੂ ਦੇ ਸਿਲਵਰ ਮੈਡਲ ਜਿੱਤਣ 'ਤੇ ਤੇਲੰਗਾਨਾ ਸਰਕਾਰ ਉਨ੍ਹਾਂ ਨੂੰ 5 ਕਰੋੜ ਰੁਪਏ ਦੇਣ ਦਾ ਐਲਾਨ ਕੀਤਾ ਹੈ।

8

ਭਾਰਤੀ ਓਲੰਪਿਕ ਸੰਘ ਦੇਸ਼ ਦੀ ਸ਼ਾਨ ਵਧਾਉਣ ਵਾਲੀ ਸਿੰਧੂ ਨੂੰ 30ਲੱਖ ਰੁਪਏ ਦੀ ਇਨਾਮੀ ਰਾਸ਼ੀ ਦਵੇਗਾ। ਆਲ ਇੰਡੀਆ ਫੁਟਬਾਲ ਫੈਡਰੇਸ਼ਨ ਵੀ ਸਿੰਧੂ ਨੂੰ 5 ਲੱਖ ਰੁਪਏ ਇਨਾਮ ਦੇਣ ਜਾ ਰਹੀ ਹੈ।

9

ਸਿੰਧੂ 'ਤੇ ਇਨਾਮਾਂ ਦੀ ਵਰਖਾ

10

ਹੈਦਰਾਬਾਦ ਡਿਸਟ੍ਰਿਕਟ ਬੈਡਮਿੰਟਨ ਐਸੋਸੀਏਸ਼ਨ ਦੇ ਪ੍ਰਧਾਨ ਚਾਮੁੰਦੇਸ਼ਵਰਥਨ ਸਿੰਧੂ ਨੂੰ ਬੀ.ਐਮ.ਡਬਲਿਊ ਗੱਡੀ ਦੇਣਗੇ। ਉਨ੍ਹਾਂ ਨੇ 2012 'ਚ ਸਾਇਨਾ ਨਹਿਵਾਲ ਨੂੰ ਵੀ BMW ਗਿਫਟ ਕੀਤੀ ਸੀ। ਓਹ ਸਚਿਨ ਦੇ ਕਰੀਬੀ ਹਨ ਅਤੇ ਖਬਰਾਂ ਹਨ ਕਿ ਇਹ BMW ਗੱਡੀ ਸਿੰਧੂ ਨੂੰ ਸਚਿਨ ਹੀ ਗਿਫਟ ਕਰਨਗੇ। ਕੁਲ ਮਿਲਾਕੇ ਵੇਖਿਆ ਜਾਵੇ ਤਾਂ ਓਲੰਪਿਕਸ 'ਚ ਦੇਸ਼ ਦਾ ਨਾਮ ਚਮਕਾਉਣ ਵਾਲੀ ਸਿੰਧੂ 'ਤੇ ਹੁਣ ਪੈਸੇ ਅਤੇ ਇਨਾਮਾਂ ਦੀ ਵਰਖਾ ਹੋਣ ਵਾਲੀ ਹੈ।

11

12

ਬਾਲੀਵੁਡ ਦੇ ਸੁਲਤਾਨ ਸਲਮਾਨ ਖਾਨ ਵੀ ਸਿੰਧੂ ਨੂੰ 1.1ਲੱਖ ਰੁਪਏ ਦੇਣਗੇ। ਸਿੰਧੂ ਦੇ ਕੋਚ ਪੁਲੇਲਾ ਗੋਪੀਚੰਦ 'ਤੇ ਵੀ ਇਨਾਮਾਂ ਦੀ ਵਰਖਾ ਹੋਣ ਵਾਲੀ ਹੈ। ਆਂਧਰ ਪ੍ਰਦੇਸ਼ ਦੀ ਸਰਕਾਰ ਗੋਪੀਚੰਦ ਨੂੰ 50 ਲੱਖ ਦਾ ਇਨਾਮ ਅਤੇ ਬੈਡਮਿੰਟਨ ਐਸੋਸੀਏਸ਼ਨ ਆਫ ਇੰਡੀਆ ਗੋਪੀਚੰਦ ਨੂੰ 10 ਲੱਖ ਰੁਪਏ ਦਾ ਇਨਾਮ ਦਵੇਗੀ।

13

ਅਜਿਹੇ 'ਚ ਹੁਣ ਸਿੰਧੂ ਨੂੰ ਗਿਫਟ ਦੇਣ ਵਾਲਿਆਂ ਦੀ ਲਿਸਟ 'ਚ ਤੇਲੰਗਾਨਾ ਦੀ ਸਰਕਾਰ ਦੇ ਨਾਲ-ਨਾਲ ਮਧਿਆ ਪ੍ਰਦੇਸ਼ ਅਤੇ ਦਿੱਲੀ ਸਰਕਾਰ ਵੀ ਜੁੜ ਗਈ ਹੈ।

14

ਰੀਓ ਓਲੰਪਿਕਸ 'ਚ ਭਾਰਤ ਲਈ ਸਿਲਵਰ ਮੈਡਲ ਜਿੱਤਣ ਵਾਲੀ ਪੀ.ਵੀ. ਸਿੰਧੂ 'ਤੇ ਇਨਾਮਾਂ ਦੀ ਵਰਖਾ ਹੋਣ ਲੱਗੀ ਹੈ। ਵਰਖਾ ਵੀ ਅਜਿਹੀ ਕਿ ਸੁਨ ਕੇ ਕੋਈ ਵੀ ਦੰਗ ਰਹਿ ਜਾਵੇ। ਰੀਓ 'ਚ ਭਾਰਤ ਦੀ ਚਾਂਦੀ ਕਰਵਾਉਣ ਵਾਲੀ ਪੀ.ਵੀ. ਸਿੰਧੂ ਲਈ ਵੱਖ-ਵੱਖ ਰਾਜਾਂ ਦੀਆਂ ਸਰਕਾਰਾਂ ਇਨਾਮਾਂ ਦਾ ਐਲਾਨ ਕਰ ਰਹੀਆਂ ਹਨ। ਚਾਹੇ ਓਹ ਸਿੰਧੂ ਦਾ ਰਾਜ ਆਂਧਰ ਪ੍ਰਦੇਸ਼ ਹੋਵੇ ਅਤੇ ਚਾਹੇ ਦੇਸ਼ ਦੀ ਰਾਜਧਾਨੀ ਦਿੱਲੀ। ਹਰ ਜਗ੍ਹਾ ਦੇ ਲੋਕ ਅਤੇ ਸਰਕਾਰਾਂ ਖੁਸ਼ ਹਨ।

  • ਹੋਮ
  • ਖੇਡਾਂ
  • ਮੈਡਲ ਤੋਂ ਬਾਅਦ ਇਨਾਮਾਂ ਦੀ ਵਰਖਾ
About us | Advertisement| Privacy policy
© Copyright@2026.ABP Network Private Limited. All rights reserved.