ਨਵੀਂ ਦਿੱਲੀ: ਭਾਰਤੀ ਹਾਕੀ ਟੀਮ ਦੇ ਇੱਕ ਖਿਡਾਰੀ ਦੀ ਕੋਰੋਨਾ ਰਿਪੋਰਟ ਪੌਜ਼ੇਟਿਵ ਆਈ ਹੈ। ਹੁਣ ਮਨਦੀਪ ਸਿੰਘ ਕੋਰੋਨਾ ਪਾਜ਼ੀਟਿਵ ਪਾਏ ਗਏ ਹਨ ਹਾਲਾਂਕਿ ਉਨ੍ਹਾਂ ਵਿੱਚ ਕੋਰੋਨਾ ਦੇ ਕੋਈ ਲੱਛਣ ਨਹੀਂ ਪਾਏ ਗਏ। ਪਹਿਲਾਂ ਹੀ ਪੰਜ ਖਿਡਾਰੀਆਂ ਦੇ ਕੋਵਿਡ-19 ਨਾਲ ਪੀੜਤ ਹੋਣ ਦੀ ਪੁਸ਼ਟੀ ਕੀਤੀ ਗਈ ਸੀ। ਹੁਣ ਤਕ ਭਾਰਤੀ ਹਾਕੀ ਟੀਮ ਦੇ ਛੇ ਖਿਡਾਰੀ ਕੋਰੋਨਾ ਪੀੜਤ ਹੋ ਚੁੱਕੇ ਹਨ। ਭਾਰਤੀ ਟੀਮ ਇਸ ਸਮੇਂ ਬੰਗਲੌਰ ਵਿੱਚ ਕੈਂਪ ਵਿੱਚ ਅਭਿਆਸ ਕਰ ਰਹੀ ਹੈ।

ਦੱਸ ਦਈਏ ਮਨਦੀਪ ਤੋਂ ਇਲਾਵਾ, ਭਾਰਤੀ ਪੁਰਸ਼ ਹਾਕੀ ਟੀਮ ਦੇ ਕਪਤਾਨ ਮਨਪ੍ਰੀਤ ਸਿੰਘ, ਸੁਰੇਂਦਰ ਕੁਮਾਰ, ਜਸਕਰਨ ਸਿੰਘ, ਕ੍ਰਿਸ਼ਨਾ ਬੀ ਤੇ ਵਰੁਣ ਕੁਮਾਰ ਬੰਗਲੁਰੂ ਵਿੱਚ ਰਾਸ਼ਟਰੀ ਕੈਂਪ ਤੋਂ ਪਹਿਲਾਂ ਕੋਰੋਨਾ ਵਾਇਰਸ ਜਾਂਚ ਵਿੱਚ ਪੌਜ਼ੇਟਿਵ ਪਾਏ ਗਏ। ਸਪੋਰਟਸ ਅਥਾਰਟੀ ਆਫ ਇੰਡੀਆ (ਸਾਈ) ਦੇ ਨੈਸ਼ਨਲ ਸੈਂਟਰ ਆਫ਼ ਐਕਸੀਲੈਂਸ (ਐਨਸੀਓਈ) ਵਿੱਚ ਟੀਮ ਨਾਲ ਰਿਪੋਰਟ ਕਰਨ ਮਗਰੋਂ ਇਹ ਖਿਡਾਰੀ ਕੋਰੋਨਾ ਪੌਜ਼ੇਟਿਵ ਪਾਏ ਗਏ।

ਮਨਪ੍ਰੀਤ ਸਮੇਤ ਸਾਰੇ ਐਥਲੀਟ, ਜਿਨ੍ਹਾਂ ਨੇ ਕੈਂਪ ਲਈ ਰਿਪੋਰਟ ਕੀਤਾ ਸੀ, ਸਿਹਤ ਮੰਤਰਾਲੇ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਕੁਆਰੰਟੀਨ ਵਿੱਚ ਰਹਿ ਰਹੇ ਸਨ। ਉਨ੍ਹਾਂ ਨੂੰ ਵਾਇਰਸ ਦੇ ਪੌਜ਼ੇਟਿਵ ਦੀ ਸੰਭਾਵਨਾ ਤੋਂ ਬਚਾਅ ਲਈ ਸਾਵਧਾਨੀ ਦੇ ਤੌਰ 'ਤੇ ਵੱਖ-ਵੱਖ ਤੌਰ 'ਤੇ ਰੱਖਿਆ ਗਿਆ ਸੀ।