ਨਵੀਂ ਦਿੱਲੀ - UFC ਚੈਂਪੀਅਨ ਅਤੇ ਵਿਸ਼ਵ 'ਚ ਆਪਣੀ ਤਾਕਤ ਅਤੇ ਅਦਾਕਾਰੀ ਨਾਲ ਅਲੱਗ ਪਛਾਣ ਬਣਾ ਚੁੱਕੀ ਰੌਂਡਾ ਰੌਸੀ ਇੱਕ ਯੂਥ ਆਈਕਨ ਬਣ ਚੁੱਕੀ ਹੈ। ਰੌਸੀ ਦਾ ਜਨਮ 1 ਫਰਵਰੀ 1987 ਨੂੰ ਅਮਰੀਕਾ ਦੇ ਕੈਲੀਫੋਰਨੀਆ 'ਚ ਹੋਇਆ ਸੀ। 
 
ਫਰਸ਼ ਤੋਂ ਅਰਸ਼ ਤੱਕ ਦੀ ਕਹਾਣੀ 
 
ਰੌਂਡਾ ਰੌਸੀ ਨੇ ਨਵੰਬਰ 2015 'ਚ ਖੇਡੀ ਆਪਣੀ ਆਖਰੀ ਫਾਇਟ 'ਚ ਹਾਰ ਦਾ ਮੂੰਹ ਵੇਖਿਆ। ਇਹ ਰੌਸੀ ਦੇ ਕਰੀਅਰ ਦੀ ਪਹਿਲੀ ਹਾਰ ਸੀ। ਹੋਲੀ ਹੋਮ ਖਿਲਾਫ ਹੋਈ ਇਸ ਟੱਕਰ 'ਚ ਰੌਸੀ ਨੂੰ ਨਾਕ ਆਉਟ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਪਰ ਇਸਤੋਂ ਪਹਿਲਾਂ ਰੌਂਡਾ ਰੌਸੀ ਨੇ ਅਗਸਤ 'ਚ ਹੋਇਆ UFC ਦਾ ਖਿਤਾਬੀ ਮੈਚ ਇੱਕ ਤਰਫਾ ਅੰਦਾਜ਼ 'ਚ ਜਿੱਤ ਲਿਆ। ਰੌਂਡਾ ਨੇ ਖਿਤਾਬੀ ਮੈਚ 'ਚ ਬੈਥੇ ਕੌਰੀਆ ਨੂੰ 34 ਸੈਕਿੰਡ 'ਚ ਹੀ ਧੂੜ ਚਟਾ ਦਿੱਤੀ। ਖਾਸ ਗੱਲ ਇਹ ਹੈ ਕਿ ਰੌਂਡਾ ਨੂੰ ਨਵੰਬਰ 'ਚ ਮਿਲੀ ਹਾਰ ਤੋਂ ਪਹਿਲਾਂ ਦੇ ਪਿਛਲੇ 3 ਟਾਇਟਲ ਮੈਚ ਕੁਲ 64 ਸੈਕਿੰਡ ਹੀ ਚੱਲੇ ਸਨ। ਪਹਿਲੇ 2 ਮੈਚਾਂ 'ਚ ਰੌਂਡਾ ਨੇ 14 ਤੇ 16 ਸੈਕਿੰਡ 'ਚ ਬਾਜ਼ੀ ਮਾਰੀ ਸੀ।
  
 
ਪਰ ਇਹ ਫਾਈਟਰ ਆਖਿਰ ਫਾਈਟਰ ਬਣੀ ਕਿਵੇਂ ਅਤੇ ਕਿਵੇਂ ਰੌਂਡਾ ਨੇ ਕਾਮਯਾਬੀ ਦੀਆਂ ਪੌੜੀਆਂ ਚੜੀਆਂ, ਇਹ ਜਾਦਾ ਲੋਕ ਨਹੀਂ ਜਾਣਦੇ। ਰੌਂਡਾ ਦੀ ਕਾਮਯਾਬੀ ਦੀ ਕਹਾਣੀ ਆਸਾਨ ਨਹੀਂ ਸੀ। 
  
 
ਰੌਂਡਾ ਰੌਸੀ, ਇਹ ਨਾਮ ਖੇਡ ਜਗਤ 'ਚ ਤਾਂ ਮਸ਼ਹੂਰ ਸੀ ਹੀ, ਤੇ ਹੁਣ ਇਹ ਨਾਮ ਹਾਲੀਵੁਡ 'ਚ ਵੀ ਪਛਾਣ ਬਣਾ ਚੁੱਕਿਆ ਹੈ। ਇਹ ਨਾਮ ਹੈ ਇੱਕ ਅਜਿਹੀ ਜੂਡੋ ਖਿਡਾਰਨ ਦਾ, ਜਿਸਨੇ ਪਹਿਲਾਂ ਜੂਡੋ ਛੱਡ ਕੇ UFC ਅਤੇ MMA 'ਚ ਅਲੱਗ ਪਛਾਣ ਬਣਾਈ, ਅਤੇ ਫਿਰ ਵਿਨ ਡੀਜ਼ਲ ਅਤੇ ਸਿਲਵੈਸਟਰ ਸਟੈਲੋਨ ਵਰਗੇ ਦਿੱਗਜਾਂ ਨਾਲ ਫਿਲਮਾਂ ਵੀ ਕੀਤੀਆਂ। ਪਰ ਫਿਲਮਾਂ ਕਰਦੀ ਹੋਈ ਰੌਂਡਾ ਨੇ ਆਪਣਾ ਫਾਇਟਿੰਗ ਅਵਤਾਰ ਨਹੀਂ ਛੱਡਿਆ ਅਤੇ ਜਿਥੇ ਵੀ ਰੌਂਡਾ ਖੜੀ, ਉਥੇ ਹੀ ਉਸਦੇ ਨਾਮ ਨਾਲ ਚੈਂਪੀਅਨ ਸ਼ਬਦ ਜੁੜ ਗਿਆ। 
  
 
ਇੱਕ ਆਮ ਜਿਹੇ ਪਰਿਵਾਰ 'ਚ ਜਨਮੀ ਰੌਂਡਾ ਰੌਸੀ ਨੇ 11 ਸਾਲ ਦੀ ਉਮਰ 'ਚ ਆਪਣੀ ਮਾਂ ਦੇ ਨਾਲ ਜੂਡੋ ਖੇਡਣੀ ਸ਼ੁਰੂ ਕੀਤੀ ਸੀ। ਫਿਰ ਜਲਦੀ ਹੀ ਰੌਂਡਾ ਨੇ ਰਾਸ਼ਟਰੀ ਪੱਦਰ ਤੇ ਆਪਣਾ ਅਲੱਗ ਰੁਤਬਾ ਬਣਾ ਲਿਆ ਸੀ। ਰੌਂਡਾ ਨੇ 17 ਸਾਲ ਦੀ ਉਮਰ 'ਚ ਏਥੰਸ ਓਲੰਪਿਕਸ 'ਚ ਜਗ੍ਹਾ ਬਣਾਈ, ਅਤੇ ਉਸ ਓਲੰਪਿਕਸ 'ਚ ਰੌਸੀ ਸਭ ਤੋਂ ਛੋਟੀ ਉਮਰ ਦੀ ਜੂਡੋਕਾ ਸੀ। ਫਿਰ ਰੌਂਡਾ ਨੇ ਸਾਲ 2008 'ਚ ਬੀਜਿੰਗ ਓਲੰਪਿਕਸ 'ਚ ਧਮਾਲ ਕੀਤਾ ਅਤੇ ਕਾਂਸੀ ਦਾ ਤਗਮਾ ਜਿੱਤਿਆ। ਰੌਸੀ ਜੂਡੋ 'ਚ ਤਗਮਾ ਜਿੱਤਣ ਵਾਲੀ ਅਮਰੀਕਾ ਦੀ ਪਹਿਲੀ ਖਿਡਾਰਨ ਸੀ। 
ਇਹੀ ਨਹੀਂ ਰੌਂਡਾ ਨੇ ਪੈਨ ਅਮੈਰੀਕਨ ਜੂਡੋ ਚੈਂਪੀਅਨਸ਼ਿਪ ਖੇਡਦਿਆਂ ਕਈ ਤਗਮੇ ਜਿੱਤੇ ਅਤੇ ਵਿਸ਼ਵ ਚੈਂਪੀਅਨਸ਼ਿਪ 'ਚ ਵੀ ਤਗਮਾ ਆਪਣੇ ਨਾਮ ਕੀਤਾ। 
  
 
ਜੂਡੋ ਖੇਡਦਿਆਂ ਕਮਾਲ ਕਰਨ ਵਾਲੀ ਰੌਸੀ ਨੇ UFC 'ਚ ਵੀ ਇੱਕ ਤੋਂ ਵਧ ਕੇ ਇੱਕ ਕਮਾਲ ਕੀਤੇ ਅਤੇ ਹਰ ਕੋਈ ਇਸ ਖਿਡਾਰਨ ਦਾ ਦੀਵਾਨਾ ਹੋ ਗਿਆ। ਰੌਂਡਾ ਰੌਸੀ ਇੱਕ ਪਾਸੇ ਤਾਂ ਆਪਣੇ ਹੁਸਨ ਨਾਲ ਲੋਕਾਂ ਨੂੰ ਆਪਣਾ ਫੈਨ ਬਣਾਉਂਦੀ ਗਈ ਅਤੇ ਦੂਜੇ ਪਾਸੇ ਆਪਣੇ ਲੜਨ ਦੇ ਅੰਦਾਜ਼ ਨਾਲ ਵੀ ਹਰ ਕਿਸੇ ਦੇ ਦਿਲ ਜਿੱਤਦੀ ਰਹੀ। 
  
 
ਪਰ ਅਜੇ ਰੌਂਡਾ ਰੌਸੀ ਦਾ ਅਸਲੀ ਜਲਵਾ ਬਾਕੀ ਸੀ। ਰੌਂਡਾ ਰੌਸੀ ਦੇ ਹੁਨਰ ਦਾ ਦੀਵਾਨਾ ਹਾਲੀਵੁਡ ਵੀ ਹੋਇਆ ਅਤੇ ਰੌਂਡਾ ਰੌਸੀ ਨੂੰ ਦਿੱਗਜਾਂ ਨਾਲ ਕੰਮ ਕਰਨ ਦਾ ਮੌਕਾ ਮਿਲਿਆ। 
ਰੌਸੀ ਨੇ ਸਿਲਵੈਸਟਰ ਸਟੈਲੋਨ ਨਾਲ ਐਕਸਪੈਂਡੇਬਲਸ 3 'ਚ ਕੰਮ ਕੀਤਾ ਅਤੇ ਫਿਰ ਇਸ ਖਿਡਾਰਨ ਨੇ ਫਾਸਟ ਐਂਡ ਫਿਊਰਿਅਸ 7 'ਚ ਵੀ ਕੰਮ ਕੀਤਾ। ਇੰਨਾ ਫਿਲਮਾਂ 'ਚ ਵੀ ਰੌਂਡਾ ਨੂੰ ਆਪਣੇ ਲੱਤ-ਮੁੱਕੇ ਚਲਾਉਣ ਦਾ ਮੌਕਾ ਮਿਲਿਆ, ਜਿਸ 'ਚ ਰੌਸੀ ਹਿਟ ਸਾਬਿਤ ਹੋਈ। 
ਹਾਲੀਵੁਡ 'ਚ ਐਂਟਰੀ ਕਰ ਚੁੱਕੀ ਰੌਂਡਾ ਰੌਸੀ ਦਾ ਫਿਲਮੀ ਸਫਰ ਜਾਰੀ ਹੈ ਅਤੇ ਇਹ ਖਿਡਾਰਨ ਜਲਦੀ ਹੀ ਕੁਝ ਹੋਰ ਫਿਲਮਾਂ 'ਚ ਵੀ ਨਜਰ ਆਵੇਗੀ। 
ਖਾਸ ਗੱਲ ਇਹ ਹੈ ਕਿ ਰੌਸੀ ਨੇ ਸਾਲ 2015 ਦੇ ESPY ਐਵਾਰਡ 'ਚ ਫਲਾਇਡ ਮੇਵੈਦਰ ਵਰਗੇ ਦਿੱਗਜ ਨੂੰ ਮਾਤ ਦੇਕੇ ਬੈਸਟ ਫਾਇਟਰ ਦਾ ਖਿਤਾਬ ਵੀ ਆਪਣੇ ਨਾਮ ਕੀਤਾ। 
  
 
ਇਸਤੋਂ ਅਲਾਵਾ ਸਾਲ 2015 'ਚ ਹੀ ਰੌਂਡਾ ਰੌਸੀ ਨੇ ਇੱਕ ਨਿਊਡ ਫੋਟੋਸ਼ੂਟ ਕੀਤਾ ਜਿਸ 'ਚ ਉਸਦੇ ਜਿਸਮ 'ਤੇ ਕੱਪੜੇ ਨਹੀਂ ਸਗੋਂ ਸਿਰਫ ਪੇਂਟ ਕੀਤਾ ਹੋਇਆ ਸੀ। ਇਸ ਫੋਟੋਸ਼ੂਟ ਕਾਰਨ ਵੀ ਰੌਂਡਾ ਰੌਸੀ ਸੁਰਖੀਆਂ 'ਚ ਰਹੀ। 
  
 
ਪਰ ਇੱਕ ਗੱਲ ਭੁਲਾਈ ਨਹੀਂ ਜਾ ਸਕਦੀ ਕਿ ਰੌਸੀ ਨੇ ਇਹ ਸਭ ਕਮਾਲ ਸਿਰਫ ਤੇ ਸਿਰਫ ਆਪਣੀ ਅਣਥੱਕ ਮਿਹਨਤ ਦੇ ਆਸਰੇ ਹੀ ਕਰਕੇ ਵਿਖਾਇਆ ਅਤੇ ਇਸਲਈ ਰੌਸੀ ਯੁਵਾ ਖਿਡਾਰੀਆਂ ਲਈ ਇੱਕ ਰੋਲ ਮਾਡਲ ਵੀ ਹੈ। 
 
ਰੌਂਡਾ ਰੌਸੀ ਬਾਰੇ ਹੋਰ ਜਾਣਕਾਰੀ : 
Born Ronda Jean Rousey February 1, 1987 (age 29)
Other names Rowdy The Arm Collector
Nationality America
Height 5 ft 7 in (170 cm)
Weight 135 lb (61 kg; 9.6 st)
ਓਲੰਪਿਕ ਖੇਡਾਂ
Bronze Beijing 2008 -70kg
World Championships
Silver Rio De Janerio 2007 -70kg
ਪੈਨ ਅਮਰੀਕਨ ਖੇਡਾਂ
Gold Rio De Janerio 2007 -70kg
ਪੈਨ ਅਮਰੀਕਨ ਜੂਡੋ ਚੈਂਪੀਅਨਸ਼ਿਪ
Gold 2004 Isla Margarita 63kg
Gold Caguas 2005 -63kg
Silver Buenos Aires 2005 -63kg
Bronze Montreal 2007 -70kg
ਮਿਕਸਡ ਮਾਰਸ਼ਲ ਆਰਟ ਰਿਕਾਰਡ
Total 13
Wins 12
By knockout 3
By submission 9
Losses 1
Amateur career
Total 3
Wins 3
By submission 3
Losses 0