ਲੰਚ ਬ੍ਰੇਕ ਦੌਰਾਨ ਪਿਕਨਿਕ ਸਪਾਟ ਬਣਿਆ ਸੈਂਚੁਰੀਅਨ
ਖੁੱਲ੍ਹੇ ਮੈਦਾਨ ਵਿੱਚ ਮੌਜੂਦ ਦਰਸ਼ਕ।
ਸੈਂਚੁਰੀਅਨ ਸਟੇਡੀਅਮ ਦੇ ਖੁੱਲ੍ਹੇ ਹਿੱਸੇ ਵਿੱਚ ਦਰਸ਼ਕਾਂ ਨੇ ਪਿਕਨਿਕ ਸਪਾਟ ਦੀ ਤਰ੍ਹਾਂ ਉੱਥੇ ਖਾਣੇ ਦਾ ਵੀ ਅਨੰਦ ਮਾਣਿਆ।
ਸਾਊਥ ਅਫ਼ਰੀਕਾ ਦੇ ਇਸ ਸੈਂਚੁਰੀਅਨ ਗਰਾਉਂਡ ਵਿੱਚ ਦਰਸ਼ਕਾਂ ਨੇ ਸਵੀਮਿੰਗ ਪੂਲ ਦਾ ਵੀ ਆਨੰਦ ਲਿਆ।
ਇਸ ਦੌਰਾਨ ਸਾਊਥ ਅਫ਼ਰੀਕਾ ਦੀ ਆਰਮੀ ਨੇ ਮੌਕ ਡਰਿੱਲ ਵੀ ਕੀਤੀ।
ਦਰਅਸਲ ਪਹਿਲੇ ਦਿਨ ਦੇ ਲੰਚ ਬ੍ਰੇਕ ਦੇ ਦੌਰਾਨ ਸਟੇਡੀਅਮ ਵਿੱਚ ਮੌਜੂਦ ਦਰਸ਼ਕਾਂ ਨੇ ਵੀ ਮੈਦਾਨ ਵਿੱਚ ਕ੍ਰਿਕਟ ਦਾ ਆਨੰਦ ਲਿਆ।
ਮੈਚ ਦੇ ਪਹਿਲੇ ਤੇ ਦੂਜੇ ਸੈਸ਼ਨ 'ਚ ਸਾਊਥ ਅਫ਼ਰੀਕਾ ਦੇ ਬੱਲੇਬਾਜ਼ ਪੂਰੀ ਤਰ੍ਹਾਂ ਹਾਵੀ ਰਹੇ ਪਰ ਆਖਰੀ ਸੈਸ਼ਨ ਵਿੱਚ ਭਾਰਤੀ ਗੇਂਦਬਾਜ਼ਾਂ ਨੇ ਦਮਦਾਰ ਵਾਪਸੀ ਕੀਤੀ।
ਭਾਰਤ ਵੱਲੋਂ ਸਭ ਆਰ ਅਸ਼ਵਿਨ ਨੇ 3 ਤੇ ਇਸ਼ਾਂਤ ਸ਼ਰਮਾ ਨੇ ਇੱਕ ਵਿਕਟ ਲਈ।
ਪਹਿਲੇ ਦਿਨ ਦਾ ਖੇਡ ਖ਼ਤਮ ਹੋਣ ਤੱਕ ਭਾਰਤੀ ਗੇਂਦਬਾਜ਼ਾਂ ਨੇ ਮੈਚ 'ਤੇ ਆਪਣੀ ਪਕੜ ਬਣਾ ਲਈ।
ਭਾਰਤ ਖਿਲਾਫ ਪਹਿਲਾਂ ਬੱਲੇਬਾਜ਼ੀ ਕਰਦਿਆਂ ਦੂਜੇ ਟੈਸਟ ਦੇ ਪਹਿਲੇ ਦਿਨ ਸਾਊਥ ਅਫ਼ਰੀਕਾ ਨੇ 6 ਵਿਕਟ ਦੇ ਨੁਕਸਾਨ 'ਤੇ 269 ਰਨ ਬਣਾ ਲਏ।
ਮੈਚ ਦੇ ਪਹਿਲੇ ਸੈਸ਼ਨ ਤੋਂ ਬਾਅਦ ਮੈਦਾਨ ਵਿੱਚ ਕੁਝ ਅਜਿਹਾ ਨਜ਼ਾਰਾ ਦੇਖਣ ਨੂੰ ਮਿਲਿਆ ਜੋ ਭਾਰਤ ਵਿੱਚ ਸ਼ਾਇਦ ਹੀ ਵੇਖਣ ਨੂੰ ਮਿਲੇ।