✕
  • ਹੋਮ

ਭਾਰਤ ਦੀ ਸ਼ਾਨ, 103 ਸਾਲਾ ਬੇਬੇ 'ਮਾਨ', ਵਿਸ਼ੇਸ਼ ਰੋਟੀ 'ਚ ਛੁਪਿਆ ਸਿਹਤ ਦਾ ਰਾਜ਼

ਏਬੀਪੀ ਸਾਂਝਾ   |  10 Feb 2019 03:17 PM (IST)
1

ਗੁਰਦੇਵ ਸਿੰਘ ਦਾ ਦਾਅਵਾ ਹੈ ਕਿ ਇਹ ਰੋਟੀ ਰਿਵਾਇਤੀ ਤਰੀਕੇ ਨਾਲ ਆਟੇ ਨੂੰ ਗੁੰਨ੍ਹ ਕੇ ਤਿਆਰ ਰੋਟੀ ਤੋਂ 33 ਫੀਸਦ ਵੱਧ ਤਾਕਤਵਰ ਹੈ ਤੇ ਇਸ ਵਿੱਚ ਖੁਰਾਕੀ ਤੱਤ ਵੀ ਵਧ ਜਾਂਦੇ ਹਨ। ਮਾਨ ਕੌਰ ਲਈ ਰੋਟੀ ਤਿਆਰ ਕਰਨ ਲਈ ਗੁਰਦੇਵ ਸਿੰਘ ਨੇ ਕਈ ਸਾਰੇ ਡੱਬਿਆਂ ਵਿੱਚ ਕਣਕ ਪੁੰਗਰਨੀ ਰੱਖੀ ਹੋਈ ਹੈ ਅਤੇ ਜਿਵੇਂ ਹੀ ਕਣਕ ਪੁੰਗਰ ਜਾਂਦੀ ਹੈ, ਇਸ ਨੂੰ ਫਰਿੱਜ ਵਿੱਚ ਰੱਖ ਲਿਆ ਜਾਂਦਾ ਹੈ ਅਤੇ ਰੋਟੀ ਪਕਾਉਣ ਤੋਂ ਪਹਿਲੋਂ ਕੱਢ ਕੇ ਲੇਪ ਤਿਆਰ ਕਰ ਲਿਆ ਜਾਂਦਾ ਹੈ।

2

ਲੇਪ ਨੂੰ ਸਿੱਧਾ ਤਵੇ 'ਤੇ ਪਾ ਕੇ ਪੂੜੇ ਪਕਾਉਣ ਵਾਂਗ ਪਕਾ ਲਈ ਜਾਂਦੀ ਹੈ।

3

ਪੁੰਗਰੀ ਕਣਕ ਤੋਂ ਤਿਆਰ ਕੀਤੇ ਲੇਪ ਨਾਲ ਰੋਟੀ ਬਣਾਈ ਜਾਂਦੀ ਹੈ।

4

ਫਿਰ ਇਸ ਸਪਰਾਊਟਿਡ ਵ੍ਹੀਟ ਵਿੱਚ ਥੋੜ੍ਹਾ ਪਾਣੀ ਮਿਲਾ ਕੇ ਮਿਕਸਰ ਗਰਾਈਂਡਰ 'ਚ ਪੀਸ ਲਿਆ ਜਾਂਦਾ ਹੈ।

5

ਕਣਕ ਨੂੰ ਸਾਫ ਕਰਕੇ ਪਾਣੀ ਵਿੱਚ ਭਿਓਂ ਦਿੱਤਾ ਜਾਂਦਾ ਹੈ। ਤਿੰਨ ਤੋਂ ਚਾਰ ਦਿਨ ਤਕ ਭਿੱਜੀ ਕਣਕ ਪੁੰਗਰ ਜਾਂਦੀ ਹੈ।

6

ਸਾਲ 2010 ਵਿੱਚ ਬੇਬੇ ਮਾਨ ਕੌਰ ਨੇ ਚੰਡੀਗੜ੍ਹ ਦੌੜੇ ਸਨ ਤੇ ਚੰਗਾ ਪ੍ਰਦਰਸ਼ਨ ਵੀ ਕੀਤਾ। ਅਗਲੇ ਸਾਲ ਮਾਨ ਕੌਰ ਅਮਰੀਕਾ ਗਏ ਤੇ ਉੱਥੇ ਦੋ ਸੋਨ ਤਗ਼ਮੇ ਜਿੱਤੇ ਪਰ ਚੰਗਾ ਪ੍ਰਦਰਸ਼ਨ ਬਰਕਰਾਰ ਰੱਖਣ ਲਈ ਮਾਨ ਕੌਰ ਨੂੰ ਵਧੇਰੇ ਪੌਸ਼ਟਿਕ ਆਹਾਰ ਦੀ ਲੋੜ ਸੀ, ਜੋ ਸ਼ਾਕਾਹਾਰੀ ਭੋਜਨ ਤੋਂ ਨਹੀਂ ਸੀ ਮਿਲ ਪਾ ਰਿਹਾ।

7

10 ਕੁ ਸਾਲ ਪਹਿਲਾਂ ਬੇਬੇ ਮਾਨ ਕੌਰ ਦੇ ਪੁੱਤਰ ਗੁਰਦੇਵ ਸਿੰਘ ਨੇ ਆਸਟ੍ਰੇਲੀਆ 'ਚ ਬਜ਼ੁਰਗ ਔਰਤ ਨੂੰ ਦੌੜਦੇ ਦੇਖਿਆ ਤਾਂ ਸੋਚਿਆ ਕਿ ਮੇਰੀ ਮਾਂ ਉਸ ਦੇ ਮੁਕਾਬਲੇ ਕਾਫੀ ਤੰਦਰੁਸਤ ਹੈ ਤਾਂ ਉਨ੍ਹਾਂ ਆਪਣੀ ਮਾਂ ਨੂੰ ਖੇਡਾਂ ਵਿੱਚ ਭਾਗ ਲੈਣ ਲਈ ਕਿਹਾ।

8

ਪਟਿਆਲਾ: ਅੱਜ ਕੱਲ੍ਹ ਦੀ ਭੱਜ-ਨੱਸ ਵਾਲੀ ਜ਼ਿੰਦਗੀ 'ਚ ਜਿਸ ਉਮਰੇ ਕੋਈ ਜ਼ਿੰਦਾ ਰਹਿਣ ਦੀ ਆਸ ਵੀ ਛੱਡ ਦਿੰਦਾ ਹੈ, ਉਸ ਉਮਰੇ ਬੇਬੇ ਮਾਨ ਕੌਰ ਫਰਾਟੇਦਾਰ ਦੌੜਦੀ ਹੈ। ਇਹ ਆਪਣੇ ਆਪ ਵਿੱਚ ਅਜੂਬਾ ਹੈ। ਬੇਬੇ ਮਾਨ ਕੌਰ ਭਾਰਤ ਦੀ ਪ੍ਰਸਿੱਧ ਬਜ਼ੁਰਗ ਐਥਲੀਟ ਹੈ, ਜਿਸ ਨੇ 80 ਤੋਂ ਵੱਧ ਸੋਨ ਤਗ਼ਮੇ ਜਿੱਤੇ ਹਨ। ਇਹ ਗੱਲ ਉਦੋਂ ਹੋਰ ਵੀ ਹੈਰਾਨੀਜਨਕ ਲੱਗਦੀ ਹੈ, ਜਦ ਕੋਈ ਇਹ ਜਾਣਦਾ ਹੈ ਕਿ ਬੇਬੇ ਨੇ ਪਹਿਲਾਂ ਕਦੇ ਵੀ ਪੇਸ਼ੇਵਰ ਤਰੀਕੇ ਨਾਲ ਦੌੜ ਨਹੀਂ ਸੀ ਲਾਈ ਤੇ ਇਹ ਕੰਮ ਉਨ੍ਹਾਂ 93 ਸਾਲ ਦੀ ਉਮਰ ਵਿੱਚ ਸ਼ੁਰੂ ਕੀਤਾ ਹੈ।

9

ਬੇਬੇ ਮਾਨ ਕੌਰ ਦੀ ਖੁਰਾਕ ਵਿੱਚ ਹਰੀਆਂ ਸਬਜ਼ੀਆਂ ਤੇ ਖਾਸ ਤਰੀਕੇ ਨਾਲ ਤਿਆਰ ਦਹੀਂ ਦੇ ਨਾਲ-ਨਾਲ ਕਣਕ ਦੀ ਵਿਸ਼ੇਸ਼ ਰੋਟੀ ਸ਼ਾਮਲ ਹੈ। ਆਓ ਤੁਸੀਂ ਵੀ ਜਾਣੋ ਕਿ ਅਜਿਹੀ ਕਿਹੜੀ ਰੋਟੀ ਹੈ ਜੋ ਬੇਬੇ ਮਾਨ ਕੌਰ ਨੂੰ ਤੰਦਰੁਸਤ ਰੱਖਦੀ ਹੈ-

10

ਫਿਰ ਗੁਰਦੇਵ ਸਿੰਘ ਨੇ ਵਿਦੇਸ਼ ਤੋਂ ਰੋਟੀ ਬਣਾਉਣ ਦੀ ਹੋਰ ਤਕਨੀਕ ਸਿੱਖੀ, ਜਿਸ ਨੂੰ ਖਾ ਕੇ ਬੇਬੇ ਮਾਨ ਕੌਰ ਲਗਾਤਾਰ ਤੇਜ਼ ਦੌੜਨ 'ਚ ਸਫਲ ਹੋ ਰਹੀ ਹੈ।

11

ਇਸ ਦੇ ਨਾਲ ਹੀ ਮਾਨ ਕੌਰ ਵਿਸ਼ੇਸ਼ ਤਰੀਕੇ ਨਾਲ ਤਿਆਰ ਕੀਤਾ ਦਹੀਂ ਵੀ ਖਾਂਦੇ ਹਨ। ਵਿਦੇਸ਼ ਵਿੱਚ ਮਿਲਦੇ ਦਹੀਂ ਜਿਹੇ ਪਦਾਰਥ ਕੀਫਰ ਨਾਲ ਦੁੱਧ ਨੂੰ ਜਾਗ ਲਾਈ ਜਾਂਦੀ ਹੈ। ਇਹ ਜਾਗ ਵੀ ਆਮ ਕੋਸੇ ਦੁੱਧ ਨੂੰ ਲਾਈ ਜਾਗ ਤੋਂ ਉਲਟ, ਬਿਲਕੁਲ ਠੰਢੇ ਦੁੱਧ ਨੂੰ ਲਾਈ ਜਾਂਦੀ ਹੈ। ਗੁਰਦੇਵ ਸਿੰਘ ਦਾ ਦਾਅਵਾ ਹੈ ਕਿ ਇਸ ਤਰੀਕੇ ਨਾਲ ਤਿਆਰ ਕੀਤਾ ਦਹੀਂ ਆਮ ਨਾਲੋਂ ਕਈ ਗੁਣਾਂ ਵੱਧ ਗੁਣਕਾਰੀ ਹੁੰਦਾ ਹੈ। ਮਾਨ ਕੌਰ ਤੇ ਜਗਦੇਵ ਸਿੰਘ ਬਦਾਮ, ਕਾਜੂ ਸਮੇਤ ਮੇਵੇ ਅਤੇ ਬੀਜ (ਮਗਜ਼) ਵੀ ਭਿਓਂ ਕੇ ਸਵੇਰੇ ਰਗੜ ਕੇ ਲੈਂਦੇ ਹਨ। ਇਨ੍ਹਾਂ ਪੌਸ਼ਟਿਕ ਖੁਰਾਕਾਂ ਨਾਲ ਅਥਲੀਟ ਮਾਂ-ਪੁੱਤ ਦੀ ਜੋੜੀ ਜਾਂਦੀ ਉਮਰੇ ਵੀ ਮੈਡਲ 'ਤੇ ਮੈਡਲ ਜਿੱਤ ਰਹੀ ਹੈ।

  • ਹੋਮ
  • ਖੇਡਾਂ
  • ਭਾਰਤ ਦੀ ਸ਼ਾਨ, 103 ਸਾਲਾ ਬੇਬੇ 'ਮਾਨ', ਵਿਸ਼ੇਸ਼ ਰੋਟੀ 'ਚ ਛੁਪਿਆ ਸਿਹਤ ਦਾ ਰਾਜ਼
About us | Advertisement| Privacy policy
© Copyright@2025.ABP Network Private Limited. All rights reserved.