ਚੰਡੀਗੜ੍ਹ - ਯੁਵਰਾਜ ਸਿੰਘ ਅਤੇ ਹੇਜ਼ਲ ਕੀਚ ਦਾ ਵਿਆਹ 30 ਨਵੰਬਰ ਨੂੰ ਫਤਹਿਗੜ੍ਹ ਸਾਹਿਬ 'ਚ ਹੋਇਆ। ਫਤਹਿਗੜ੍ਹ ਸਾਹਿਬ ਦੇ ਨੇੜ ਲਗਦੇ ਦੁਫੇੜਾ ਸਾਹਿਬ ਗੁਰਦਵਾਰਾ ਸਾਹਿਬ 'ਚ ਯੁਵੀ ਅਤੇ ਹੇਜ਼ਲ ਦੇ ਆਨੰਦ ਕਾਰਜ ਹੋਏ। ਵਿਆਹ ਮੌਕੇ ਯੁਵਰਾਜ ਸਿੰਘ ਨੇ ਗੂੜ੍ਹੇ ਨਾਭੀ ਰੰਗ ਦੀ ਸ਼ੇਰਵਾਨੀ ਪਾਈ ਹੋਈ ਸੀ ਜਦਕਿ ਹੇਜ਼ਲ ਕੀਚ ਨੇ ਉਸੇ ਰੰਗ ਦਾ ਲਹਿੰਗਾ ਪਾਇਆ ਸੀ। ਯੁਵੀ ਦੇ ਵਿਆਹ 'ਤੇ ਸਿਰਫ ਖਾਸ ਅਤੇ ਨਜਦੀਕੀ ਰਿਸ਼ਤੇਦਾਰ ਅਤੇ ਦੋਸਤ ਮੌਜੂਦ ਸਨ। ਯੁਵਰਾਜ ਸਿੰਘ ਦੇ ਵਿਆਹ ਮੌਕੇ ਦਿੱਗਜਾਂ ਨੇ ਟਵੀਟ ਕਰਕੇ ਆਪਣੇ ਹੀ ਅੰਦਾਜ਼ 'ਚ ਉਨ੍ਹਾਂ ਨੂੰ ਵਧਾਈ ਦਿੱਤੀ।
ਕ੍ਰਿਕਟਰ ਹਰਭਜਨ ਸਿੰਘ ਦੇ ਟਵੀਟ ਨੂੰ ਤਾਂ ਯੁਵੀ ਅਤੇ ਭੱਜੀ ਦੇ ਫੈਨਸ ਨੇ ਖੂਬ ਪਸੰਦ ਕੀਤਾ।
Congratulations BROTHER
No more bachelor Yuvi bro.... don't feel scared;)it's a beautiful relationship,Mubarakaaa to the lovely couple @YUVSTRONG12n @hazelkeech