ਕ੍ਰਿਕਟ ਦੀ ਖੇਡ 'ਚ ਦਰਸ਼ਕਾਂ ਨੂੰ ਜਿਨ੍ਹਾਂ ਚੌਕੇ-ਛੱਕੇ ਪਸੰਦ ਹਨ ਉਨ੍ਹਾਂ ਹੀ ਦਰਸ਼ਕ ਕ੍ਰਿਕਟ ਐਂਕਰਸ ਨੂੰ ਵੀ ਪਸੰਦ ਕਰਦੇ ਹਨ। ਅੱਜ-ਕੱਲ ਕ੍ਰਿਕਟ ਦੀ ਖੇਡ 'ਚ ਕਈ ਅਜਿਹੇ ਚੇਹਰੇ ਹਨ ਜਿਨ੍ਹਾਂ ਦੇ ਦਰਸ਼ਕ ਉਨ੍ਹੇਂ ਹੀ ਫੈਨ ਹਨ ਜਿਨ੍ਹਾਂ ਕੇ ਦਰਸ਼ਕਾਂ ਨੂੰ ਕੋਹਲੀ, ਧੋਨੀ ਅਤੇ ਹੋਰ ਕ੍ਰਿਕਟਰ ਪਸੰਦ ਹਨ। IPL ਅਤੇ ਕ੍ਰਿਕਟ 'ਚ ਕਈ ਖਿਡਾਰੀ ਅਜਿਹੇ ਹਨ ਜਿੰਨਾ ਦੀ ਇੱਕ ਝਲਕ ਤੇ ਮਹਿਲਾਵਾਂ ਜਾਂ ਕੁੜੀਆਂ ਫਿਦਾ ਹੋ ਜਾਂਦੀਆਂ ਹਨ। ਪਰ IPL ਅਤੇ ਕ੍ਰਿਕਟ ਦੀਆਂ ਹੀ ਕੁਝ ਐਂਕਰਸ ਦੀ ਝਲਕ ਵੇਖਣ ਲਈ ਮੁੰਡੇ ਵੀ ਇੰਤਜ਼ਾਰ ਕਰਦੇ ਰਹਿੰਦੇ ਹਨ। ਇਨ੍ਹਾਂ ਐਂਕਰਸ ਦੇ ਸਿਰਫ ਦਰਸ਼ਕ ਹੀ ਨਹੀਂ ਸਗੋਂ ਖਿਡਾਰੀ ਵੀ ਦੀਵਾਨੇ ਹਨ। 

 

 

ਮਿਆਂਤੀ ਲੈਂਗਰ - 

ਮਿਆਂਤੀ ਲੈਂਗਰ ਨੇ ਖੇਡ ਜਗਤ 'ਚ ਧੂਮ ਮਚਾ ਦਿੱਤੀ ਹੈ। ਇਸ ਐਂਕਰ ਦਾ ਲੱਖਾਂ ਦੀਵਾਨੇ ਹਨ। ਜਦ ਮਿਆਂਤੀ ਕ੍ਰਿਕਟ ਤੇ ਚਰਚਾ ਕਰਦੀ ਹੈ ਤਾਂ ਦਰਸ਼ਕ ਉਸਦੇ ਕਮੈਂਟ ਨਹੀਂ ਸੁਣਦੇ, ਸਗੋਂ ਮਿਆਂਤੀ ਨੂੰ ਹੀ ਵੇਖਦੇ ਰਹਿ ਜਾਂਦੇ ਹਨ। ਮਿਆਂਤੀ ਲੈਂਗਰ ਨੇ ਸਾਲ 2006 ਤੋਂ ਲੈਕੇ ਹੁਣ ਤਕ ਫੁਟਬਾਲ ਵਿਸ਼ਵ ਕੱਪ, ਕ੍ਰਿਕਟ ਦੇ ਵੱਡੇ ਤੋਂ ਵੱਡੇ ਟੂਰਨਾਮੇਂਟ, ਕਾਮਨਵੈਲਥ ਖੇਡਾਂ ਅਤੇ ਹੋਰ ਕਈ ਸ਼ੋਅ ਐਂਕਰ ਕੀਤੇ ਹਨ। 

  

 

ਸ਼ਿਬਾਨੀ ਡਾਂਡੇਕਰ - 


IPL 'ਚ ਹੀ ਇੱਕ ਅਜਿਹਾ ਚੇਹਰਾ ਵੀ ਹੈ ਜਿਸਨੂੰ ਵੇਖਣ ਲਈ ਦਰਸ਼ਕਾਂ ਦੇ ਨਾਲ-ਨਾਲ ਖੁਦ ਖਿਡਾਰੀ ਵੀ ਉਡੀਕ ਕਰਦੇ ਰਹਿੰਦੇ ਹਨ। ਇਹ ਚੇਹਰਾ ਹੈ ਸ਼ਿਬਾਨੀ ਡਾਂਡੇਕਰ। IPL 'ਚ ਐਂਕਰਿੰਗ ਕਰਨ ਵਾਲੀ ਸ਼ਿਬਾਨੀ ਤੇ ਹਰ ਕਿਸੇ ਦੀ ਨਜਰ ਰਹਿੰਦੀ ਹੈ। ਸ਼ਿਬਾਨੀ ਨੂੰ ਨਾ ਸਿਰਫ ਦਰਸ਼ਕਾਂ ਵੱਲੋਂ ਭਰਵਾਂ ਹੁੰਗਾਰਾ ਮਿਲਦਾ ਹੈ ਸਗੋਂ ਖਿਡਾਰੀ ਵੀ ਸ਼ਿਬਾਨੀ ਦੀ ਮੁਸਕਾਨ ਤੇ ਫਿਦਾ ਹੋ ਜਾਂਦੇ ਹਨ। ਸ਼ਿਬਾਨੀ IPL 'ਚ ਐਂਕਰਿੰਗ ਤਾਂ ਕਰਦੀ ਹੀ ਹੈ, ਨਾਲ ਹੀ ਸ਼ਿਬਾਨੀ ਨੂੰ ਗਾਇਕੀ, ਮਾਡਲਿੰਗ ਅਤੇ ਅਦਾਕਾਰੀ ਦਾ ਵੀ ਸ਼ੌਕ ਹੈ। ਸ਼ਿਬਾਨੀ ਦੀਆਂ ਅਦਾਵਾਂ ਅਤੇ ਸ਼ਿਬਾਨੀ ਦੀ ਮੁਸਕਾਨ ਨੇ ਹਰ ਕਿਸੇ ਦਾ ਦਿਲ ਮੋਹ ਲਿਆ ਹੈ। 


  

 

ਅਰਚਨਾ ਵਿਜੇਆ - 

ਜਿਥੇ IPL 'ਚ ਸ਼ਿਬਾਨੀ ਨੇ ਤੜਕਾ ਲਗਾਇਆ ਹੈ ਉਥੇ ਹੀ ਅਰਚਨਾ ਵੀ ਪਿਛੇ ਨਹੀਂ। ਅਰਚਨਾ ਵਿਜੇਆ ਦੀ ਮੁਸਕਾਨ ਤੇ ਉਸਦੇ ਇੰਟਰਵਿਊ ਕਰਨ ਦਾ ਵਖਰਾ ਅੰਦਾਜ਼ ਹਰ ਕਿਸੇ ਨੂੰ ਪਸੰਦ ਆਉਂਦਾ ਹੈ। ਅਰਚਨਾ ਸਪੋਰਟਸ ਐਂਕਰਿੰਗ ਤੋਂ ਅਲਾਵਾ ਆਪਣੀ ਮਾਡਲਿੰਗ ਅਤੇ ਅਦਾਕਾਰੀ ਲਈ ਵੀ ਕਾਫੀ ਪ੍ਰਸਿਧ ਹੈ। 

  

 

ਮੰਦਿਰਾ ਬੇਦੀ - 

ਅੱਜ-ਕੱਲ ਚਾਹੇ ਮੰਦਿਰਾ ਬੇਦੀ ਆਨ ਸਕ੍ਰੀਨ ਨਜਰ ਨਹੀਂ ਆਉਂਦੀ ਪਰ ਮੰਦਿਰਾ ਜਦ ਤਕ IPL ਅਤੇ ਹੋਰ ਕ੍ਰਿਕਟ ਸ਼ੋਅ ਹੋਸਟ ਕਰਦੀ ਸੀ ਤਾਂ ਉਸਦਾ ਅੰਦਾਜ਼ ਹੀ ਵਖਰਾ ਹੁੰਦਾ ਸੀ। ਮੰਦਿਰਾ ਨੇ ਐਂਕਰਿੰਗ ਤੋਂ ਅਲਾਵਾ ਆਪਣੀ ਅਦਾਕਾਰੀ ਨਾਲ ਵੀ ਲੱਖਾਂ ਦਾ ਦਿਲ ਜਿੱਤਿਆ। 


 

ਇਨ੍ਹਾਂ ਐਂਕਰਸ ਤੋਂ ਅਲਾਵਾ ਹੋਰ ਵੀ ਕਈ ਸਪੋਰਟਸ ਐਂਕਰਸ ਹਨ ਜੋ ਦਰਸ਼ਕਾਂ ਦੇ ਦਿਲਾਂ ਤੇ ਰਾਜ ਕਰਦਿਆਂ ਹਨ। ਪਰ ਇਨ੍ਹਾਂ ਚਾਰਾਂ ਨੂੰ ਟੱਕਰ ਦੇਣਾ ਬਾਕੀਆਂ ਲਈ ਥੋੜਾ ਮੁਸ਼ਕਿਲ ਹੈ।