Dipa Karmakar Announced Retirement: ਭਾਰਤ ਦੀ ਸਟਾਰ ਜਿਮਨਾਸਟ ਦੀਪਾ ਕਰਮਾਕਰ ਨੇ ਸੰਨਿਆਸ ਲੈਣ ਦਾ ਐਲਾਨ ਕਰ ਦਿੱਤਾ ਹੈ। ਉਨ੍ਹਾਂ ਸੋਸ਼ਲ ਮੀਡੀਆ ਰਾਹੀਂ ਇਹ ਜਾਣਕਾਰੀ ਸਾਂਝੀ ਕੀਤੀ ਹੈ। ਦੀਪਾ ਨੇ ਲੰਬੀ ਪੋਸਟ ਲਿਖੀ ਹੈ। ਉਨ੍ਹਾਂ ਦੱਸਿਆ ਕਿ ਇਹ ਬਹੁਤ ਮੁਸ਼ਕਲ ਸੀ ਅਤੇ ਬਹੁਤ ਸੋਚ-ਵਿਚਾਰ ਤੋਂ ਬਾਅਦ ਹੀ ਫੈਸਲਾ ਲਿਆ ਗਿਆ ਹੈ। 


ਦੱਸ ਦੇਈਏ ਕਿ ਦੀਪਾ ਨੇ ਰਿਟਾਇਰਮੈਂਟ ਦਾ ਕਾਰਨ ਵੀ ਦੱਸਿਆ ਹੈ। ਉਨ੍ਹਾਂ ਨੇ ਪੱਤਰ ਵਿੱਚ ਲਿਖਿਆ ਹੈ ਕਿ ਹੁਣ ਉਸ ਦੀ ਸਰੀਰਕ ਹਾਲਤ ਪਹਿਲਾਂ ਵਰਗੀ ਨਹੀਂ ਹੈ। ਏਸ਼ੀਅਨ ਜਿਮਨਾਸਟਿਕ ਚੈਂਪੀਅਨਸ਼ਿਪ ਇੱਕ ਨਵਾਂ ਮੋੜ ਰਿਹਾ ਹੈ। ਦੀਪਾ ਨੇ ਜੋ ਚਿੱਠੀ ਸਾਂਝੀ ਕੀਤੀ ਹੈ, ਉਸ ਵਿਚ ਉਸ ਦੇ ਬਚਪਨ ਦੀ ਕਹਾਣੀ ਵੀ ਦੱਸੀ ਗਈ ਹੈ।


Read More: Pakistani Cricketer: ਸਾਨੀਆ ਤੋਂ ਬਾਅਦ ਹੁਣ ਇਹ ਭਾਰਤੀ ਮਹਿਲਾ ਪਾਕਿਸਤਾਨੀ ਕ੍ਰਿਕਟਰ ਨਾਲ ਕਰੇਗੀ ਵਿਆਹ, ਇਸਲਾਮ ਕਬੂਲ ਕਰਨ ਲਈ ਹੋਈ ਤਿਆਰ 



ਦੀਪਾ ਨੇ ਭਾਰਤ ਲਈ ਕਈ ਮੈਡਲ ਜਿੱਤੇ ਹਨ। ਉਨ੍ਹਾਂ ਨੇ ਐਕਸ 'ਤੇ ਇੱਕ ਪੱਤਰ ਸਾਂਝਾ ਕੀਤਾ ਹੈ। ਦੀਪਾ ਦਾ ਇਸ ਚਿੱਠੀ ਵਿੱਚ ਦਰਦ ਵੀ  ਬਿਆਨ ਕੀਤਾ ਹੈ। ਉਨ੍ਹਾਂ ਨੇ ਲਿਖਿਆ, 'ਮੈਂ ਬਹੁਤ ਸੋਚ-ਵਿਚਾਰ ਤੋਂ ਬਾਅਦ ਫੈਸਲਾ ਕੀਤਾ ਹੈ ਕਿ ਜਿਮਨਾਸਟਿਕ ਤੋਂ ਸੰਨਿਆਸ ਲੈ ਰਹੀ ਹਾਂ। ਇਹ ਫੈਸਲਾ ਆਸਾਨ ਨਹੀਂ ਰਿਹਾ। ਪਰ ਹੁਣ ਸਹੀ ਸਮਾਂ ਆ ਗਿਆ ਹੈ। ਜਿਮਨਾਸਟਿਕ ਮੇਰੀ ਜ਼ਿੰਦਗੀ ਦਾ ਸਭ ਤੋਂ ਵੱਡਾ ਹਿੱਸਾ ਰਿਹਾ ਹੈ। ਮੈਨੂੰ ਉਹ ਪੰਜ ਸਾਲ ਦੀ ਦੀਪਾ ਯਾਦ ਹੈ ਜਿਸ ਬਾਰੇ ਕਿਹਾ ਗਿਆ ਸੀ ਕਿ ਉਹ ਫਲੈਟ ਫੀਟ ਕਾਰਨ ਕਦੇ ਜਿਮਨਾਸਟ ਨਹੀਂ ਬਣ ਸਕਦੀ। ਅੱਜ ਪ੍ਰਾਪਤੀਆਂ ਦੇਖ ਕੇ ਮੈਨੂੰ ਬਹੁਤ ਮਾਣ ਮਹਿਸੂਸ ਕਰ ਹੁੰਦਾ ਹਾਂ।


ਦੀਪਾ ਨੇ ਦੱਸਿਆ ਆਪਣੀ ਰਿਟਾਇਰਮੈਂਟ ਦਾ ਕਾਰਨ-


ਦੀਪਾ ਕਰਮਾਕਰ ਨੇ ਇੱਕ ਪੱਤਰ ਰਾਹੀਂ ਸੇਵਾਮੁਕਤੀ ਦਾ ਕਾਰਨ ਵੀ ਦੱਸਿਆ ਹੈ। ਉਨ੍ਹਾਂ ਲਿਖਿਆ, 'ਮੇਰੀ ਪਿਛਲੀ ਜਿੱਤ, ਤਾਸ਼ਕੰਦ ਵਿੱਚ ਏਸ਼ੀਅਨ ਜਿਮਨਾਸਟਿਕ ਚੈਂਪੀਅਨਸ਼ਿਪ, ਟਰਨਿੰਗ ਪੁਆਇੰਟ ਸੀ। ਮੈਨੂੰ ਉਦੋਂ ਤੱਕ ਲੱਗਾ ਕਿ ਮੈਂ ਆਪਣੀ ਬਾਡੀ ਨੂੰ ਅੱਗੇ ਪੁਸ਼ ਕਰ ਸਕਦੀ ਹਾਂ। ਪਰ ਕਦੇ-ਕਦੇ ਸਾਡਾ ਸਰੀਰ ਦੱਸਦਾ ਹੈ ਕਿ ਆਰਾਮ ਦਾ ਸਮਾਂ ਆ ਗਿਆ ਹੈ। ਪਰ ਦਿਲ ਹਾਲੇ ਵੀ ਨਹੀਂ ਮੰਨਦਾ ਹੈ।