Pakistani Cricketer Raza Hassan Set To Marry Indian Girl: ਭਾਰਤ-ਪਾਕਿਸਤਾਨ ਦੇ ਸਿਆਸੀ ਰਿਸ਼ਤੇ ਕਿਸੇ ਕੋਲੋਂ ਲੁੱਕੇ ਨਹੀਂ ਹਨ। ਅਕਸਰ ਸਿਆਸੀ ਨੇਤਾ ਇੱਕ-ਦੂਜੇ ਦੇ ਵਿੱਰੁਧ ਕੁਝ-ਨਾ-ਕੁਝ ਭੜਕਾਉ ਬਿਆਨ ਦਿੰਦੇ ਨਜ਼ਰ ਆਉਂਦੇ ਹਨ। ਹਾਲਾਂਕਿ ਕਈ ਅਜਿਹੇ ਮਾਮਲੇ ਵੀ ਸਾਹਮਣੇ ਆਏ ਹਨ, ਜਿੱਥੇ 'ਦਿਲ ਦੇ ਰਿਸ਼ਤੇ' ਨੇ ਦੋਹਾਂ ਦੇਸ਼ਾਂ ਦੀ ਦੁਸ਼ਮਣੀ ਨੂੰ ਪਛਾੜ ਦਿੱਤਾ ਹੈ। ਪਾਕਿਸਤਾਨ ਦੇ ਕਈ ਕ੍ਰਿਕਟਰਾਂ ਨੇ ਭਾਰਤੀ ਕੁੜੀਆਂ ਨਾਲ ਵਿਆਹ ਕੀਤਾ ਹੈ। ਇਸ ਸੂਚੀ 'ਚ ਸਾਬਕਾ ਸਟਾਰ ਮਹਿਲਾ ਟੈਨਿਸ ਖਿਡਾਰਨ ਸਾਨੀਆ ਮਿਰਜ਼ਾ ਦਾ ਨਾਂ ਵੀ ਸ਼ਾਮਲ ਹੈ, ਜਿਸ ਨੇ ਪਾਕਿਸਤਾਨ ਦੇ ਸਾਬਕਾ ਕਪਤਾਨ ਸ਼ੋਏਬ ਮਲਿਕ ਨਾਲ ਵਿਆਹ ਕੀਤਾ ਸੀ। ਹਾਲਾਂਕਿ ਹੁਣ ਦੋਹਾਂ ਦਾ ਤਲਾਕ ਹੋ ਗਿਆ ਹੈ। ਇਸ ਵਿਚਾਲੇ ਇੱਕ ਹੋਰ ਪਾਕਿ ਕ੍ਰਿਕਟਰ ਵਿਆਹ ਦੀਆਂ ਖਬਰਾਂ ਨੂੰ ਲੈ ਲਗਾਤਾਰ ਸੁਰਖੀਆਂ ਬਟੋਰ ਰਿਹਾ ਹੈ।


ਦਰਅਸਲ, ਹੁਣ ਇੱਕ ਹੋਰ ਪਾਕਿਸਤਾਨੀ ਕ੍ਰਿਕਟਰ ਭਾਰਤੀ ਕੁੜੀ ਨਾਲ ਵਿਆਹ ਕਰਨ ਜਾ ਰਿਹਾ ਹੈ। ਦਿਲਚਸਪ ਗੱਲ ਇਹ ਹੈ ਕਿ ਲੜਕੀ ਹਿੰਦੂ ਹੈ ਪਰ ਇਸਲਾਮ ਕਬੂਲ ਕਰਨ ਲਈ ਤਿਆਰ ਹੈ। ਅਸੀਂ ਗੱਲ ਕਰ ਰਹੇ ਹਾਂ ਭਾਰਤੀ ਮੂਲ ਦੀ ਕੁੜੀ ਪੂਜਾ ਬੋਮਨ ਦੀ ਜੋ ਸਾਬਕਾ ਪਾਕਿਸਤਾਨੀ ਕ੍ਰਿਕਟਰ ਰਜ਼ਾ ਹਸਨ ਨਾਲ ਵਿਆਹ ਕਰਨ ਜਾ ਰਹੀ ਹੈ।


Read More: Death: ਮਸ਼ਹੂਰ ਗਾਇਕ ਦੇ ਘਰ ਛਾਇਆ ਮਾਤਮ, ਮਾਂ ਦੇ ਦੇਹਾਂਤ 'ਤੇ ਭੁੱਬਾ ਮਾਰ ਰੋਇਆ...



ਸਾਬਕਾ ਕ੍ਰਿਕਟਰ ਭਾਰਤੀ ਮਹਿਲਾ ਨਾਲ ਕਰ ਰਹੇ ਵਿਆਹ 


ਰਿਪੋਰਟ ਮੁਤਾਬਕ ਭਾਰਤੀ ਮੂਲ ਦੀ ਪੂਜਾ ਬੋਮਨ ਅਤੇ ਪਾਕਿਸਤਾਨੀ ਦੇ ਸਾਬਕਾ ਕ੍ਰਿਕਟਰ ਰਜ਼ਾ ਹਸਨ ਜਨਵਰੀ 2025 'ਚ ਵਿਆਹ ਕਰਨਗੇ। ਅਜਿਹੀਆਂ ਖਬਰਾਂ ਵੀ ਆਈਆਂ ਹਨ ਕਿ ਪੂਜਾ ਵਿਆਹ ਤੋਂ ਪਹਿਲਾਂ ਇਸਲਾਮ ਕਬੂਲ ਕਰ ਲਵੇਗੀ। ਦੱਸ ਦੇਈਏ ਕਿ ਅਮਰੀਕਾ 'ਚ ਰਹਿਣ ਵਾਲੀ ਭਾਰਤੀ ਮੂਲ ਦੀ ਪੂਜਾ ਬੋਮਨ ਕੋਈ ਸੈਲੀਬ੍ਰਿਟੀ ਨਹੀਂ ਹੈ ਪਰ ਜਦੋਂ ਤੋਂ ਉਨ੍ਹਾਂ ਦਾ ਨਾਂ ਪਾਕਿਸਤਾਨੀ ਕ੍ਰਿਕਟਰ ਨਾਲ ਜੁੜਿਆ ਹੈ, ਉਹ ਸੋਸ਼ਲ ਮੀਡੀਆ 'ਤੇ ਚਰਚਾ ਦਾ ਵਿਸ਼ਾ ਬਣ ਗਈ ਹੈ।


ਰਜ਼ਾ ਹਸਨ ਨੇ ਇਸ ਦਾ ਐਲਾਨ ਕੀਤਾ 


32 ਸਾਲਾ ਰਜ਼ਾ ਹਸਨ ਨੇ ਆਪਣੇ ਇੰਸਟਾਗ੍ਰਾਮ 'ਤੇ ਇਸ ਗੱਲ ਦਾ ਐਲਾਨ ਕੀਤਾ ਹੈ। ਉਨ੍ਹਾਂ ਨੇ ਪੂਜਾ ਨਾਲ ਰੋਮਾਂਟਿਕ ਫੋਟੋ ਸ਼ੇਅਰ ਕਰਦੇ ਹੋਏ ਲਿਖਿਆ, ''ਇਹ ਸ਼ੇਅਰ ਕਰਦੇ ਹੋਏ ਰੋਮਾਂਚਿਤ ਹਾਂ ਕਿ ਮੇਰੀ ਮੰਗਣੀ ਹੋ ਗਈ ਹੈ।'' ਮੈਂ ਆਪਣੇ ਜੀਵਨ ਦੇ ਪਿਆਰ ਨੂੰ ਹਮੇਸ਼ਾ ਲਈ ਮੇਰਾ ਬਣੇ ਰਹਿਣ ਲਈ ਕਿਹਾ, ਅਤੇ ਉਸਨੇ ਹਾਂ ਕਿਹਾ। ਜ਼ਿੰਦਗੀ ਦੇ ਸਫ਼ਰ ਵਿੱਚ ਇਕੱਠੇ ਅੱਗੇ ਵਧਣ ਲਈ ਤਿਆਰ ਹਾਂ।