Adnan Sami's Mother Passes Away: ਮਨੋਰੰਜਨ ਜਗਤ ਤੋਂ ਲਗਾਤਾਰ ਮੰਦਭਾਗੀਆਂ ਖਬਰਾਂ ਸਾਹਮਣੇ ਆ ਰਹੀਆਂ ਹਨ। ਦੱਸ ਦੇਈਏ ਕਿ ਹੁਣ ਮਸ਼ਹੂਰ ਗਾਇਕ ਅਦਨਾਨ ਸਾਮੀ ਉੱਪਰ ਦੁੱਖਾਂ ਦਾ ਪਹਾੜ ਟੁੱਟਿਆ ਹੈ। ਦਰਅਸਲ, ਉਨ੍ਹਾਂ ਦੀ ਮਾਂ ਨੌਰੀਨ ਸਾਮੀ ਖਾਨ ਦਾ ਦੇਹਾਂਤ ਹੋ ਗਿਆ ਹੈ। ਇਸ ਖਬਰ ਦੇ ਸਾਹਮਣੇ ਆਉਂਦੇ ਹੀ ਇੰਡਸਟਰੀ ਵਿੱਚ ਸੋਗ ਦੀ ਲਹਿਰ ਦੌੜ ਗਈ ਹੈ। ਅਦਨਾਨ ਸਾਮੀ ਨੇ ਇਹ ਜਾਣਕਾਰੀ ਇੰਸਟਾਗ੍ਰਾਮ 'ਤੇ ਦਿੱਤੀ ਹੈ। ਅਦਨਾਨ ਸਾਮੀ ਦੀ ਮਾਂ ਨੌਰੀਨ ਸਾਮੀ ਖਾਨ ਦੀ 7 ਅਕਤੂਬਰ ਨੂੰ 77 ਸਾਲ ਦੀ ਉਮਰ ਵਿੱਚ ਮੌਤ ਹੋ ਗਈ। 


ਇੰਡਸਟਰੀ 'ਚ ਸੋਗ ਦੀ ਲਹਿਰ...


ਅਦਨਾਮ ਸਾਮੀ 90 ਦੇ ਦਹਾਕੇ ਦੇ ਬਿਹਤਰੀਨ ਗਾਇਕਾਂ ਵਿੱਚੋਂ ਇੱਕ ਹਨ। ਅਦਨਾਨ ਸਾਮੀ ਨੇ ਇੰਸਟਾਗ੍ਰਾਮ 'ਤੇ ਆਪਣੀ ਮਾਂ ਬੇਗਮ ਨੌਰੀਨ ਸਾਮੀ ਖਾਨ ਦੀ ਮੌਤ ਦੀ ਖਬਰ ਸਾਂਝੀ ਕੀਤੀ। ਉਨ੍ਹਾਂ ਨੇ ਆਪਣੀ ਮਾਂ ਦੀ ਇੱਕ ਫੋਟੋ ਸਾਂਝੀ ਕੀਤੀ ਅਤੇ ਕਿਹਾ ਕਿ 'ਉਹ ਇੱਕ ਸ਼ਾਨਦਾਰ ਔਰਤ ਸੀ, ਜਿਨ੍ਹਾਂ ਨੇ ਜਿਸ ਕਿਸੇ ਨੂੰ ਵੀ ਛੂਹਿਆ, ਉਨ੍ਹਾਂ ਨਾਲ ਪਿਆਰ ਅਤੇ ਖੁਸ਼ੀ ਸਾਂਝੀ ਕੀਤੀ। ਸਾਨੂੰ ਉਨ੍ਹਾਂ ਦੀ ਬਹਤੁ ਯਾਦ ਆਏਗੀ। ਅਦਨਾਨ ਨੇ ਆਪਣੇ ਪ੍ਰਸ਼ੰਸਕਾਂ ਨੂੰ ਉਨ੍ਹਾਂ ਦੀ ਵਿਛੜੀ ਆਤਮਾ ਲਈ ਪ੍ਰਾਰਥਨਾ ਕਰਨ ਦੀ ਵੀ ਅਪੀਲ ਕੀਤੀ।


Read More: Amitabh Bachchan: ਐਸ਼ਵਰਿਆ-ਅਭਿਸ਼ੇਕ ਦੇ ਤਲਾਕ ਵਿਚਾਲੇ ਬੋਲੇ ਅਮਿਤਾਭ ਬੱਚਨ- ਥੋੜ੍ਹਾ ਅਜੀਬ ਲੱਗਦਾ, ਪਰ...



ਅਦਨਾਨ ਦੇ ਪਿਤਾ ਪਾਕਿਸਤਾਨੀ ਸਨ


ਅਦਨਾਨ ਸਾਮੀ ਦਾ ਜਨਮ 15 ਅਗਸਤ 1971 ਨੂੰ ਲੰਡਨ, ਇੰਗਲੈਂਡ ਵਿੱਚ ਹੋਇਆ ਸੀ। ਉਨ੍ਹਾਂ ਦੇ ਪਿਤਾ ਇੱਕ ਪਾਕਿਸਤਾਨੀ ਪਸ਼ਤੂਨ ਸੀ, ਜਿਸਦੀ ਜੜ੍ਹ ਅਫਗਾਨਿਸਤਾਨ ਵਿੱਚ ਸੀ, ਜਦੋਂ ਕਿ ਉਨ੍ਹਾਂ ਦੀ ਮਾਂ ਜੰਮੂ ਤੋਂ ਇੱਕ ਭਾਰਤੀ ਸੀ। 29 ਜਨਵਰੀ 2010 ਨੂੰ ਸਾਮੀ ਨੇ ਰੋਇਆ ਸਾਮੀ ਖਾਨ ਨਾਲ ਵਿਆਹ ਕਰਵਾ ਲਿਆ। ਅਦਨਾਨ ਅਤੇ ਰੋਇਆ ਦਾ ਪਹਿਲਾ ਬੱਚਾ ਮਦੀਨਾ ਸਾਮੀ ਖਾਨ ਹੈ। ਉਨ੍ਹਾਂ ਨੇ 90 ਦੇ ਦਹਾਕੇ 'ਚ ਕਈ ਸ਼ਾਨਦਾਰ ਗੀਤ ਦਿੱਤੇ।




2016 ਵਿੱਚ ਭਾਰਤੀ ਨਾਗਰਿਕਤਾ ਮਿਲੀ


2015 ਵਿੱਚ, ਉਸਦੇ ਪਾਕਿਸਤਾਨੀ ਪਾਸਪੋਰਟ ਦੀ ਮਿਆਦ ਖਤਮ ਹੋਣ ਤੋਂ ਬਾਅਦ, ਸਾਮੀ ਨੇ ਭਾਰਤੀ ਨਾਗਰਿਕਤਾ ਲਈ ਅਰਜ਼ੀ ਦਿੱਤੀ। ਉਸ ਨੂੰ ਜਨਵਰੀ 2016 ਵਿੱਚ ਭਾਰਤੀ ਨਾਗਰਿਕਤਾ ਦਿੱਤੀ ਗਈ ਸੀ।


ਪਦਮ ਸ਼੍ਰੀ ਨਾਲ ਸਨਮਾਨਿਤ


ਅਦਨਾਨ ਸਾਮੀ ਭਾਰਤ ਦੇ ਚੌਥੇ ਸਭ ਤੋਂ ਵੱਡੇ ਨਾਗਰਿਕ ਪੁਰਸਕਾਰ ਪਦਮ ਸ਼੍ਰੀ ਦਾ ਵੀ ਪ੍ਰਾਪਤਕਰਤਾ ਹੈ। ਉਸਨੂੰ 2021 ਵਿੱਚ ਨਵੀਂ ਦਿੱਲੀ ਵਿੱਚ ਆਯੋਜਿਤ ਇੱਕ ਸਮਾਰੋਹ ਵਿੱਚ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਸੀ।