Chronic Body Pain: ਜੇਕਰ ਅਕਸਰ ਹੀ ਸਰੀਰ ਵਿੱਚ ਦਰਦ ਦੀ ਸ਼ਿਕਾਇਤ ਰਹਿੰਦੀ ਹੈ ਜਾਂ ਦਰਦ ਲੰਬੇ ਸਮੇਂ ਤੱਕ ਰਹਿੰਦਾ ਹੈ ਤਾਂ ਇਸ ਨੂੰ ਨਜ਼ਰਅੰਦਾਜ਼ ਨਹੀਂ ਕਰਨਾ ਚਾਹੀਦਾ। ਸਗੋਂ ਤਰੁੰਤ ਇਲਾਜ ਕਰਵਾਉਣਾ ਚਾਹੀਦਾ ਹੈ, ਨਹੀਂ ਤਾਂ ਇਹ ਖਤਰਨਾਕ ਸਾਬਤ ਹੋ ਸਕਦਾ ਹੈ


Body Pain Reasons: ਸਰੀਰ ਵਿੱਚ ਦਰਦ ਕਈ ਕਾਰਨਾਂ ਕਰਕੇ ਹੋ ਸਕਦਾ ਹੈ। ਸਰੀਰ ਤੰਦਰੁਸਤ ਹੋਣ ਦੇ ਬਾਵਜੂਦ ਕਈ ਵਾਰ ਹੱਥਾਂ, ਲੱਤਾਂ, ਗਰਦਨ ਅਤੇ ਪਿੱਠ ਵਿਚ ਦਰਦ ਹੁੰਦਾ ਹੈ, ਜੋ ਕਿ ਆਮ ਗੱਲ ਹੋ ਸਕਦੀ ਹੈ ਪਰ ਜੇਕਰ ਇਹ ਦਰਦ ਜਾਰੀ ਰਹਿੰਦਾ ਹੈ ਤਾਂ ਇਸ ਨੂੰ ਨਜ਼ਰਅੰਦਾਜ਼ ਨਹੀਂ ਕਰਨਾ ਚਾਹੀਦਾ, ਨਹੀਂ ਤਾਂ ਇਹ ਕ੍ਰੋਨਿਕ ਬੋਡੀ ਪੇਨ (Chronic Body Pain) ਦਾ ਕਾਰਨ ਬਣ ਸਕਦਾ ਹੈ। ਇਸ ਵਿੱਚ ਸਰੀਰ ਵਿੱਚ ਅਕਸਰ ਅਤੇ ਲੰਬੇ ਸਮੇਂ ਤੱਕ ਦਰਦ ਰਹਿੰਦਾ ਹੈ। ਡਾਕਟਰ ਇਸ ਨੂੰ ਹਲਕੇ ਵਿੱਚ ਲੈਣ ਦੀ ਬਜਾਏ ਸਾਵਧਾਨ ਰਹਿਣ ਦੀ ਸਲਾਹ ਦਿੰਦੇ ਹਨ। ਅਜਿਹੇ 'ਚ ਆਓ ਜਾਣਦੇ ਹਾਂ ਕੀ ਕਰਨਾ ਚਾਹੀਦਾ ਹੈ ਅਤੇ ਕੀ ਨਹੀਂ...



ਕ੍ਰੋਨਿਕ ਬੋਡੀ ਪੇਨ ਕਿੰਨਾ ਖ਼ਤਰਨਾਕ ਹੈ?


ਸਿਹਤ ਮਾਹਿਰਾਂ ਦੇ ਅਨੁਸਾਰ, ਦੁਨੀਆ ਭਰ ਵਿੱਚ 1.5 ਬਿਲੀਅਨ ਤੋਂ ਵੱਧ ਲੋਕ ਕ੍ਰੋਨਿਕ ਬੋਡੀ ਪੇਨ (Chronic Body Pain) ਤੋਂ ਪੀੜਤ ਹਨ। ਇਸ ਦੇ ਨਤੀਜੇ ਵਜੋਂ ਅਪੰਗਤਾ ਅਤੇ ਲਾਈਫ਼ ਕੁਆਲਟੀ ਵਿੱਚ ਗਿਰਾਵਟ ਹੋ ਸਕਦੀ ਹੈ। ਪਿਛਲੇ ਕੁਝ ਸਾਲਾਂ ਵਿੱਚ, ਪਿੱਠ, ਗਰਦਨ, ਪੇਡੂ ਦੇ ਦਰਦ ਅਤੇ ਗਠੀਏ ਦੇ ਦਰਦ ਆਮ ਹੋ ਗਏ ਹਨ। ਇਸ ਕਾਰਨ ਨਾ ਸਿਰਫ ਸਰੀਰਕ ਸਗੋਂ ਇਮੋਸ਼ਨਲ ਸਿਹਤ ਵੀ ਵਿਗੜ ਰਹੀ ਹੈ। ਸਭ ਤੋਂ ਵੱਡੀ ਚਿੰਤਾ ਦੀ ਗੱਲ ਇਹ ਹੈ ਕਿ ਜ਼ਿਆਦਾਤਰ ਲੋਕ ਇਸ ਦਾ ਇਲਾਜ ਨਹੀਂ ਕਰਵਾ ਰਹੇ ਹਨ।



ਸਰੀਰ ਵਿੱਚ ਦਰਦ ਦੇ ਕਾਰਨ


ਡਾਕਟਰਾਂ ਦਾ ਕਹਿਣਾ ਹੈ ਕਿ ਸਰੀਰ ਵਿੱਚ ਦਰਦ ਕਈ ਕਾਰਨਾਂ ਕਰਕੇ ਹੋ ਸਕਦਾ ਹੈ। ਸਰੀਰ ਵਿੱਚ ਦਰਦ ਅਕਸਰ ਆਟੋਇਮਿਊਨ ਰੋਗ, ਗਠੀਆ, ਪੁਰਾਣੀ ਲਾਗ ਜਾਂ ਵਿਟਾਮਿਨ-ਪ੍ਰੋਟੀਨ ਦੀ ਘਾਟ ਕਾਰਨ ਬਣਿਆ ਰਹਿੰਦਾ ਹੈ। ਕੁਝ ਦਰਦ ਅਜਿਹੇ ਹੁੰਦੇ ਹਨ, ਜਿਨ੍ਹਾਂ ਦਾ ਜੇਕਰ ਸਮੇਂ ਸਿਰ ਇਲਾਜ ਨਾ ਕੀਤਾ ਜਾਵੇ ਤਾਂ ਬਾਅਦ 'ਚ ਖਤਰਨਾਕ ਬਣ ਸਕਦੇ ਹਨ।


ਸਰੀਰ ਦੇ ਦਰਦ ਦਾ ਇਲਾਜ


ਡਾਕਟਰਾਂ ਦੇ ਅਨੁਸਾਰ, ਪੀਆਰਪੀ ਥੈਰੇਪੀ ਵਰਗੀ ਰੀਜਨਰੇਟਿਵ ਦਵਾਈ ਦਰਦ ਤੋਂ ਰਾਹਤ ਪ੍ਰਦਾਨ ਕਰ ਸਕਦੀ ਹੈ। ਜੋੜਾਂ ਦੇ ਦਰਦ ਵਿੱਚ ਇਹ ਜ਼ਿਆਦਾ ਅਸਰਦਾਰ ਹੈ। ਡਾਕਟਰ ਕਈ ਤਰੀਕਿਆਂ ਨਾਲ ਗੰਭੀਰ ਦਰਦ ਦਾ ਇਲਾਜ ਕਰਦੇ ਹਨ। ਕੁਝ ਮਰੀਜ਼ ਇਕੱਲੇ ਦਵਾਈਆਂ ਨਾਲ ਠੀਕ ਹੋ ਜਾਂਦੇ ਹਨ, ਜਦੋਂ ਕਿ ਕੁਝ ਨੂੰ ਐਪੀਡਿਊਰਲ ਸਟੀਰੌਇਡ ਇੰਜੈਕਸ਼ਨ, ਰੇਡੀਓ ਫ੍ਰੀਕੁਐਂਸੀ ਐਬਲੇਸ਼ਨ ਅਤੇ ਟ੍ਰਿਗਰ ਪੁਆਇੰਟ ਇੰਜੈਕਸ਼ਨ ਦੀ ਲੋੜ ਹੋ ਸਕਦੀ ਹੈ। ਇਸ ਦਾ ਇਲਾਜ ਵਿਅਕਤੀਗਤ ਸਰੀਰਕ ਥੈਰੇਪੀ (personalized physical therapy) ਨਾਲ ਵੀ ਕੀਤਾ ਜਾਂਦਾ ਹੈ।


ਅੱਜਕਲ AI ਕਾਫੀ ਚਰਚਾ 'ਚ ਹੈ। ਇਸ ਦੀ ਮਦਦ ਨਾ ਕ੍ਰੋਨਿਕ ਬੋਡੀ ਪੇਨ ਦਾ ਇਲਾਜ ਵੀ ਕੀਤਾ ਜਾ ਰਿਹਾ ਹੈ। ਜੇਕਰ ਤੁਹਾਡੇ ਸਰੀਰ ਦੇ ਕਿਸੇ ਹਿੱਸੇ ਵਿੱਚ ਦਰਦ ਬਣਿਆ ਰਹਿੰਦਾ ਹੈ, ਤਾਂ ਇਸ ਨੂੰ ਕਦੇ ਵੀ ਹਲਕੇ ਵਿੱਚ ਨਹੀਂ ਲੈਣਾ ਚਾਹੀਦਾ। ਇਹ ਕਿਸੇ ਗੰਭੀਰ ਬੀਮਾਰੀ ਦਾ ਸੰਕੇਤ ਵੀ ਹੋ ਸਕਦਾ ਹੈ।



Disclaimer:  ਖ਼ਬਰਾਂ ਵਿੱਚ ਦਿੱਤੀ ਗਈ ਕੁਝ ਜਾਣਕਾਰੀ ਮੀਡੀਆ ਰਿਪੋਰਟਾਂ 'ਤੇ ਅਧਾਰਤ ਹੈ। ਕਿਸੇ ਵੀ ਸੁਝਾਅ ਨੂੰ ਲਾਗੂ ਕਰਨ ਤੋਂ ਪਹਿਲਾਂ, ਤੁਹਾਨੂੰ ਸਬੰਧਤ ਮਾਹਰ ਦੀ ਸਲਾਹ ਜ਼ਰੂਰ ਲੈਣੀ ਚਾਹੀਦੀ ਹੈ।