Yogeshwar Dutt on Vinesh Phogat joining Congress: ਵਿਨੇਸ਼ ਫੋਗਾਟ ਦੇ ਪੈਰਿਸ ਓਲੰਪਿਕਸ 2024 ਤੋਂ ਅਯੋਗ ਠਹਿਰਾਏ ਜਾਣ ਦਾ ਮਾਮਲਾ ਅਜੇ ਬਹੁਤ ਪੁਰਾਣਾ ਨਹੀਂ ਹੋਇਆ ਹੈ। ਅਯੋਗ ਹੋਣ ਤੋਂ ਬਾਅਦ ਉਨ੍ਹਾਂ ਨੂੰ ਕੋਈ ਤਮਗਾ ਨਹੀਂ ਦਿੱਤਾ ਗਿਆ ਅਤੇ ਵਿਨੇਸ਼ ਨੇ ਭਾਵੁਕ ਹੋ ਕੇ ਕੁਸ਼ਤੀ ਦੀ ਖੇਡ ਤੋਂ ਸੰਨਿਆਸ ਲੈਣ ਦਾ ਐਲਾਨ ਕਰਕੇ ਪੂਰੇ ਭਾਰਤ ਨੂੰ ਹੈਰਾਨ ਕਰ ਦਿੱਤਾ। ਭਾਰਤ ਪਰਤਣ ਤੋਂ ਬਾਅਦ ਉਹ ਹਰਿਆਣਾ ਵਿਧਾਨ ਸਭਾ ਚੋਣਾਂ ਤੋਂ ਠੀਕ ਪਹਿਲਾਂ ਕਾਂਗਰਸ ਵਿਚ ਸ਼ਾਮਲ ਹੋ ਗਏ। ਹੁਣ 2012 ਲੰਡਨ ਓਲੰਪਿਕ 'ਚ ਕਾਂਸੀ ਤਮਗਾ ਜੇਤੂ ਯੋਗੇਸ਼ਵਰ ਦੱਤ ਨੇ ਵਿਨੇਸ਼ ਦੇ ਮੁੱਦੇ 'ਤੇ ਤਿੱਖੀ ਪ੍ਰਤੀਕਿਰਿਆ ਦਿੱਤੀ ਹੈ।


ਦੇਸ਼ ਦਾ ਅਕਸ ਹੋਇਆ ਖਰਾਬ 


ਯੋਗੇਸ਼ਵਰ ਦੱਤ ਨੇ ਇਕ ਮੀਡੀਆ ਚੈਨਲ ਨੂੰ ਦਿੱਤੇ ਇੰਟਰਵਿਊ 'ਚ ਤਿੱਖੀ ਪ੍ਰਤੀਕਿਰਿਆ ਦਿੰਦੇ ਹੋਏ ਕਿਹਾ, ''ਇਹ ਵਿਨੇਸ਼ ਦਾ ਨਿੱਜੀ ਫੈਸਲਾ ਹੈ ਕਿ ਉਹ ਰਾਜਨੀਤੀ 'ਚ ਆਉਣਾ ਚਾਹੁੰਦੀ ਹੈ ਜਾਂ ਨਹੀਂ, ਪਰ ਦੇਸ਼ ਨੂੰ ਸੱਚਾਈ ਪਤਾ ਹੋਣੀ ਚਾਹੀਦੀ ਹੈ ਕਿ ਪਿਛਲੇ ਇਕ ਸਾਲ ਦੇ ਅੰਦਰ ਦੇਸ਼ ਵਿੱਚ ਜੋ ਸਭ ਕੁਝ ਵਾਪਰੀਆਂ ਹੋਇਆ ਹੈ।'', ਚਾਹੇ ਉਹ ਓਲੰਪਿਕ ਤੋਂ ਅਯੋਗ ਹੋਣ ਦਾ ਮਾਮਲਾ ਹੋਵੇ ਜਾਂ ਫਿਰ ਪ੍ਰੋਟੇਸਟ ਦਾ, ਜਦੋਂ ਨਵੀਂ ਸੰਸਦੀ ਇਮਾਰਤ ਦਾ ਉਦਘਾਟਨ ਹੋਣ ਵਾਲਾ ਸੀ ਤਾਂ, ਦੇਸ਼ ਦਾ ਅਕਸ ਦੁਨੀਆ ਵਿੱਚ ਗਲਤ ਤਰੀਕੇ ਨਾਲ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਗਈ। 



Read MOre: Women T20 World Cup 2024: ਟੀ-20 ਵਿਸ਼ਵ ਕੱਪ ਦੀ 3 ਅਕਤੂਬਰ ਤੋਂ ਹੋਏਗੀ ਸ਼ੁਰੂਆਤ, 10 ਟੀਮਾਂ ਲੈਣਗੀਆਂ ਹਿੱਸਾ; ਜਾਣੋ ਹਰ ਡਿਟੇਲ




ਵਿਨੇਸ਼ ਨੂੰ ਮੰਗਣੀ ਚਾਹੀਦੀ ਸੀ ਮੁਆਫੀ


ਯੋਗੇਸ਼ਵਰ ਦੱਤ ਨੇ ਇੱਥੇ ਤੱਕ ਕਿ ਵਿਨੇਸ਼ ਫੋਗਾਟ ਨੂੰ ਵੀ ਨਹੀਂ ਬਖਸ਼ਿਆ ਕਿਉਂਕਿ ਉਨ੍ਹਾਂ ਦੇ ਮੁਤਾਬਕ ਉਨ੍ਹਾਂ ਨੂੰ ਆਪਣੇ ਭਾਰ 'ਤੇ ਕਾਬੂ ਨਾ ਰੱਖਣ ਕਾਰਨ ਪੂਰੇ ਦੇਸ਼ ਤੋਂ ਮਾਫੀ ਮੰਗਣੀ ਚਾਹੀਦੀ ਸੀ। ਉਨ੍ਹਾਂ ਨੇ ਕਿਹਾ, "ਓਲੰਪਿਕ ਤੋਂ ਅਯੋਗ ਠਹਿਰਾਏ ਜਾਣ ਤੋਂ ਬਾਅਦ ਵਿਨੇਸ਼ ਨੂੰ ਇਹ ਕਹਿ ਕੇ ਪੂਰੇ ਦੇਸ਼ ਤੋਂ ਮੁਆਫੀ ਮੰਗਣੀ ਚਾਹੀਦੀ ਸੀ ਕਿ ਉਸ ਤੋਂ ਗਲਤੀ ਹੋਈ ਹੈ। ਇਸ ਦੀ ਬਜਾਏ ਉਸ ਨੇ ਇਸ ਨੂੰ ਸਾਜ਼ਿਸ਼ ਦੱਸਿਆ ਅਤੇ ਦੇਸ਼ ਦੇ ਪ੍ਰਧਾਨ ਮੰਤਰੀ 'ਤੇ ਵੀ ਦੋਸ਼ ਲਗਾਇਆ। ਸਭ ਨੂੰ ਪਤਾ ਹੈ ਕੀ ਨਿਯਮ ਹਨ। ਭਾਵੇਂ ਅੰਤਰ 1 ਗ੍ਰਾਮ ਜਾਂ 100 ਗ੍ਰਾਮ ਹੋਵੇ, ਨਿਯਮਾਂ ਤਹਿਤ ਉਸ ਨੂੰ ਅਯੋਗ ਕਰਾਰ ਦਿੱਤਾ ਜਾਵੇਗਾ।


ਸਾਬਕਾ ਓਲੰਪਿਕ ਤਮਗਾ ਜੇਤੂ ਨੇ ਇਹ ਵੀ ਕਿਹਾ ਕਿ ਓਲੰਪਿਕ ਨੂੰ ਲੈ ਕੇ ਦੇਸ਼ 'ਚ ਗਲਤ ਮਾਹੌਲ ਬਣਾਇਆ ਗਿਆ। ਉਨ੍ਹਾਂ ਇਹ ਵੀ ਕਿਹਾ ਕਿ ਅੰਦੋਲਨ ਸਮੇਂ ਲੋਕ ਇਕੱਠੇ ਹੋ ਗਏ ਸਨ। ਅਯੋਗ ਹੋਣ ਤੋਂ ਬਾਅਦ ਅਜਿਹਾ ਮਾਹੌਲ ਬਣ ਗਿਆ ਸੀ ਕਿ ਵਿਨੇਸ਼ ਨਾਲ ਕੁਝ ਗਲਤ ਹੋ ਗਿਆ ਹੈ। ਯੋਗੇਸ਼ਵਰ ਨੇ ਕਿਹਾ, ''ਜੇਕਰ ਵਿਨੇਸ਼ ਦੀ ਜਗ੍ਹਾ ਮੈਨੂੰ ਅਯੋਗ ਠਹਿਰਾਇਆ ਗਿਆ ਹੁੰਦਾ ਤਾਂ ਮੈਂ ਪੂਰੇ ਦੇਸ਼ ਤੋਂ ਮੁਆਫੀ ਮੰਗਦਾ।''






Read MOre: Arshdeep Singh: ਅਰਸ਼ਦੀਪ ਸਿੰਘ ਦਾ ਮੈਦਾਨ 'ਤੇ ਜਲਵਾ, ਲਗਾਤਾਰ ਸੁੱਟੇ 12 ਓਵਰ, 6 ਵਿਕਟਾਂ ਲੈ ਟੀਮ ਨੂੰ ਦਿਵਾਈ ਜਿੱਤ