ਰੀਓ 'ਚ ਖੇਡ ਮੰਤਰੀ ਦਾ ਕਾਰਾ !
ਰੀਓ ਓਲੰਪਿਕਸ ਪ੍ਰਬੰਧਕ ਕਮੇਟੀ ਨੇ ਭਾਰਤ ਦੇ ਖੇਡ ਮੰਤਰੀ ਵਿਜੈ ਗੋਇਲ ਨੂੰ ਐਕਰੀਡੇਸ਼ਨ ਰੱਦ ਕਰਨ ਦੀ ਚੇਤਾਵਨੀ ਦਿੱਤੀ ਹੈ। ਪ੍ਰਬੰਧਕਾਂ ਦਾ ਕਹਿਣਾ ਹੈ ਕਿ ਵਿਜੈ ਗੋਇਲ ਨੇ ਓਲੰਪਿਕਸ ਦੌਰਾਨ ਲਗਾਤਾਰ 'Rules and regulation' ਨੂੰ ਤਾਕ 'ਤੇ ਰਖਦਿਆਂ ਗਲਤ ਹਰਕਤਾਂ ਕੀਤੀਆਂ ਹਨ ਜਿਸ ਨਾਲ ਪ੍ਰਬੰਧਕਾਂ ਲਈ ਮੁਸ਼ਕਿਲਾਂ ਬਣੀਆਂ ਹਨ।
ਇਸ ਮਾਮਲੇ 'ਚ ਰਾਕੇਸ਼ ਗੁਪਤਾ ਨੇ ਕਿਹਾ ਕਿ ਖੇਡ ਮੰਤਰੀ ਨੂੰ ਆਪਣੀ ਸੀਮਾ ਦਾ ਪਤਾ ਹੈ ਅਤੇ ਇਸ ਮਾਮਲੇ 'ਚ ਜਾਣਕਾਰੀ ਮਿਲਣ ਤੋਂ ਬਾਅਦ ਹੁਣ ਓਹ ਆਪਣੀ ਸੀਮਾ 'ਚ ਰਹਿੰਦੇ ਹੋਏ ਹੀ ਕੰਮ ਕਰ ਰਹੇ ਹਨ।
'ਛੋਟਾ ਜਿਹਾ ਮਾਮਲਾ ਹੈ'
ਇਥੋਂ ਤਕ ਕਿ ਮੰਤਰੀ ਦੇ ਨਾਲ ਮੌਜੂਦ ਲੋਕ ਸਟਾਫ ਨਾਲ ਗੁੱਸੇ ਅਤੇ ਮਾੜੇ ਅੰਦਾਜ਼ 'ਚ ਪੇਸ਼ ਆਏ ਹਨ। ਪੀਟਰਸਨ ਨੇ ਕਿਹਾ ਕਿ ਖੇਡ ਮੰਤਰੀ ਨੇ ਕਈ ਵਾਰ ਦੱਸੇ ਜਾਣ ਤੋਂ ਬਾਅਦ ਵੀ ਵੀਰਵਾਰ ਨੂੰ ਇੱਕ ਵਾਰ ਫਿਰ ਤੋਂ ਗੋਇਲ ਨੇ ਅਜੇਹੀ ਹਰਕਤ ਕੀਤੀ ਅਤੇ ਇਸੇ ਕਾਰਨ ਹੁਣ ਉਨ੍ਹਾਂ ਦੀ ਐਕਰੀਡੇਸ਼ਨ ਰੱਦ ਕੀਤੀ ਜਾ ਸਕਦੀ ਹੈ।
ਭਾਰਤੀ ਅਧਿਕਾਰੀਆਂ ਦੇ ਪਰਮੁੱਖ ਰਾਕੇਸ਼ ਗੁਪਤਾ ਨੂੰ ਲਿਖੀ ਗਈ ਚਿੱਠੀ 'ਚ ਰੀਓ ਖੇਡਾਂ ਦੀ ਕੰਟੀਨੈਂਟਲ ਮੈਨੇਜਰ ਸਾਰਾ ਪੀਟਰਸਨ ਨੇ ਕਿਹਾ ਕਿ ਅਜਿਹਾ ਕਈ ਮੌਕਿਆਂ 'ਤੇ ਹੋਇਆ ਹੈ ਜਦ ਗੋਇਲ ਨੇ ਗੈਰ ਐਕਰੀਡੇਸ਼ਨ ਵਾਲੇ ਲੋਕਾਂ ਨੂੰ ਸਟੇਡੀਅਮਸ ਅਤੇ ਖੇਡਾਂ ਨਾਲ ਜੁੜੀ ਜਗ੍ਹਾ 'ਚ ਐਂਟਰੀ ਕਰਵਾਈ ਹੈ।
ਪ੍ਰਬੰਧਕਾਂ ਦਾ ਕਹਿਣਾ ਹੈ ਕਿ ਵਿਜੈ ਗੋਇਲ ਦਾ ਸੁਭਾਅ ਬੇਹਦ ਅੜੀਅਲ ਹੈ ਅਤੇ ਓਹ ਕਾਫੀ ਗੁੱਸੇ ਨਾਲ ਰੀਐਕਟ ਕਰਦੇ ਹਨ। ਪ੍ਰਬੰਧਕਾਂ ਦਾ ਕਹਿਣਾ ਹੈ ਕਿ ਭਾਰਤ ਦੇ ਖੇਡ ਮੰਤਰੀ ਬਿਨਾ ਐਕਰੀਡੇਸ਼ਨ ਵਾਲੇ ਲੋਕਾਂ ਨੂੰ ਖੇਡ ਸਟੇਡੀਅਮਸ ਦੇ ਅੰਦਰ ਲਾਇ ਜਾਂਦੇ ਹਨ ਜਿਸ ਨਾਲ ਖਿਡਾਰੀਆਂ ਦੀ ਸੁਰੱਖਿਆ 'ਤੇ ਸਵਾਲ ਖੜੇ ਹੋ ਰਹੇ ਹਨ।
ਖੇਡ ਮੰਤਰੀ ਦਾ ਐਕਰੀਡੇਸ਼ਨ ਰੱਦ ਕਰਨ ਦੀ ਧਮਕੀ
ਰੀਓ ਓਲੰਪਿਕਸ ਪ੍ਰਬੰਧਕ ਕਮੇਟੀ ਨੇ ਭਾਰਤ ਦੇ ਖੇਡ ਮੰਤਰੀ ਵਿਜੈ ਗੋਇਲ ਨੂੰ ਐਕਰੀਡੇਸ਼ਨ ਰੱਦ ਕਰਨ ਦੀ ਚੇਤਾਵਨੀ ਦਿੱਤੀ ਹੈ। ਪ੍ਰਬੰਧਕਾਂ ਦਾ ਕਹਿਣਾ ਹੈ ਕਿ ਵਿਜੈ ਗੋਇਲ ਨੇ ਓਲੰਪਿਕਸ ਦੌਰਾਨ ਲਗਾਤਾਰ 'Rules and regulation' ਨੂੰ ਤਾਕ 'ਤੇ ਰਖਦਿਆਂ ਗਲਤ ਹਰਕਤਾਂ ਕੀਤੀਆਂ ਹਨ ਜਿਸ ਨਾਲ ਪ੍ਰਬੰਧਕਾਂ ਲਈ ਮੁਸ਼ਕਿਲਾਂ ਬਣੀਆਂ ਹਨ।
ਰਾਕੇਸ਼ ਗੁਪਤਾ ਨੇ ਇਹ ਵੀ ਕਿਹਾ ਕਿ ਅਫਸੋਸ ਦੀ ਇੱਕ ਛੋਟੇ ਜਿਹੇ ਮਸਲੇ ਨੂੰ ਇਸ ਤਰ੍ਹਾ ਪੇਸ਼ ਕੀਤਾ ਜਾ ਰਿਹਾ ਹੈ।