ਕੋਲੰਬੋ - ਸ਼੍ਰੀਲੰਕਾ ਦੇ ਆਲਰਾਉਂਡਰ ਰਮਿਥ ਰਂਬੁਕਵੇਲਾ ਨੂੰ ਕੋਲੰਬੋ 'ਚ ਹੋਏ ਇੱਕ ਹਾਦਸੇ ਤੋਂ ਬਾਅਦ ਗਿਰਫਤਾਰ ਕਰ ਲਿਆ ਗਿਆ ਹੈ। ਰਂਬੁਕਵੇਲਾ ਨੂੰ ਇੱਕ ਸੜਕ ਹਾਦਸੇ ਕਾਰਨ ਗਿਰਫਤਾਰ ਕੀਤਾ ਗਿਆ। ਹਾਲਾਂਕਿ ਇਸ ਹਾਦਸੇ 'ਚ ਕਿਸੇ ਦੇ ਜਖਮੀ ਹੋਣ ਦੀ ਖਬਰ ਨਹੀਂ ਹੈ। ਰਮਿਥ ਜਦ ਗੱਡੀ ਚਲਾ ਰਹੇ ਸਨ ਤਾਂ ਉਨ੍ਹਾਂ ਦੀ ਗੱਡੀ ਇੱਕ ਖੰਬੇ ਨਾਲ ਜਾ ਟਕਰਾਈ। ਹਾਲਾਂਕਿ ਇਸ ਘਟਨਾ 'ਚ ਕੋਈ ਜਖਮੀ ਨਹੀਂ ਹੋਇਆ। ਪਰ ਫਿਰ ਵੀ ਰਮਿਥ ਨੂੰ ਗਿਰਫਤਾਰ ਕਰ ਲਿਆ ਗਿਆ। ਹੁਣ 48 ਘੰਟੇ 'ਚ ਉਨ੍ਹਾਂ ਨੂੰ ਅਦਾਲਤ 'ਚ ਪੇਸ਼ ਕੀਤਾ ਜਾਵੇਗਾ। 

  

 

25 ਸਾਲ ਦੇ ਆਫ ਸਪਿਨਰ ਰਮਿਥ ਰਾਸ਼ਟਰੀ ਟੀਮ ਲਈ 2 ਟੀ-20 ਮੈਚ ਖੇਡ ਚੁੱਕੇ ਹਨ। ਉਨ੍ਹਾਂ ਨੇ ਸਾਲ 2013 'ਚ ਨਿਊਜ਼ੀਲੈਂਡ ਖਿਲਾਫ ਡੈਬਿਊ ਕੀਤਾ ਸੀ। ਰਮਿਥ ਨੂੰ ਉਸੇ ਸਾਲ ਇੰਗਲੈਂਡ ਦੌਰੇ ਲਈ ਵੀ ਟੀਮ 'ਚ ਜਗ੍ਹਾ ਮਿਲੀ ਸੀ। ਇਸਤੋਂ ਪਹਿਲਾਂ ਸ਼੍ਰੀਲੰਕਾਈ ਕ੍ਰਿਕਟਰ ਸਾਲ 2013 'ਚ ਹਵਾਈ ਜਹਾਜ 'ਚ ਪਰੇਸ਼ਾਨੀ ਖੜੀ ਕਰਨ ਦੇ ਆਰੋਪ 'ਚ ਵੀ ਜੁਰਮਾਨਾ ਭੁਗਤ ਚੁੱਕੇ ਹਨ।