ਨਵੀਂ ਦਿੱਲੀ: ਮਾਈਕ੍ਰੋਸਾਫਟ ਨੇ ਬਾਜ਼ਾਰ ਵਿੱਚ ਲੰਬੀ ਬ੍ਰੇਕ ਤੋਂ ਬਾਅਦ ਨੋਕੀਆ ਨਾਮ ਦੇ ਸਮਾਰਟਫੋਨ ਦੇ ਨਾਲ ਵਾਪਸੀ ਕੀਤੀ ਹੈ। ਕੰਪਨੀ ਦੇ ਇਸ ਨਵੇਂ ਸਮਾਰਟਫੋਨ ਦਾ ਨਾਮ ਨੋਕੀਆ 216 ਹੈ। ਇਹ ਸਮਾਰਟਫੋਨ ਉਨ੍ਹਾਂ ਲਈ ਬੇਹਤਰ ਵਿਕਲਪ ਸਾਬਤ ਹੋ ਸਕਦਾ ਹੈ, ਜੋ ਟੈਕ ਫ੍ਰੈਂਡਲੀ ਤਾਂ ਨਹੀਂ ਪਰ ਇੰਟਰਨੈੱਟ 'ਤੇ ਜ਼ਰੂਰੀ ਐਪ ਦੀ ਵਰਤੋਂ ਕਰਦੇ ਹਨ। ਇਸ ਦੀ ਕੀਮਤ 2495 ਰੁਪਏ ਰੱਖੀ ਹੈ। ਭਾਰਤੀ ਬਾਜ਼ਾਰ ਵਿੱਚ ਇਹ 24 ਅਕਤੂਬਰ ਤੋਂ ਉਪਲਬਧ ਹੋਵੇਗਾ। ਨੋਕੀਆ 216 ਦੇ ਫੀਚਰਜ਼ ਦੀ ਗੱਲ ਕਰੀਏ ਤਾਂ ਇਸ ਵਿੱਚ 2.4 ਇੰਚ ਦਾ QVGA ਡਿਸਪਲੇ ਦਿੱਤਾ ਗਿਆ ਹੈ ਜਿਸ ਦੀ ਰਿਜਾਲਿਊਸ਼ਨ 240×320 ਪਿਕਸਲ ਹੈ। ਇਸ ਫੋਨ ਵਿੱਚ 32 ਜੀ.ਬੀ. ਤੱਕ ਦਾ ਮੈਮਰੀ ਕਾਰਡ ਇਸਤੇਮਾਲ ਕੀਤਾ ਜਾ ਸਕਦਾ ਹੈ। ਫੋਨ ਵਿੱਚ 0.3 ਮੈਗਾਪਿਕਸਲ ਦਾ ਵੀਜੀਏ ਕੈਮਰਾ ਦਿੱਤਾ ਗਿਆ ਹੈ। ਇਸ ਵਿੱਚ ਇੰਟਰਨੇਟ ਦੀ ਵਰਤੋਂ ਵੀ ਕੀਤੀ ਜਾ ਸਕੇਗੀ ਤੇ ਇਸ ਫੋਨ ਵਿੱਚ 2000 ਕਾਨਟੈਕਟ ਸੇਵ ਕੀਤੇ ਜਾ ਸਕਦੇ ਹਨ। ਇਸ ਹੈਂਡਸੈੱਟ ਨੂੰ ਪਾਵਰ ਦੇਣ ਦੇ ਲਈ 1020mAh ਦੀ ਬੈਟਰੀ ਹੈ। ਕੰਪਨੀ ਦਾ ਦਾਅਵਾ ਹੈ ਕਿ ਇਹ ਬੈਟਰੀ 18 ਘੰਟੇ ਤੱਕ ਦਾ ਟਾਕ ਟਾਈਮ ਦੇ ਸਕਦੀ ਹੈ। ਇਸ ਤੋਂ ਇਲਾਵਾ ਫੋਨ ਵਿੱਚ ਇਸ ਵਿੱਚ ਐਫ.ਐਮ. ਰੇਡਿਓ, mp, ਵੀਡੀਓ ਪਲੇਅਰ ਜਿਹੇ ਆਪਸ਼ਨ ਵੀ ਉਪਲਬਧ ਹਨ। ਕੰਪਨੀ ਨੇ ਇਹ ਫੋਨ ਕਾਲੇ, ਗ੍ਰੇ ਤੇ ਨੀਲੇ ਰੰਗ ਵਿੱਚ ਬਾਜ਼ਾਰ ਵਿੱਚ ਉਤਾਰਿਆ ਹੈ।