ਸੰਨੀ ਲਿਓਨ ਦਾ ਵੱਖਰਾ ਦਾਅ
Sunny Leone @SunnyLeone Jul 4 Went head on w/one of my biggest fears-singing out loud!Spent the month rehearsing!Hope u like it!!
ਸੰਨੀ ਲਿਓਨ ਆਮ ਤੌਰ 'ਤੇ ਆਪਣੇ ਹੌਟ ਅੰਦਾਜ਼ ਅਤੇ ਬੋਲਡ ਸ਼ੂਟਸ ਕਾਰਨ ਸੁਰਖੀਆਂ 'ਚ ਰਹਿੰਦੀ ਹੈ। ਸੰਨੀ ਦੀ ਖੂਬਸੂਰਤੀ ਹੀ ਉਸਨੂੰ ਖਬਰਾਂ 'ਚ ਬਣਾ ਕੇ ਰੱਖਣ ਲਈ ਕਾਫੀ ਹੁੰਦੀ ਹੈ।
ਸੰਨੀ ਨੂੰ ਕ੍ਰਿਕਟ ਦੇ ਮੈਦਾਨ 'ਤੇ ਕੁਝ ਮੌਕਿਆਂ 'ਤੇ ਜਰੂਰ ਵੇਖਿਆ ਗਿਆ ਹੈ ਪਰ ਇਸ ਵਾਰ ਉਸਨੂੰ ਕਬੱਡੀ ਦੇ ਮੈਦਾਨ 'ਤੇ ਵੇਖਿਆ ਜਾਵੇਗਾ।
ਦਰਅਸਲ ਸੰਨੀ ਲਿਓਨ ਨੇ ਆਪਣੀ ਆਵਾਜ਼ 'ਚ ਰਾਸ਼ਟਰ ਗਾਨ ਰਿਕਾਰਡ ਕੀਤਾ ਹੈ ਜੋ ਪ੍ਰੋ ਕਬੱਡੀ ਲੀਗ 'ਚ ਚਲਾਇਆ ਜਾਵੇਗਾ।
ਖਬਰਾਂ ਹਨ ਕਿ ਇਸ ਮੌਕੇ ਸੰਨੀ ਨਾਲ ਸਾਊਥ ਸਟਾਰ ਰਾਣਾ ਡੱਗੂਬਤੀ ਵੀ ਮੌਜੂਦ ਹੋਣਗੇ।
ਸੰਨੀ ਲਿਓਨ ਦਾ ਟਵੀਟ
ਸੰਨੀ ਲਿਓਨ ਦਾ ਗਾਇਆ ਹੋਇਆ ਰਾਸ਼ਟਰ ਗਾਨ ਹੈਦਰਾਬਾਦ 'ਚ ਲੀਗ ਦੇ ਆਖਰੀ ਸ਼ੀਡਿਊਲ ਦੌਰਾਨ ਚਲਾਇਆ ਜਾਵੇਗਾ।
ਪ੍ਰੋ ਕਬੱਡੀ ਲੀਗ ਲਈ ਰਾਸ਼ਟਰ ਗਾਨ ਗਾਉਣ ਵਾਲੀ ਸੰਨੀ ਲਿਓਨ ਪਹਿਲੀ ਅਦਾਕਾਰਾ ਨਹੀਂ ਹੈ। ਸੰਨੀ ਤੋਂ ਪਹਿਲਾਂ ਇਹ ਆਲੀਆ ਭੱਟ, ਸ਼ਰੱਧਾ ਕਪੂਰ ਅਤੇ ਸ਼ਰੂਤੀ ਹਾਸਨ ਵੀ ਕਰ ਚੁੱਕੀਆਂ ਹਨ।
ਪਰ ਇਸ ਵਾਰ ਸੰਨੀ ਲਿਓਨ ਆਪਣੀ ਦੇਸ਼-ਭਗਤੀ ਕਾਰਨ ਸੁਰਖੀਆਂ ਬਟੋਰ ਰਹੀ ਹੈ। ਪ੍ਰੋ ਕਬੱਡੀ ਲੀਗ 'ਚ ਸੰਨੀ ਦੀ ਦੇਸ਼ ਭਗਤੀ ਦੀ ਝਲਕ ਵੇਖਣ ਨੂੰ ਮਿਲੇਗੀ।
ਰਾਸ਼ਟਰ ਗਾਨ ਰਿਕਾਰਡ ਕਰਨ ਤੋਂ ਬਾਅਦ ਸੰਨੀ ਲਿਓਨ ਨੇ ਟਵੀਟ ਕਰਕੇ ਆਪਣੇ ਫੈਨਸ ਨਾਲ ਇਹ ਜਾਣਕਾਰੀ ਸਾਂਝੀ ਕੀਤੀ। ਸੰਨੀ ਲਿਓਨ ਨੇ ਰਿਕਾਰਡਿੰਗ ਦੀ ਆਪਣੀ ਤਸਵੀਰ ਵੀ ਫੈਨਸ ਨਾਲ ਸਾਂਝੀ ਕੀਤੀ।
Follow Sunny LeoneVerified account @SunnyLeone Just so you know,was not singing 4a movie.Was rehearsing&practicing for a big event I am attending where I must sing for real.very nervous!
ਸੰਨੀ ਲਿਓਨ ਆਪਣੇ ਇੱਕ ਵੱਖਰੇ ਅੰਦਾਜ਼ ਨੂੰ ਦਰਸ਼ਕਾਂ ਸਾਹਮਣੇ ਪੇਸ਼ ਕਰਨ ਜਾ ਰਹੀ ਹੈ। ਇਹ ਅੰਦਾਜ਼ ਪ੍ਰੋ ਕਬੱਡੀ ਲੀਗ 'ਚ ਨਜਰ ਆਵੇਗਾ।