✕
  • ਹੋਮ

ਪਹਿਲੇ ਦਿਨ ਹਿੱਟ ਰਹੇ ਟੀਮ ਇੰਡੀਆ ਦੇ 3 ਬੱਲੇਬਾਜ਼

ਏਬੀਪੀ ਸਾਂਝਾ   |  10 Jul 2016 02:32 PM (IST)
1

ਇਸਤੋਂ ਬਾਅਦ ਮੈਦਾਨ 'ਤੇ ਪਹੁੰਚੇ ਵਿਰਾਟ ਕੋਹਲੀ ਫਲਾਪ ਰਹੇ। ਵਿਰਾਟ 14 ਰਨ ਬਣਾ ਕੇ ਆਊਟ ਹੋਏ। ਜਲਦੀ ਹੀ ਰਹਾਣੇ ਵੀ 5 ਰਨ ਬਣਾ ਕੇ ਆਪਣਾ ਵਿਕਟ ਗਵਾ ਬੈਠੇ। ਰਿਧੀਮਾਨ ਸਾਹਾ ਨੇ 22 ਰਨ ਦਾ ਯੋਗਦਾਨ ਪਾਇਆ।

2

ਚੇਤੇਸ਼ਵਰ ਪੁਜਾਰਾ ਵੀ 102 ਗੇਂਦਾਂ 'ਤੇ 34 ਰਨ ਬਣਾ ਕੇ ਨਾਬਾਦ ਸਨ ਜਦ ਉਹ ਰਿਟਾਇਰ ਹੋਕੇ ਮੈਦਾਨ ਤੋਂ ਬਾਹਰ ਚਲੇ ਗਏ। ਇਨ੍ਹਾਂ ਬੱਲੇਬਾਜ਼ਾਂ ਦਾ ਰਿਟਾਇਰ ਹੋਣ ਦਾ ਇੱਕੋ ਕਾਰਨ ਸੀ ਕਿ ਬਾਕੀ ਦੇ ਬੱਲੇਬਾਜ਼ਾਂ ਨੂੰ ਮੈਦਾਨ 'ਤੇ ਟਿਕਣ ਦਾ ਵਧ ਤੋਂ ਵਧ ਮੌਕਾ ਮਿਲ ਸਕੇ।

3

2 ਦਿਨੀ ਅਭਿਆਸ ਮੈਚ 'ਚ ਪਹਿਲੇ ਦਿਨ ਟੀਮ ਇੰਡੀਆ ਦੇ ਮੁੱਖ ਬੱਲੇਬਾਜ਼ਾਂ ਨੂੰ ਮੈਦਾਨ 'ਤੇ ਸਮਾਂ ਬਿਤਾਉਣ ਦਾ ਕਾਫੀ ਮੌਕਾ ਮਿਲਿਆ, ਜਿਸ 'ਚ ਜਾਦਾ ਬੱਲੇਬਾਜ਼ ਹਿਟ ਰਹੇ।

4

ਇੱਕ ਪਾਸੇ ਵਿਕਟਾਂ ਡਿਗ ਰਹੀਆਂ ਸੀ ਤਾਂ ਦੂਜੇ ਪਾਸੇ ਰੋਹਿਤ ਸ਼ਰਮਾ ਮੈਦਾਨ 'ਤੇ ਟਿਕ ਗਏ। ਦਿਨ ਦਾ ਖੇਡ ਖਤਮ ਹੋਣ ਤਕ ਰੋਹਿਤ ਸ਼ਰਮਾ 54 ਰਨ ਬਣਾ ਕੇ ਨਾਬਾਦ ਰਹੇ। ਰੋਹਿਤ ਸ਼ਰਮਾ ਨੇ 109 ਗੇਂਦਾਂ ਦਾ ਸਾਹਮਣਾ ਕਰਦਿਆਂ 8 ਚੌਕੇ ਅਤੇ 1 ਛੱਕਾ ਜੜਿਆ।

5

ਟੀਮ ਇੰਡੀਆ ਨੇ ਵੈਸਟ ਇੰਡੀਜ਼ ਦੌਰੇ 'ਤੇ ਆਪਣਾ ਪਹਿਲਾ ਅਭਿਆਸ ਮੈਚ ਦਮਦਾਰ ਅੰਦਾਜ਼ 'ਚ ਸ਼ੁਰੂ ਕੀਤਾ। ਪਰ ਪਹਿਲੇ ਦਿਨ ਦਾ ਖੇਡ ਖਤਮ ਹੋਣ ਤਕ ਟੀਮ ਦੇ 2 ਅਹਿਮ ਬੱਲੇਬਾਜ਼ ਫਲਾਪ ਸਾਬਿਤ ਹੋਏ। ਪਹਿਲੇ ਦਿਨ ਦਾ ਖੇਡ ਖਤਮ ਹੋਣ ਤਕ ਭਾਰਤ ਨੇ 6 ਵਿਕਟ ਗਵਾ ਕੇ 258 ਰਨ ਬਣਾਏ ਸਨ।

6

ਇਸ ਮੈਚ 'ਚ ਟੀਮ ਇੰਡੀਆ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ ਦਮਦਾਰ ਸ਼ੁਰੂਆਤ ਕੀਤੀ। ਲੋਕੇਸ਼ ਰਾਹੁਲ ਅਤੇ ਸ਼ਿਖਰ ਧਵਨ ਦੀ ਸਲਾਮੀ ਜੋੜੀ ਨੇ ਭਾਰਤ ਨੂੰ ਬਾਊਂਡਰੀਸ ਨਾਲ ਲੈਸ ਸ਼ੁਰੂਆਤ ਕਰਵਾਈ। ਦੋਨੇ ਬੱਲੇਬਾਜ਼ਾਂ ਨੇ ਅਰਧ-ਸੈਂਕੜੇ ਜੜੇ।

7

ਸ਼ਿਖਰ ਧਵਨ ਨੇ 88 ਗੇਂਦਾਂ 'ਤੇ ਅਰਧ-ਸੈਂਕੜਾ ਪੂਰਾ ਕਰਨ ਤੋਂ ਬਾਅਦ ਰਿਟਾਇਰ ਹੋਕੇ ਪੈਵਲੀਅਨ ਪਰਤਣ ਦਾ ਫੈਸਲਾ ਕੀਤਾ। ਹੀ ਲੋਕੇਸ਼ ਰਾਹੁਲ ਨੇ ਵੀ ਕੀਤਾ ਅਤੇ 98 ਗੇਂਦਾਂ 'ਤੇ ਅਰਧ-ਸੈਂਕੜਾ ਪੂਰਾ ਕਰ ਰਿਟਾਇਰ ਹੋਕੇ ਪੈਵਲੀਅਨ ਪਰਤ ਗਏ। ਲੋਕੇਸ਼ ਰਾਹੁਲ ਨੇ ਆਪਣੀ ਪਾਰੀ 'ਚ 5 ਚੁਕੇ ਅਤੇ 1 ਛੱਕਾ ਜੜਿਆ ਜਦਕਿ ਸ਼ਿਖਰ ਧਵਨ ਨੇ 7 ਚੌਕੇ ਠੋਕੇ।

8

  • ਹੋਮ
  • ਖੇਡਾਂ
  • ਪਹਿਲੇ ਦਿਨ ਹਿੱਟ ਰਹੇ ਟੀਮ ਇੰਡੀਆ ਦੇ 3 ਬੱਲੇਬਾਜ਼
About us | Advertisement| Privacy policy
© Copyright@2026.ABP Network Private Limited. All rights reserved.