ਕਬੱਡੀ 'ਚ ਸੰਨੀ ਦਾ ਅਨੋਖਾ ਦਾਅ
ਸੰਨੀ ਲਿਓਨ ਦਾ ਪੁਰਾਣਾ ਟਵੀਟ Sunny Leone @SunnyLeone Jul 4 Went head on w/one of my biggest fears-singing out loud!Spent the month rehearsing!Hope u like it!! Follow Sunny LeoneVerified account @SunnyLeone Just so you know,was not singing 4a movie.Was rehearsing&practicing for a big event I am attending where I must sing for real.very nervous!
ਪ੍ਰੋ ਕਬੱਡੀ ਲੀਗ ਲਈ ਰਾਸ਼ਟਰ ਗਾਨ ਗਾਉਣ ਵਾਲੀ ਸੰਨੀ ਲਿਓਨ ਪਹਿਲੀ ਅਦਾਕਾਰਾ ਨਹੀਂ ਹੈ। ਸੰਨੀ ਤੋਂ ਪਹਿਲਾਂ ਇਹ ਆਲੀਆ ਭੱਟ, ਸ਼ਰੱਧਾ ਕਪੂਰ ਅਤੇ ਸ਼ਰੂਤੀ ਹਾਸਨ ਵੀ ਕਰ ਚੁੱਕੀਆਂ ਹਨ।
ਵੀਰਵਾਰ ਨੂੰ ਕੀਤਾ ਸੰਨੀ ਲਿਓਨ ਦਾ ਟਵੀਟ Follow Sunny LeoneVerified account @SunnyLeone From concept to design @hitendra1480 &Bhakti made a gorgeous outfit for @ProKabaddi National Anthem @HitendraBhakti
ਸੰਨੀ ਲਿਓਨ ਆਮ ਤੌਰ 'ਤੇ ਆਪਣੇ ਹੌਟ ਅੰਦਾਜ਼ ਅਤੇ ਬੋਲਡ ਸ਼ੂਟਸ ਕਾਰਨ ਸੁਰਖੀਆਂ 'ਚ ਰਹਿੰਦੀ ਹੈ। ਸੰਨੀ ਦੀ ਖੂਬਸੂਰਤੀ ਹੀ ਉਸਨੂੰ ਖਬਰਾਂ 'ਚ ਬਣਾ ਕੇ ਰੱਖਣ ਲਈ ਕਾਫੀ ਹੁੰਦੀ ਹੈ। ਪਰ ਇਸ ਵਾਰ ਸੰਨੀ ਲਿਓਨ ਆਪਣੀ ਦੇਸ਼-ਭਗਤੀ ਕਾਰਨ ਸੁਰਖੀਆਂ ਬਟੋਰ ਰਹੀ ਹੈ।
ਇਸਤੋਂ ਪਹਿਲਾਂ ਰਾਸ਼ਟਰ ਗਾਨ ਲਈ ਤਿਆਰੀ ਕਰਦੇ ਹੋਏ ਸੰਨੀ ਲਿਓਨ ਨੇ ਟਵੀਟ ਕਰਕੇ ਆਪਣੇ ਫੈਨਸ ਨਾਲ ਇਹ ਜਾਣਕਾਰੀ ਸਾਂਝੀ ਕੀਤੀ ਸੀ ਕਿ ਜਲਦੀ ਹੀ ਓਹ ਰਾਸ਼ਟਰ ਗਾਨ ਗਾਉਂਦੀ ਨਜਰ ਆਵੇਗੀ। ਸੰਨੀ ਲਿਓਨ ਨੇ ਰਿਕਾਰਡਿੰਗ ਦੀ ਆਪਣੀ ਤਸਵੀਰ ਵੀ ਫੈਨਸ ਨਾਲ ਸਾਂਝੀ ਕੀਤੀ ਸੀ।
ਸੰਨੀ ਲਿਓਨ ਆਪਣੇ ਇੱਕ ਵੱਖਰੇ ਅੰਦਾਜ਼ ਨੂੰ ਦਰਸ਼ਕਾਂ ਸਾਹਮਣੇ ਪੇਸ਼ ਕਰਦੀ ਨਜਰ ਆਈ। ਇਹ ਅੰਦਾਜ਼ ਪ੍ਰੋ ਕਬੱਡੀ ਲੀਗ 'ਚ ਨਜਰ ਆਇਆ। ਦਰਅਸਲ ਸੰਨੀ ਲਿਓਨ ਨੇ ਆਪਣੀ ਆਵਾਜ਼ 'ਚ ਰਾਸ਼ਟਰ ਗਾਨ ਗੁਨਗੁਨਾਇਆ ਅਤੇ ਹਰ ਕਿਸੇ ਨੂੰ ਸੰਨੀ ਨੇ ਆਪਣੇ ਇਸ ਕਾਰਨਾਮੇ ਨਾਲ ਤਾੜੀਆਂ ਮਾਰਨ 'ਤੇ ਮਜਬੂਰ ਕਰ ਦਿੱਤਾ।
ਪ੍ਰੋ ਕਬੱਡੀ ਲੀਗ 'ਚ ਸੰਨੀ ਦੀ ਦੇਸ਼ ਭਗਤੀ ਦੀ ਝਲਕ ਵੇਖਣ ਨੂੰ ਮਿਲੀ। ਸੰਨੀ ਨੂੰ ਕ੍ਰਿਕਟ ਦੇ ਮੈਦਾਨ 'ਤੇ ਕੁਝ ਮੌਕਿਆਂ 'ਤੇ ਮਜ਼ੇ ਕਰਦੇ ਅਤੇ ਆਪਣੀਆਂ ਫਿਲਮਾਂ ਦੀ ਪਰਮੋਸ਼ਨ ਕਰਦੇ ਜਰੂਰ ਵੇਖਿਆ ਗਿਆ ਹੈ ਪਰ ਇਸ ਵਾਰ ਉਸਨੂੰ ਕਬੱਡੀ ਦੇ ਮੈਦਾਨ 'ਤੇ ਵੇਖਿਆ ਗਿਆ।