ਨਵੀਂ ਦਿੱਲੀ - ਟੀਮ ਇੰਡੀਆ ਦੇ ਸਾਬਕਾ ਦਿੱਗਜ ਸਲਾਮੀ ਬੱਲੇਬਾਜ ਵੀਰੇਂਦਰ ਸਹਿਵਾਗ ਇਨ੍ਹੀਂ ਦਿਨੀ ਆਪਣੇ ਟਵੀਟਸ ਕਾਰਨ ਚਰਚਾ 'ਚ ਰਹਿੰਦੇ ਹਨ। ਜਿਵੇਂ ਹੀ ਭਾਰਤ ਦੇ ਪਾਕਿਸਤਾਨ 'ਤੇ ਸਰਜੀਕਲ ਸਟ੍ਰਾਈਕ ਕਰਨ ਦੀ ਖਬਰ ਆਈ ਤਾਂ ਵੀਰੂ ਨੇ ਟਵੀਟ ਕਰ ਭਾਰਤੀ ਫੌਜ ਨੂੰ ਵਧਾਈ ਦਿੱਤੀ। ਵੀਰੂ ਨੇ ਆਪਣੇ ਟਵੀਟ 'ਚ ਲਿਖਿਆ, ਭਾਰਤੀ ਸੈਨਾ ਨੂੰ ਸਲੈਮ, ਭਾਰਤੀ ਲੜਕੇ ਕਮਾਲ ਕਰ ਰਹੇ ਹਨ, ਜੈ ਹਿੰਦ।
ਵੀਰੇਂਦਰ ਸਹਿਵਾਗ ਦਾ ਟਵੀਟ
ਵੀਰੂ ਤੋਂ ਅਲਾਵਾ ਹਰਭਜਨ ਸਿੰਘ ਨੇ ਵੀ ਭਾਰਤ ਨੂੰ ਸਰਜੀਕਲ ਸਟ੍ਰਾਈਕਸ ਲਈ ਸ਼ਾਬਾਸ਼ੀ ਦਿੱਤੀ। ਮੁੱਕੇਬਾਜ਼ ਵਿਜੇਂਦਰ ਸਿੰਘ ਵੀ ਭਾਰਤੀ ਫੌਜ ਦੀ ਤਾਰੀਫ ਕੀਤੀ।
ਹਰਭਜਨ ਸਿੰਘ ਦਾ ਟਵੀਟ
ਵਿਜੇਂਦਰ ਸਿੰਘ ਦਾ ਕਮੈਂਟ
ਭਾਰਤੀ ਖਿਡਾਰੀ ਫੌਜ ਦਾ ਹੌਂਸਲਾ ਵਧ ਰਹੇ ਸਨ ਪਰ ਦੂਜੇ ਪਾਸੇ ਪਾਕਿਸਤਾਨ ਦੇ ਆਲ ਰਾਉਂਡਰ ਸ਼ਾਹਿਦ ਅਫਰੀਦੀ ਨੇ ਇਨ੍ਹਾਂ ਕਿਹਿਦਾਰੀਆਂ 'ਤੇ ਫਿਰਕੀ ਸੁੱਟੀ। ਅਫਰੀਦੀ ਨੇ ਦੋਨੇ ਦੇਸ਼ਾਂ ਵਿਚਾਲੇ ਦੋਸਤੀ ਵਾਲੇ ਰਿਸ਼ਤੇ ਬਣਾਉਣ ਦੀ ਕੋਸ਼ਿਸ਼ ਕਰਨ ਦੀ ਗੱਲ ਕਹੀ। ਅਫਰੀਦੀ ਨੇ ਕਿਹਾ ਕਿ 'ਪਾਕਿਸਤਾਨ ਇੱਕ ਅਮਨ ਪਸੰਦ ਦੇਸ਼ ਹੈ। ਲੜਾਈ ਅਤੇ ਜੰਗ ਦੀ ਗੱਲ ਕਿਉਂ ਕਰਨੀ ਜਦ ਪੂਰਾ ਮਾਮਲਾ ਸ਼ਾਂਤੀ ਨਾਲ ਸੁਲਝਾਇਆ ਜਾ ਸਕਦਾ ਹੈ। ਪਾਕਿਸਤਾਨ ਸਭ ਨਾਲ ਚੰਗਾ ਰਿਸ਼ਤਾ ਚਾਹੁੰਦਾ ਹੈ। ਜੇਕਰ ਗੁਆਂਡੀ ਲੜਨਗੇ ਤਾਂ ਨੁਕਸਾਨ ਦੋਨਾ ਦਾ ਹੋਵੇਗਾ।'
ਸ਼ਾਹਿਦ ਅਫਰੀਦੀ ਦਾ ਟਵੀਟ
Pakistan is a peace loving nation,y talk abt extreme measures when things can be resolved through dialogues. Pakistan wants cordial 1/2
Relationship with all. When 2 neighbours fight both homes are effected. #sayno2war #pakistan #peace #india #neighbours
ਹਾਲਾਂਕਿ ਪਾਕਿਸਤਾਨ ਨੂੰ ਅਮਨ ਪਸੰਦ ਦੇਸ਼ ਕਹਿਣ ਕਾਰਨ ਅਫਰੀਦੀ ਦਾ ਖੂਬ ਮਜਾਕ ਬਣਾਇਆ ਗਿਆ। ਅਫਰੀਦੀ ਦੇ ਇਸ ਟਵੀਟ ਨੂੰ ਕੁਝ ਲੋਕਾਂ ਨੇ ਸਾਲ ਦਾ ਬੈਸਟ ਜੋਕ ਵੀ ਦੱਸਿਆ।