ਵਾਰਨਰ-ਰੈਨਸ਼ਾ ਨੇ ਪਾਕਿਸਤਾਨ ਦੀ ਪ੍ਰੇਸ਼ਾਨੀ ਵਧਾਈ
ਆਸਟ੍ਰੇਲੀਆ ਨੇ ਲੰਚ ਤਕ ਬਿਨਾ ਕੋਈ ਵਿਕਟ ਗਵਾਏ 126 ਰਨ ਬਣਾਏ ਸਨ ਅਤੇ ਉਸ 'ਚ 100 ਰਨ ਵਾਰਨਰ ਦੇ ਸਨ। ਵਾਰਨਰ ਨੇ ਜੋ ਕਾਰਨਾਮਾ ਕੀਤਾ ਓਹ ਅੱਜ ਤਕ ਟੈਸਟ ਕ੍ਰਿਕਟ ਦੇ ਇਤਿਹਾਸ 'ਚ ਸਿਰਫ 5 ਵਾਰ ਹੋਇਆ ਹੈ।
ਰੈਨਸ਼ਾ ਸਿਰਫ 20 ਸਾਲ ਦੇ ਹਨ ਅਤੇ ਇਹ ਉਨ੍ਹਾਂ ਦਾ ਆਸਟ੍ਰੇਲੀਆ ਲਈ ਪਹਿਲਾ ਸੈਂਕੜਾ ਹੈ।
ਆਸਟ੍ਰੇਲੀਆ ਅਤੇ ਪਾਕਿਸਤਾਨ ਵਿਚਾਲੇ ਸਿਡਨੀ 'ਚ ਸ਼ੁਰੂ ਹੋਏ ਸੀਰੀਜ਼ ਦੇ ਆਖਰੀ ਟੈਸਟ ਮੈਚ 'ਚਆਸਟ੍ਰੇਲੀਆ ਨੇ ਦਮਦਾਰ ਸ਼ੁਰੂਆਤ ਕੀਤੀ। ਵਾਰਨਰ ਨੇ ਮੈਚ ਦੇ ਪਹਿਲੇ ਦਿਨ ਦੇ ਖੇਡ 'ਚ ਪਹਿਲੇ ਸੈਸ਼ਨ 'ਚ ਹੀ ਸੈਂਕੜਾ ਜੜਿਆ ਅਤੇ ਰਿਕਾਰਡ ਬਣਾ ਦਿੱਤਾ।
ਵਾਰਨਰ ਦੀ ਤਾਬੜਤੋੜ ਬੱਲੇਬਾਜ਼ੀ
ਯੁਵਾ ਬੱਲੇਬਾਜ ਰੈਨਸ਼ਾ ਨੇ ਵੀ ਸੈਂਕੜਾ ਜੜਿਆ ਅਤੇ ਆਸਟ੍ਰੇਲੀਆ ਨੇ ਦਿਨ ਦਾ ਖੇਡ ਖਤਮ ਹੋਣ ਤਕ 3 ਵਿਕਟ ਗਵਾ ਕੇ 365 ਰਨ ਬਣਾ ਲਏ।
ਦਿਨ ਦਾ ਖੇਡ ਖਤਮ ਹੋਣ ਤਕ ਮੈਟ ਰੈਨਸ਼ਾ 167 ਰਨ ਬਣਾ ਕੇ ਨਾਬਾਦ ਰਹੇ। ਰੈਨਸ਼ਾ ਨੇ 275 ਗੇਂਦਾਂ 'ਤੇ 18 ਚੌਕਿਆਂ ਦੀ ਮਦਦ ਨਾਲ 167 ਰਨ ਬਣਾਏ।
ਰੈਨਸ਼ਾ ਨੇ ਕੀਤਾ ਕਮਾਲ
ਵਾਰਨਰ ਨੇ 95 ਗੇਂਦਾਂ 'ਤੇ 113 ਰਨ ਦੀ ਪਾਰੀ ਖੇਡੀ। ਵਾਰਨਰ ਦੀ ਪਾਰੀ 'ਚ 17 ਚੌਕੇ ਸ਼ਾਮਿਲ ਸਨ। ਵਾਰਨਰ ਦੀ ਪਾਰੀ ਦੀ ਰਫਤਾਰ ਦਾ ਅੰਦਾਜਾ ਇਸੇ ਤੋਂ ਲਗਾਇਆ ਜਾ ਸਕਦਾ ਹੈ ਕਿ ਇਹ ਬੱਲੇਬਾਜ ਆਪਣੇ ਅਰਧ-ਸੈਂਕੜੇ ਤਕ 42 ਗੇਂਦਾਂ 'ਤੇ ਪਹੁੰਚਿਆ। ਅਤੇ ਆਪਣਾ ਸੈਂਕੜਾ 78 ਗੇਂਦਾਂ 'ਤੇ ਪੂਰਾ ਕਰ ਲਿਆ।