ਚੰਡੀਗੜ੍ਹ: ਇੰਗਲੈਂਡ ਤੇ ਪਾਕਿਸਤਾਨ ਵਿਚਾਲੇ ਤੀਜਾ ਤੇ ਆਖਰੀ ਮੁਕਾਬਲਾ ਅੱਜ ਖੇਡਿਆ ਜਾਵੇਗਾ। ਮੈਨਚੈਸਟਰ ਦੇ ਓਲਟ ਟ੍ਰੈਫਰਡ ਮੈਦਾਨ 'ਤੇ ਮੈਚ ਖੇਡਿਆ ਜਾਵੇਗਾ। ਇੰਗਲਿਸ਼ ਟੀਮ ਕੋਲ ਲਗਾਤਾਰ ਛੇਵੀਂ ਟੀ-20 ਸੀਰੀਜ਼ ਜਿੱਤਣ ਦਾ ਮੌਕਾ ਹੈ। ਇੰਗਲੈਂਡ ਦੀ ਟੀਮ ਤਿੰਨ ਮੈਚਾਂ ਦੀ ਟੀ-20 ਸੀਰੀਜ਼ ਵਿੱਚ 1-0 ਨਾਲ ਅੱਗੇ ਹੈ। ਪਹਿਲਾ ਮੈਚ ਮੀਂਹ ਪੈਣ ਕਾਰਨ ਰੱਦ ਹੋ ਗਿਆ ਸੀ ਤੇ ਦੂਜੇ ਮੈਚ ਵਿੱਚ ਇੰਗਲੈਂਡ ਨੇ 5 ਵਿਕਟਾਂ ਨਾਲ ਜਿੱਤ ਹਾਸਲ ਕੀਤੀ ਸੀ।
ਹੁਣ ਜੇਕਰ ਮੀਂਹ ਨਾਲ ਆਖਰੀ ਮੈਚ ਵੀ ਰੱਦ ਹੋ ਜਾਂਦਾ ਹੈ ਤਾਂ ਵੀ ਇੰਗਲੈਂਡ ਦੀ ਟੀਮ ਸੀਰੀਜ਼ 'ਤੇ ਕਬਜ਼ਾ ਕਰ ਲਵੇਗੀ। ਇੰਗਲੈਂਡ ਦੀ ਟੀਮ ਇਸ ਤੋਂ ਪਹਿਲਾਂ ਜੁਲਾਈ 2018 'ਚ ਟੀ-20 ਸੀਰੀਜ਼ ਹਾਰਿਆ ਸੀ। ਉਦੋਂ ਭਾਰਤੀ ਟੀਮ ਨੇ ਇੰਗਲੈਂਡ ਨੂੰ ਉਸ ਦੇ ਘਰ ਵਿੱਚ 2-1 ਨਾਲ ਹਰਾਇਆ ਸੀ। ਉੱਥੇ ਹੀ ਇੰਗਲਿਸ਼ ਟੀਮ ਨੇ ਪਿਛਲੀ ਵਾਰ ਦੱਖਣੀ ਅਫਰੀਕਾ ਨੂੰ ਉਸੇ ਦੇ ਘਰ ਵਿੱਚ 2-1 ਨਾਲ ਹਰਾਇਆ ਸੀ।
ਇਹ ਸੀਰੀਜ਼ ਇਸੇ ਸਾਲ ਫਰਵਰੀ ਵਿੱਚ ਖੇਡੀ ਗਈ ਸੀ। ਦੋਵੇਂ ਟੀਮਾਂ ਇੰਗਲੈਂਡ ਵਿੱਚ ਪਹਿਲੀ ਵਾਰ ਤਿੰਨ ਟੀ-20 ਮੈਚਾਂ ਦੀ ਸੀਰੀਜ਼ ਵਿੱਚ ਆਹਮੋ ਸਾਹਮਣੇ ਹੋ ਰਹੀਆਂ ਹਨ। ਇਸ ਤੋਂ ਪਹਿਲਾਂ 2010 ਵਿੱਚ 2 ਟੀ-20 ਵਿੱਚ ਮੈਚਾਂ ਦੀ ਸੀਰੀਜ਼ ਹੋਈ ਸੀ, ਜਿਸ ਵਿੱਚ ਮੇਜ਼ਬਾਨ ਟੀਮ ਨੇ ਪਾਕਿਸਤਾਨ ਨੂੰ ਕਲੀਨ ਸਵੀਪ ਕੀਤਾ ਸੀ। ਦੋਵੇਂ ਦੇਸ਼ਾਂ ਵਿਚਾਲੇ ਹੁਣ ਤੱਕ 17 ਟੀ-20 ਹੋਏ ਹਨ। ਇਸ ਵਿੱਚ ਇੰਗਲੈਂਡ ਨੇ 11 ਤੇ ਪਾਕਿਸਤਾਨ ਨੇ 4 ਮੈਚ ਜਿੱਤੇ ਹਨ। ਇੱਕ ਮੈਚ ਟਾਈ ਰਿਹਾ ਤੇ ਇੱਕ ਬੇਨਤੀਜਾ ਰਿਹਾ।
ਟੀ-20 ਸੀਰੀਜ਼: ਇੰਗਲੈਂਡ ਕੋਲ ਲਗਾਤਾਰ 6ਵੀਂ ਸੀਰੀਜ਼ ਜਿੱਤਣ ਦਾ ਮੌਕਾ
ਏਬੀਪੀ ਸਾਂਝਾ
Updated at:
01 Sep 2020 12:25 PM (IST)
ਇੰਗਲੈਂਡ ਤੇ ਪਾਕਿਸਤਾਨ ਵਿਚਾਲੇ ਤੀਜਾ ਤੇ ਆਖਰੀ ਮੁਕਾਬਲਾ ਅੱਜ ਖੇਡਿਆ ਜਾਵੇਗਾ। ਮੈਨਚੈਸਟਰ ਦੇ ਓਲਟ ਟ੍ਰੈਫਰਡ ਮੈਦਾਨ 'ਤੇ ਮੈਚ ਖੇਡਿਆ ਜਾਵੇਗਾ। ਇੰਗਲਿਸ਼ ਟੀਮ ਕੋਲ ਲਗਾਤਾਰ ਛੇਵੀਂ ਟੀ-20 ਸੀਰੀਜ਼ ਜਿੱਤਣ ਦਾ ਮੌਕਾ ਹੈ। ਇੰਗਲੈਂਡ ਦੀ ਟੀਮ ਤਿੰਨ ਮੈਚਾਂ ਦੀ ਟੀ-20 ਸੀਰੀਜ਼ ਵਿੱਚ 1-0 ਨਾਲ ਅੱਗੇ ਹੈ। ਪਹਿਲਾ ਮੈਚ ਮੀਂਹ ਪੈਣ ਕਾਰਨ ਰੱਦ ਹੋ ਗਿਆ ਸੀ ਤੇ ਦੂਜੇ ਮੈਚ ਵਿੱਚ ਇੰਗਲੈਂਡ ਨੇ 5 ਵਿਕਟਾਂ ਨਾਲ ਜਿੱਤ ਹਾਸਲ ਕੀਤੀ ਸੀ।
- - - - - - - - - Advertisement - - - - - - - - -