ਨਾਮ - ਐਲੇਕਸ ਮਾਰਗਨ 

ਖੇਡ- ਫੁਟਬਾਲ 

ਪਲੇਇੰਗ ਪੋਜ਼ੀਸ਼ਨ - ਸਟ੍ਰਾਇਕਰ 

ਕੱਦ- 5'7" 

ਉਮਰ - 27 ਸਾਲ 

ਦੇਸ਼ - ਅਮਰੀਕਾ 

ਓਲੰਪਿਕ ਸੋਨ ਤਗਮਾ ਜੇਤੂ 

  

 


ਐਲੇਕਸ ਮਾਰਗਨ, ਇਹ ਨਾਮ ਫੁਟਬਾਲ ਦੇ ਮੈਦਾਨ ਦਾ ਵੱਡਾ ਨਾਮ ਹੈ। ਐਲੇਕਸ ਮਾਰਗਨ ਨੇ ਫੁਟਬਾਲ ਖੇਡਦਿਆਂ ਅਮਰੀਕਾ ਦੀ ਟੀਮ ਲਈ ਇੱਕ ਤੋਂ ਵਧ ਕੇ ਇੱਕ ਕਮਾਲ ਕੀਤੇ। ਐਲੇਕਸ ਮਾਰਗਨ ਓਲੰਪਿਕ ਖੇਡਾਂ 'ਚ ਸੋਨ ਤਗਮਾ ਵੀ ਜਿੱਤ ਚੁੱਕੀ ਹੈ। ਫਿਲਹਾਲ ਐਲੇਕਸ ਔਰਲੈਂਡੋ ਪ੍ਰਾਈਡ ਫੁਟਬਾਲ ਕਲਬ ਲਈ ਖੇਡਦੀ ਹੈ। ਮਾਰਗਨ ਨੂੰ ਸਾਲ 2011 'ਚ ਉਸਦੇ ਪ੍ਰੋਫੈਸ਼ਨਲ ਡੈਬਿਊ ਦੇ ਮੌਕੇ ਨੰਬਰ 1 ਦਾ ਖਿਤਾਬ ਹਾਸਿਲ ਹੋਇਆ ਸੀ। ਇਸ ਮੌਕੇ ਐਲੇਕਸ ਨੇ ਆਪਣੀ ਟੀਮ ਦੀ ਜਿੱਤ 'ਚ ਅਹਿਮ ਭੂਮਿਕਾ ਨਿਭਾਈ ਸੀ। 22 ਸਾਲਾਂ ਦੀ ਉਮਰ 'ਚ ਐਲੇਕਸ FIFA ਮਹਿਲਾ ਵਰਲਡ ਕੱਪ ਖੇਡਣ ਵਾਲੀ ਸਭ ਤੋਂ ਯੁਵਾ ਫੁਟਬਾਲਰ ਵੀ ਬਣੀ। 


  


 

ਸਾਲ 2012 ਦੇ ਲੰਦਨ ਓਲੰਪਿਕਸ 'ਚ ਐਲੇਕਸ ਮਾਰਗਨ ਨੇ 123ਵੇਂ ਮਿਨਟ 'ਚ ਕੈਨੇਡਾ ਖਿਲਾਫ਼ ਜੇਤੂ ਗੋਲ ਕੀਤਾ ਅਤੇ ਸੈਮੀਫ਼ਾਈਨਲ ਤੋਂ ਟੀਮ ਨੂੰ ਫ਼ਾਈਨਲ 'ਚ ਐਂਟਰੀ ਕਰਵਾਈ। ਸਾਲ 2012 'ਚ ਐਲੇਕਸ ਨੇ 28 ਗੋਲ ਕੀਤੇ। ਆਪਣੇ ਇਸ ਕਮਾਲ ਨਾਲ ਐਲੇਕਸ ਨੇ ਅਮਰੀਕਾ ਲਈ ਇਤਿਹਾਸ ਵੀ ਰਚ ਦਿੱਤਾ। ਐਲੇਕਸ ਇੱਕੋ ਸਾਲ 'ਚ ਅਮਰੀਕਾ ਲਈ 20 ਯਾ ਉਸ ਤੋਂ ਵਧ ਗੋਲ ਕਰਨ ਦੀ ਸੂਚੀ 'ਚ ਸ਼ਾਮਿਲ ਹੋ ਗਈ। ਐਲੇਕਸ ਇਹ ਕਮਾਲ ਕਰਨ ਵਾਲੀ ਅਮਰੀਕਾ ਦੀ 6ਵੀੰ ਫੁਟਬਾਲਰ ਸੀ। ਇਸੇ ਸਾਲ ਐਲੇਕਸ ਮਾਰਗਨ ਨੂੰ US ਸਾਕਰ ਫੀਮੇਲ ਅਥਲੀਟ ਆਫ਼ ਦ ਈਅਰ ਦਾ ਖਿਤਾਬ ਨਾਲ ਸਨਮਾਨਿਆ ਗਿਆ। 


  


 

ਐਲੇਕਸ ਮਾਰਗਨ ਦੇ ਕਰਿਅਰ ਦੀ ਖਾਸ ਗੱਲ ਇਹ ਰਹੀ ਹੈ ਕਿ ਐਲੇਕਸ ਸਿਰਫ ਮੈਦਾਨ ਤੇ ਹੀ ਨਹੀਂ ਬਲਕਿ ਮਾਡਲਿੰਗ 'ਚ ਵੀ ਹਿਟ ਹੋਈ। ਐਲੇਕਸ ਨੇ Nike, Panasonic, Coca Cola, Chap Stick ਅਤੇ Bridgestone ਵਰਗੇ ਬ੍ਰੈੰਡਸ ਲਈ ਮਾਡਲਿੰਗ ਕੀਤੀ। ਐਲੇਕਸ ਨੇ ਫੁਟਬਾਲ ਖਿਡਾਰੀ ਸਰਵਾਂਡੋ ਕਾਰਾਸਕੋ ਨਾਲ ਵਿਆਹ ਕਰਵਾਇਆ।