ਨਿਊਜ਼ੀਲੈਂਡ ਖਿਲਾਫ਼ ਟੀ-20 ਲੜੀ ਲਈ ਭਾਰਤੀ ਟੀਮ ਦਾ ਐਲਾਨ..ਜਾਣੋ ਕਿਸ-ਕਿਸ ਨੂੰ ਮਿਲੀ ਥਾਂ
ਟੀ-20 ਲਈ ਟੀਮ: ਰੋਹਿਤ ਸ਼ਰਮਾ, ਵਿਰਾਟ ਕੋਹਲੀ, ਸ਼ਿਖਰ ਧਵਨ, ਕੇਐਲ ਰਾਹੁਲ, ਮਹਿੰਦਰ ਸਿੰਘ ਧੋਨੀ, ਹਾਰਦਿਕ ਪਾਂਡਿਆ, ਮਨੀਸ਼ ਪਾਂਡੇ, ਦਿਨੇਸ਼ ਕਾਰਤਿਕ, ਭੂਵਨੇਸ਼ਵਰ ਕੁਮਾਰ, ਜਸਪ੍ਰੀਤ ਬੁਮਰਾਹ, ਯੁਜਵਿੰਦਰ ਚਹਿਲ, ਕੁਲਦੀਪ ਯਾਦਵ, ਆਸ਼ੀਸ ਨਹਿਰਾ, ਸ਼੍ਰੇਅਸ ਅਈਅਰ, ਮੁਹੰਮਦ ਸਿਰਾਜ, ਅਕਸ਼ਰ ਪਟੇਲ।
ਜਦਕਿ ਨਿਊਜ਼ੀਲੈਂਡ ਖਿਲਾਫ਼ ਇੱਕ ਰੋਜ਼ਾ ਟੀਮ ਦਾ ਹਿੱਸਾ ਕੇਦਾਰ ਜਾਦਵ ਦੀ ਟੀਮ ਤੋਂ ਛੁੱਟੀ ਹੋ ਗਈ ਹੈ।
ਜਦਕਿ 2 ਨੌਜਵਾਨ ਚਿਹਰਿਆਂ ਨੂੰ ਟੀ-20 ਟੀਮ ਦਾ ਹਿੱਸਾ ਬਣਾਇਆ ਗਿਆ ਹੈ ਜਿਸ 'ਚ ਤੇਜ਼ ਗੇਂਦਬਾਜ਼ ਮੁਹੰਮਦ ਸਿਰਾਜ ਸ਼੍ਰੇਅਸ ਅਈਅਰ ਦਾ ਨਾਮ ਹੈ।
ਰੋਟੇਸ਼ਨ ਨੀਤੀ ਨੂੰ ਧਿਆਨ 'ਚ ਰੱਖਦੇ ਹੋਏ ਟੀ-20 ਟੀਮ 'ਚ ਕੁਝ ਬਦਲਾਅ ਕੀਤੇ ਗਏ ਹਨ। ਆਸ਼ੀਸ਼ ਨਹਿਰਾ ਦਿੱਲੀ 'ਚ ਇੱਕ ਨਵੰਬਰ ਨੂੰ ਪਹਿਲੇ ਮੈਚ ਤੋਂ ਬਾਅਦ ਸੰਨਿਆਸ ਲੈ ਲੈਣਗੇ। ਉਸ ਦੇ ਸਥਾਨ 'ਤੇ ਅਗਲੇ ਦੋ ਮੈਚਾਂ ਲਈ ਜੈਅਦੇਵ ਉਨਾਦਕਟ ਜਾਂ ਬਾਸਿਲ ਥੰਪੀ ਨੂੰ ਟੀਮ 'ਚ ਰੱਖਿਆ ਗਿਆ ਹੈ।
ਕੋਹਲੀ ਨੇ ਨਿਊਜ਼ੀਲੈਂਡ ਖਿਲਾਫ਼ ਲੜੀ ਤੋਂ ਬਾਅਦ ਸ਼੍ਰੀਲੰਕਾ ਨਾਲ ਟੈਸਟੇ ਲੜੀ ਖੇਡਣੀ ਹੈ ਤੇ ਫਿਰ ਭਾਰਤੀ ਟੀਮ ਨੇ ਦੱਖਣੀ ਅਫਰੀਕਾ ਦੌਰੇ 'ਤੇ ਜਾਣਾ ਹੈ ਜਿੱਥੇ ਵਿਰਾਟ ਦੀ ਜ਼ਰੂਰਤ ਜ਼ਿਆਦਾ ਹੈ।
ਭਾਰਤੀ ਟੀਮ ਇੰਗਲੈਂਡ 'ਚ ਚੈਂਪੀਅਨਜ਼ ਟਰਾਫ਼ੀ ਤੋਂ ਬਾਅਦ ਲਗਾਤਾਰ ਖੇਡ ਰਹੀ ਹੈ ਤੇ ਟੀਮ ਪ੍ਰਬੰਧਨ ਖਿਡਾਰੀਆਂ ਨੂੰ ਥਕਾਵਟ ਤੋਂ ਬਚਾਉਣ ਲਈ ਰੋਟੇਸ਼ਨ ਦੀ ਨੀਤੀ ਅਪਣਾ ਰਿਹਾ ਹੈ ਪਰ ਕੋਹਲੀ ਲਗਾਤਾਰ ਸਾਰੇ ਫਾਰਮੈਟ 'ਚ ਖੇਡ ਰਿਹਾ ਹੈ।
ਨਿਊਜ਼ੀਲੈਂਡ ਖਿਲਾਫ਼ ਭਾਰਤ ਤਿੰਨ ਟੀ-20 ਅੰਤਰਰਾਸ਼ਟਰੀ ਮੈਚ ਨਵੀਂ ਦਿੱਲੀ (1 ਨਵੰਬਰ), ਰਾਜਕੋਟ (ਚਾਰ ਨਵੰਬਰ), ਤਿਰੁਵਨੰਤਪੁਰਮ (7 ਨਵੰਬਰ) 'ਚ ਖੇਡੇਗਾ।
ਬੀਸੀਸੀਆਈ ਨੇ ਇੱਕ ਰੋਜ਼ਾ ਲੜੀ ਦੇ ਵਿਚਕਾਰ ਹੀ ਨਿਊਜ਼ੀਲੈਂਡ ਖਿਲਾਫ਼ 3 ਮੈਚਾਂ ਦੀ ਟੀ-20 ਲੜੀ ਲਈ ਭਾਰਤੀ ਟੀਮ ਦਾ ਐਲਾਨ ਕਰ ਦਿੱਤਾ ਹੈ। ਲਗਾਤਾਰ ਕ੍ਰਿਕਟ ਖੇਡ ਰਹੇ ਭਾਰਤੀ ਕਪਤਾਨ ਵਿਰਾਟ ਕੋਹਲੀ ਨੂੰ ਲੜੀ 'ਚ ਅਰਾਮ ਨਹੀਂ ਦਿੱਤਾ ਗਿਆ।