✕
  • ਹੋਮ

ਸ਼੍ਰੀਲੰਕਾ 'ਚ ਭਾਰਤ ਦੀ ਤਿਹਾਸਿਕ ਜਿੱਤ

ਏਬੀਪੀ ਸਾਂਝਾ   |  01 Sep 2016 03:57 PM (IST)

1 ਸਿਤੰਬਰ ਦਾ ਦਿਨ ਭਾਰਤ ਲਈ ਬੇਹਦ ਖਾਸ ਹੈ। ਅੱਜ ਦੇ ਹੀ ਦਿਨ ਸਾਲ 2015 'ਚ ਭਾਰਤ ਨੇ ਸ਼੍ਰੀਲੰਕਾ ਨੂੰ ਟੈਸਟ ਸੀਰੀਜ਼ 'ਚ ਮਾਤ ਦਿੱਤੀ ਸੀ। ਸ਼੍ਰੀਲੰਕਾ ਨੂੰ ਤੀਜੇ ਟੈਸਟ 'ਚ ਹਰਾ ਕੇ ਭਾਰਤ ਨੇ ਸੀਰੀਜ਼ ਆਪਣੇ ਨਾਮ ਕਰ ਲਈ ਸੀ।

1

ਸ਼੍ਰੀਲੰਕਾ ਨੇ ਕਪਤਾਨ ਐਂਜਲੋ ਮੈਥਿਉਜ਼ ਦੇ ਸੈਂਕੜੇ ਅਤੇ ਕੁਸਲ ਪਰੇਰਾ ਦੇ 70 ਰਨਾਂ ਦੇ ਆਸਰੇ ਭਾਰਤੀ ਗੇਂਦਬਾਜਾਂ ਨੂੰ ਪਰੇਸ਼ਾਨ ਤਾਂ ਕੀਤਾ, ਪਰ ਇਹ ਬੱਲੇਬਾਜ਼ ਸ਼੍ਰੀਲੰਕਾ ਨੂੰ ਬਚਾ ਸਕੇ।

2

3

ਭਾਰਤ ਨੇ ਸ਼੍ਰੀਲੰਕਾ ਦੀ ਧਰਤੀ ਤੇ 22 ਸਾਲ ਦੇ ਵੱਡੇ ਇੰਤਜ਼ਾਰ ਤੋਂ ਬਾਅਦ ਸੀਰੀਜ਼ ਜਿੱਤ ਕੇ ਇਤਿਹਾਸ ਰਚ ਦਿੱਤਾ। ਸ਼੍ਰੀਲੰਕਾ ਸਾਹਮਣੇ ਜਿੱਤ ਲਈ 386 ਦੌੜਾਂ ਦਾ ਟੀਚਾ ਸੀ।

4

ਟੀਮ ਇੰਡੀਆ ਨੇ ਸ਼੍ਰੀਲੰਕਾ ਦੌਰਾ ਇਤਿਹਾਸਕ ਜਿੱਤ ਦਰਜ ਕਰਨ ਦੇ ਇਰਾਦੇ ਨਾਲ ਸ਼ੁਰੂ ਕੀਤਾ ਸੀ ਅਤੇ ਟੀਮ ਨੇ ਆਪਣਾ ਇਹ ਇਰਾਦਾ ਕੋਲੰਬੋ ਦੇ ਮੈਦਾਨ 'ਚ ਪੂਰਾ ਕਰ ਲਿਆ।

5

ਸ਼੍ਰੀਲੰਕਾ ਦੀ ਟੀਮ ਅੰਤ 'ਚ 268 ਦੌੜਾਂ ਤੇ ਆਲ ਆਉਟ ਹੋ ਗਈ ਅਤੇ ਭਾਰਤ ਨੇ ਮੈਚ 117 ਦੌੜਾਂ ਨਾਲ ਆਪਣੇ ਖਾਤੇ 'ਚ ਪਾ ਲਿਆ।

6

7

1 ਸਿਤੰਬਰ ਦਾ ਦਿਨ ਭਾਰਤ ਲਈ ਬੇਹਦ ਖਾਸ ਹੈ। ਅੱਜ ਦੇ ਹੀ ਦਿਨ ਸਾਲ 2015 'ਚ ਭਾਰਤ ਨੇ ਸ਼੍ਰੀਲੰਕਾ ਨੂੰ ਟੈਸਟ ਸੀਰੀਜ਼ 'ਚ ਮਾਤ ਦਿੱਤੀ ਸੀ। ਸ਼੍ਰੀਲੰਕਾ ਨੂੰ ਤੀਜੇ ਟੈਸਟ 'ਚ ਹਰਾ ਕੇ ਭਾਰਤ ਨੇ ਸੀਰੀਜ਼ ਆਪਣੇ ਨਾਮ ਕਰ ਲਈ ਸੀ।

8

ਇਸ ਮੈਚ 'ਚ ਪੁਜਾਰਾ ਤੋਂ ਅਲਾਵਾ ਇਸ਼ਾਂਤ ਸ਼ਰਮਾ, ਰਵੀਚੰਦਰਨ ਅਸ਼ਵਿਨ ਅਤੇ ਅਮਿਤ ਮਿਸ਼ਰਾ ਨੇ ਵੀ ਭਾਰਤ ਦੀ ਜਿੱਤ 'ਚ ਖਾਸ ਯੋਗਦਾਨ ਪਾਇਆ।

9

ਟੀਮ ਇੰਡੀਆ ਨੇ ਸ਼੍ਰੀਲੰਕਾ ਨੂੰ ਕੋਲੰਬੋ 'ਚ ਖੇਡੇ ਗਏ ਤੀਜੇ ਟੈਸਟ 'ਚ 117 ਦੌੜਾਂ ਨਾਲ ਹਰਾ ਕੇ ਟੈਸਟ ਸੀਰੀਜ਼ 'ਤੇ 2-1 ਦੇ ਫਰਕ ਨਾਲ ਕਬਜਾ ਕਰ ਲਿਆ। ਭਾਰਤੀ ਟੀਮ ਨੇ ਕੋਲੰਬੋ ਟੈਸਟ 'ਚ ਕਈ ਵਾਰ ਮੁਸ਼ਕਿਲ ਪਰਿਸਥਿਤੀਆਂ ਦਾ ਸਾਹਮਣਾ ਕੀਤਾ, ਪਰ ਹਰ ਵਾਰ ਟੀਮ ਨੇ ਵਾਪਸੀ ਕੀਤੀ ਅਤੇ ਦਮਦਾਰ ਖੇਡ ਵਿਖਾ ਕੇ ਮੈਚ ਆਪਣੇ ਨਾਮ ਕਰ ਲਿਆ।

10

ਇਸ ਮੈਚ 'ਚ ਚੇਤੇਸ਼ਵਰ ਪੁਜਾਰਾ ਨੇ ਪਹਿਲੀ ਪਾਰੀ 'ਚ ਨਾਬਾਦ 145 ਰਨ ਬਣਾਏ। ਪੁਜਾਰਾ ਨੂੰ ਮੈਨ ਆਫ ਦ ਮੈਚ ਚੁਣਿਆ ਗਿਆ।

  • ਹੋਮ
  • ਖੇਡਾਂ
  • ਸ਼੍ਰੀਲੰਕਾ 'ਚ ਭਾਰਤ ਦੀ ਤਿਹਾਸਿਕ ਜਿੱਤ
About us | Advertisement| Privacy policy
© Copyright@2026.ABP Network Private Limited. All rights reserved.