ਨਵੀਂ ਦਿੱਲੀ: ਭਾਰਤੀ ਕ੍ਰਿਕੇਟ ਟੀਮ ਦੇ ਚੋਣਕਾਰਾਂ ਨੇ 2018 ਦੇ ਪਹਿਲੇ ਕੌਮਾਂਤਰੀ ਮੁਕਾਬਲੇ ਯਾਨੀ ਕਿ ਦੱਖਣੀ ਅਫਰੀਕਾ ਦੇ ਦੌਰੇ ਲਈ ਟੀਮ ਦਾ ਐਲਾਨ ਕਰ ਦਿੱਤਾ ਹੈ। ਇਸ ਵਿੱਚ ਕ੍ਰਿਕਟੇ ਪ੍ਰੇਮੀਆਂ ਲਈ ਸਭ ਤੋਂ ਉਤਸੁਕਤਾ ਵਾਲੀ ਚੀਜ਼ ਇਹ ਰਹੇਗੀ ਕਿ 'ਰਨਿੰਗ ਮਸ਼ੀਨ' ਦੇ ਨਾਂਅ ਤੋਂ ਮਸ਼ਹੂਰ ਵਿਰਾਟ ਕੋਹਲੀ ਮੁੜ ਤੋਂ ਟੀਮ ਦੀ ਕਮਾਨ ਸੰਭਾਲ ਰਹੇ ਹਨ। ਦੱਖਣੀ ਅਫਰੀਕਾ ਦੌਰੇ ਲਈ ਕੇਦਾਰ ਤੇ ਸ਼ਰਦੁਲ ਟੀਮ ’ਚ ਸ਼ਾਮਲ- ਮੱਧਕ੍ਰਮ ਦੇ ਬੱਲੇਬਾਜ਼ ਕੇਦਾਰ ਜਾਧਵ ਤੇ ਤੇਜ਼ ਗੇਂਦਬਾਜ਼ ਸ਼ਰਦੁਲ ਠਾਕੁਰ ਨੇ ਦੱਖਣੀ ਅਫਰੀਕਾ ਖ਼ਿਲਾਫ਼ ਫਰਵਰੀ 2018 ’ਚ ਹੋਣ ਵਾਲੀ ਛੇ ਇੱਕ ਰੋਜ਼ਾ ਮੈਚਾਂ ਦੀ ਲੜੀ ਲਈ ਭਾਰਤ ਦੀ 17 ਮੈਂਬਰੀ ਟੀਮ ’ਚ ਵਾਪਸੀ ਕੀਤੀ ਹੈ। ਟੀਮ ਦੇ ਸੀਨੀਅਰ ਸਪਿੰਨਰ ਆਰ ਅਸ਼ਵਿਨ ਤੇ ਰਵਿੰਦਰ ਜਡੇਜਾ ਦੀ ਥਾਂ ਇੱਕ ਵਾਰ ਫਿਰ ਚੋਣਕਾਰਾਂ ਨੇ ਕੁਲਦੀਪ ਯਾਦਵ ਤੇ ਯਜੁਵਿੰਦਰ ਚਹਿਲ ਦੇ ਨਾਲ ਨਾਲ ਅਕਸ਼ਰ ਪਟੇਲ ’ਤੇ ਭਰੋਸਾ ਜਤਾਇਆ ਹੈ। ਚੁਣੀ ਗਈ ਟੀਮ- ਵਿਰਾਟ ਕੋਹਲੀ (ਕਪਤਾਨ), ਰੋਹਿਤ ਸ਼ਰਮਾ, ਸ਼ਿਖਰ ਧਵਨ, ਅਜਿੰਕਿਆ ਰਹਾਣੇ, ਸ਼੍ਰੇਅਸ ਅਈਅਰ, ਮਨੀਸ਼ ਪਾਂਡੇ, ਕੇਦਾਰ ਜਾਧਵ, ਐਮਐਸ ਧੋਨੀ (ਵਿਕਟਕੀਪਰ), ਦਿਨੇਸ਼ ਕਾਰਤਿਕ, ਹਾਰਦਿਕ ਪਾਂਡਿਆ, ਕੁਲਦੀਪ ਯਾਦਵ, ਮੁਹੰਮਦ ਸ਼ਮੀ, ਜਸਪ੍ਰੀਤ ਬਮਰਾ, ਅਕਸ਼ਰ ਪਟੇਲ, ਸ਼ਰਦੁਲ ਠਾਕੁਰ ਤੇ ਭੁਵਨੇਸ਼ਵਰ ਕੁਮਾਰ।