ਵਿਰਾਟ ਦੇ ਕਮਾਲ ਸਾਹਮਣੇ ਵੈਸਟ ਇੰਡੀਜ਼ ਫੇਲ੍ਹ
ਮੈਚ 'ਚ ਟੀਮ ਇੰਡੀਆ ਦੇ ਤੇਜ਼ ਗੇਂਦਬਾਜ਼ ਮੋਹੰਮਦ ਸ਼ਮੀ ਅਤੇ ਉਮੇਸ਼ ਯਾਦਵ ਵੀ ਹਿਟ ਸਾਬਿਤ ਹੋਏ। ਦੁਆਇਆ ਤੇਜ਼ ਗੇਂਦਬਾਜਾਂ ਨੇ ਵੈਸਟ ਇੰਡੀਜ਼ ਦੀ ਪਹਿਲੀ ਪਾਰੀ ਦੌਰਾਨ 4-4 ਵਿਕਟ ਝਟਕੇ। ਵਿਰਾਟ ਕੋਹਲੀ ਦਾ 3 ਤੇਜ਼ ਗੇਂਦਬਾਜਾਂ ਨਾਲ ਮੈਚ 'ਚ ਉਤਰਨ ਦਾ ਫੈਸਲਾ ਵੀ ਸਹੀ ਸਾਬਿਤ ਹੋਇਆ। ਸੀਰੀਜ਼ ਦਾ ਦੂਜਾ ਟੈਸਟ ਮੈਚ 30 ਜੁਲਾਈ ਤੋਂ ਕਿੰਗਸਟਨ 'ਚ ਸ਼ੁਰੂ ਹੋਵੇਗਾ।
ਸ਼ਮੀ-ਯਾਦਵ ਦਾ ਜਲਵਾ
ਵਿਰਾਟ ਕੋਹਲੀ ਨੇ ਧਮਾਕੇਦਾਰ ਖੇਡ ਵਿਖਾਇਆ ਅਤੇ ਦਿਨ ਦਾ ਖੇਡ ਖਤਮ ਹੋਣ ਤਕ 143 ਰਨ ਬਣਾ ਕੇ ਨਾਬਾਦ ਰਹੇ। ਟੀਮ ਇੰਡੀਆ ਨੇ ਮੈਚ ਦੇ ਦੂਜੇ ਦਿਨ 4 ਵਿਕਟਾਂ ਦੇ ਨੁਕਸਾਨ 'ਤੇ 302 ਰਨ ਤੋਂ ਪਾਰੀ ਨੂੰ ਅੱਗੇ ਵਧਾਇਆ। ਕਪਤਾਨ ਵਿਰਾਟ ਕੋਹਲੀ ਨੇ ਜਲਦੀ ਆਪਣੇ 150 ਰਨ ਪੂਰੇ ਕਰ ਲਏ।
ਵਿਰਾਟ ਦੀ ਕਪਤਾਨੀ ਹਿਟ
ਟੀਮ ਇੰਡੀਆ ਲਈ ਅਸ਼ਵਿਨ ਆਪਣੇ ਧਮਾਕੇਦਾਰ ਖੇਡ ਨਾਲ 'ਮੈਨ ਆਫ ਦ ਮੈਚ' ਬਣੇ। ਅਸ਼ਵਿਨ ਨੇ ਪਹਿਲੀ ਪਾਰੀ ਦੌਰਾਨ ਦਮਦਾਰ 113 ਰਨ ਬਣਾਏ। ਫਿਰ ਵੈਸਟ ਇੰਡੀਜ਼ ਦੀ ਦੂਜੀ ਪਾਰੀ 'ਚ ਅਸ਼ਵਿਨ ਨੇ 7 ਬੱਲੇਬਾਜ਼ਾਂ ਨੂੰ ਪੈਵਲੀਅਨ ਦਾ ਰਾਹ ਵਿਖਾਇਆ। ਇਹ ਦੂਜਾ ਮੌਕਾ ਹੈ ਜਦ ਅਸ਼ਵਿਨ ਨੇ ਮੈਚ 'ਚ ਸੈਂਕੜਾ ਵੀ ਜੜਿਆ ਅਤੇ 5 ਤੋਂ ਵਧ ਵਿਕਟ ਵੀ ਹਾਸਿਲ ਕੀਤੇ। ਇਹ ਕਾਰਨਾਮਾ ਕਰਨ ਵਾਲੇ ਅਸ਼ਵਿਨ ਪਹਿਲੇ ਭਾਰਤੀ ਖਿਡਾਰੀ ਬਣ ਗਏ ਹਨ। ਇਸਤੋਂ ਪਹਿਲਾਂ ਮਨਕਦ ਅਤੇ ਉਮਰੀਗਰ ਨੇ ਇਹ ਕਾਰਨਾਮਾ 1-1 ਵਾਰ ਕੀਤਾ ਸੀ।
ਅਸ਼ਵਿਨ ਦਾ ਕਮਾਲ
ਟੀਮ ਇੰਡੀਆ ਨੇ ਫਾਲੋ ਔਨ ਕਰਦੀ ਹੋਈ ਵੈਸਟ ਇੰਡੀਜ਼ ਦੀ ਟੀਮ ਨੂੰ 231 ਰਨ 'ਤੇ ਆਲ ਆਊਟ ਕਰ ਦਿੱਤਾ। ਵੈਸਟ ਇੰਡੀਜ਼ ਦੀ ਟੀਮ ਨੂੰ ਚੌਥੇ ਦਿਨ ਦੀ ਖੇਡ ਦੀ ਸ਼ੁਰੂਆਤ 'ਚ ਹੀ ਝਟਕਾ ਲੱਗਾ ਜਦ ਡੈਰਨ ਬਰਾਵੋ ਸ਼ੁਰੂਆਤ 'ਚ ਹੀ ਉਮੇਸ਼ ਯਾਦਵ ਦਾ ਸ਼ਿਕਾਰ ਬਣ ਗਏ।
ਵੈਸਟ ਇੰਡੀਜ਼ 231 ਰਨ 'ਤੇ ਢੇਰ
ਭਾਰਤੀ ਟੀਮ ਨੇ ਵੈਸਟ ਇੰਡੀਜ਼ ਖਿਲਾਫ ਪਹਿਲੇ ਟੈਸਟ 'ਚ ਪਾਰੀ ਅਤੇ 92 ਰਨ ਦੇ ਫਰਕ ਨਾਲ ਜਿੱਤ ਦਰਜ ਕੀਤੀ। ਟੀਮ ਇੰਡੀਆ ਲਈ ਇਹ ਇਤਿਹਾਸਿਕ ਜਿੱਤ ਹੈ। ਇਹ ਪਹਿਲਾ ਮੌਕਾ ਹੈ ਜਦ ਭਾਰਤੀ ਟੀਮ ਨੇ ਵੈਸਟ ਇੰਡੀਜ਼ 'ਚ ਪਾਰੀ ਦੇ ਫਰਕ ਨਾਲ ਜਿੱਤ ਦਰਜ ਕੀਤੀ ਹੈ। ਇਹ ਵਿਦੇਸ਼ੀ ਧਰਤੀ 'ਤੇ ਹੁਣ ਤਕ ਦਰਜ ਕੀਤੀ ਭਾਰਤੀ ਟੀਮ ਦੀ ਸਭ ਤੋਂ ਵੱਡੀ ਜਿੱਤ ਹੈ।
ਇਸਤੋਂ ਬਾਅਦ ਵੈਸਟ ਇੰਡੀਜ਼ ਦੀ ਟੀਮ ਨੂੰ ਅਸ਼ਵਿਨ ਨੇ ਖੂਬ ਪਰੇਸ਼ਾਨ ਕੀਤਾ ਅਤੇ ਇੱਕ-ਇੱਕ ਕਰ ਵੈਸਟ ਇੰਡੀਜ਼ ਦੇ ਬੱਲੇਬਾਜ਼ ਅਸ਼ਵਿਨ ਦੀ ਫਿਰਕੀ ਦਾ ਸ਼ਿਕਾਰ ਬਣ ਆਊਟ ਹੁੰਦੇ ਗਏ। ਵੈਸਟ ਇੰਡੀਜ਼ ਦੀ ਟੀਮ ਨੇ ਇੱਕ ਸਮੇਂ 132 ਰਨ 'ਤੇ 8 ਵਿਕਟ ਗਵਾ ਦਿੱਤੇ ਸਨ। 9ਵੇਂ ਵਿਕਟ ਲਈ ਬਿਸ਼ੂ ਅਤੇ ਬਰੈਥਵੇਟ ਨੇ ਮਿਲਕੇ 95 ਰਨ ਦੀ ਪਾਰਟਨਰਸ਼ਿਪ ਕੀਤੀ ਅਤੇ ਟੀਮ ਨੂੰ 227 ਰਨ ਤਕ ਪਹੁੰਚਾਇਆ। ਪਰ ਫਿਰ ਟੀਮ ਨੂੰ ਲਗਾਤਾਰ 2 ਝਟਕੇ ਲੱਗੇ ਅਤੇ ਵੈਸਟ ਇੰਡੀਜ਼ ਦੀ ਟੀਮ ਦੂਜੀ ਪਾਰੀ 'ਚ 231 ਰਨ 'ਤੇ ਨਿਪਟ ਗਈ।
ਇਸੇ ਦੌਰਾਨ ਲੰਚ ਹੋਇਆ ਅਤੇ ਲੰਚ ਤੋਂ ਠੀਕ ਪਹਿਲਾਂ ਵਿਰਾਟ ਕੋਹਲੀ ਨੇ ਆਪਣੇ ਦੋਹਰਾ ਸੈਂਕੜਾ ਪੂਰਾ ਕੀਤਾ। ਵਿਰਾਟ ਨੇ 281 ਗੇਂਦਾਂ 'ਤੇ ਦੋਹਰਾ ਸੈਂਕੜਾ ਜੜਿਆ। ਵਿਰਾਟ ਕੋਹਲੀ ਨੇ ਲੰਚ ਤੋਂ ਬਾਅਦ ਦੂਜੀ ਹੀ ਗੇਂਦ 'ਤੇ ਆਪਣਾ ਵਿਕਟ ਗਵਾ ਦਿੱਤਾ। ਵਿਰਾਟ ਕੋਹਲੀ ਨੇ 283 ਗੇਂਦਾਂ 'ਤੇ 24 ਚੌਕੇ ਲਗਾਉਂਦੇ ਹੋਏ 200 ਰਨ ਦੀ ਪਾਰੀ ਖੇਡੀ। ਵਿਰਾਟ ਕੋਹਲੀ ਟੀਮ ਇੰਡੀਆ ਦੇ ਪਹਿਲੇ ਕਪਤਾਨ ਬਣ ਗਏ ਜੋ ਵਿਦੇਸ਼ੀ ਧਰਤੀ 'ਤੇ ਦੋਹਰਾ ਸੈਂਕੜਾ ਜੜਨ 'ਚ ਕਾਮਯਾਬ ਹੋਏ ਹਨ।
ਕਪਤਾਨ ਵਿਰਾਟ ਕੋਹਲੀ ਨੇ ਬੱਲੇ ਅਤੇ ਆਪਣੇ ਫੈਸਲਿਆਂ ਦੇ ਨਾਲ ਟੀਮ ਇੰਡੀਆ ਨੂੰ ਵਿਰਾਟ ਜਿੱਤ ਹਾਸਿਲ ਕਰਵਾਈ। ਵਿਰਾਟ ਦੇ ਵਿਰਾਟ ਪ੍ਰਦਰਸ਼ਨ ਸਾਹਮਣੇ ਵੈਸਟ ਇੰਡੀਜ਼ ਦੀ ਟੀਮ ਫਿੱਕੀ ਪੈ ਗਈ। ਵਿਰਾਟ ਕੋਹਲੀ ਨੇ ਟੀਮ ਇੰਡੀਆ ਦੀ ਪਾਰੀ ਦੌਰਾਨ ਦੋਹਰਾ ਸੈਂਕੜਾ ਜੜਿਆ। ਟੀਮ ਇੰਡੀਆ ਦੇ ਕਪਤਾਨ ਵਿਰਾਟ ਕੋਹਲੀ ਨੇ ਵੈਸਟ ਇੰਡੀਜ਼ ਖਿਲਾਫ ਪਹਿਲੇ ਟੈਸਟ ਦੇ ਪਹਿਲੇ ਦਿਨ ਵਿਰਾਟ ਪਾਰੀ ਖੇਡੀ।