ਨਵੀਂ ਦਿੱਲੀ: ਭਾਰਤੀ ਕ੍ਰਿਕਟ ਕੰਟਰੋਲ ਬੋਰਡ ਦੇ ਪ੍ਰਧਾਨ ਸੌਰਵ ਗਾਂਗੁਲੀ ਨੇ ਪਹਿਲੇ ਟੀ-20 ਵਿਸ਼ਵ ਕੱਪ 'ਚ ਭਾਰਤ ਦੇ ਪ੍ਰਦਰਸ਼ਨ ਨੂੰ ਲੈ ਕੇ ਬਿਆਨ ਦਿੱਤਾ ਹੈ। ਸੰਯੁਕਤ ਅਰਬ ਅਮੀਰਾਤ ਤੇ ਓਮਾਨ 'ਚ ਖੇਡੇ ਗਏ ਆਈਸੀਸੀ ਟੀ-20 ਵਿਸ਼ਵ ਕੱਪ ਵਿੱਚ ਭਾਰਤ ਪਹਿਲੇ ਦੌਰ ਵਿੱਚੋਂ ਹੀ ਬਾਹਰ ਹੋ ਗਿਆ ਸੀ।
ਇਸ ਦੇ ਨਾਲ ਹੀ ਆਸਟ੍ਰੇਲੀਆ ਦੀ ਟੀਮ ਇਹ ਵਿਸ਼ਵ ਕੱਪ ਜਿੱਤਣ 'ਚ ਸਫਲ ਰਹੀ। ਬੀਸੀਸੀਆਈ ਪ੍ਰਧਾਨ ਦਾ ਮੰਨਣਾ ਹੈ ਕਿ ਪਿਛਲੇ 5 ਸਾਲਾਂ 'ਚ ਕਿਸੇ ਵੀ ਆਈਸੀਸੀ ਟੂਰਨਾਮੈਂਟ ਵਿੱਚ ਇਹ ਭਾਰਤ ਦਾ ਸਭ ਤੋਂ ਖ਼ਰਾਬ ਪ੍ਰਦਰਸ਼ਨ ਸੀ।
ਭਾਰਤੀ ਟੀਮ 2017 ਤਕ ਬਿਹਤਰ ਸੀ
ਉਨ੍ਹਾਂ ਨੇ ਭਾਰਤੀ ਕ੍ਰਿਕਟ ਟੀਮ ਦੀ ਤੁਲਨਾ 2017 ਦੀ ਚੈਂਪੀਅਨਜ਼ ਟਰਾਫੀ ਨਾਲ ਕੀਤੀ। ਜਿੱਥੇ ਪਾਕਿਸਤਾਨ ਨੇ ਭਾਰਤ ਨੂੰ ਇੱਕ ਤਰਫਾ ਮੈਚ 'ਚ ਹਰਾਇਆ ਸੀ। ਇਸ ਤੋਂ ਇਲਾਵਾ ਉਨ੍ਹਾਂ ਨੇ 2019 ਕ੍ਰਿਕਟ ਵਿਸ਼ਵ ਕੱਪ ਦੇ ਸੈਮੀਫਾਈਨਲ ਨਾਲ ਤੁਲਨਾ ਕੀਤੀ, ਜਿੱਥੇ ਭਾਰਤ ਨੂੰ ਨਿਊਜ਼ੀਲੈਂਡ ਤੋਂ ਹਾਰ ਮਿਲੀ ਸੀ।
ਮੀਡੀਆ ਨਾਲ ਗੱਲਬਾਤ ਕਰਦੇ ਹੋਏ ਸੌਰਵ ਗਾਂਗੁਲੀ ਨੇ ਮੰਨਿਆ ਕਿ ਯੂਏਈ 'ਚ ਖੇਡੇ ਗਏ ਟੀ-20 ਵਿਸ਼ਵ ਕੱਪ 'ਚ ਭਾਰਤ ਨੇ ਆਪਣੇ ਪ੍ਰਦਰਸ਼ਨ ਤੋਂ ਨਿਰਾਸ਼ ਕੀਤਾ। ਗਾਂਗੁਲੀ ਨੇ ਕਿਹਾ, "ਇਮਾਨਦਾਰੀ ਨਾਲ ਕਹਾਂ ਤਾਂ ਭਾਰਤ 2017 ਤਕ ਠੀਕ ਸੀ, ਜਦੋਂ ਪਾਕਿਸਤਾਨ ਨੇ ਓਵਲ 'ਚ ਟੀਮ ਇੰਡੀਆ ਨੂੰ ਹਰਾਇਆ, ਮੈਂ ਕੁਮੈਂਟੇਟਰ ਸੀ। ਫਿਰ ਇੰਗਲੈਂਡ 'ਚ 2019 ਵਿਸ਼ਵ ਕੱਪ 'ਚ ਅਸੀਂ ਸ਼ਾਨਦਾਰ ਪ੍ਰਦਰਸ਼ਨ ਕੀਤਾ ਤੇ ਸਾਰਿਆਂ ਨੂੰ ਹਰਾਇਆ ਤੇ ਸੈਮੀਫ਼ਾਈਨਲ 'ਚ ਨਿਊਜ਼ੀਲੈਂਡ ਤੋਂ ਹਾਰ ਗਏ। ਜਿਸ ਤਰ੍ਹਾਂ ਨਾਲ ਅਸੀਂ ਇਸ ਵਿਸ਼ਵ ਕੱਪ ਨੂੰ ਖੇਡਿਆ ਉਸ ਤੋਂ ਮੈਂ ਥੋੜ੍ਹਾ ਨਿਰਾਸ਼ ਹਾਂ। ਮੈਨੂੰ ਲੱਗਦਾ ਹੈ ਕਿ ਪਿਛਲੇ ਚਾਰ-ਪੰਜ ਸਾਲਾਂ 'ਚ ਇਹ ਸਭ ਤੋਂ ਖਰਾਬ ਪ੍ਰਦਰਸ਼ਨ ਹੈ।"
ਟੀ-20 ਕੱਪ 'ਚ ਭਾਰਤ ਸ਼ੁਰੂਆਤੀ ਮੈਚ ਹਾਰ ਗਿਆ ਸੀ
ਸੰਯੁਕਤ ਅਰਬ ਅਮੀਰਾਤ ਅਤੇ ਓਮਾਨ 'ਚ ਖੇਡੇ ਗਏ ਟੀ-20 ਵਿਸ਼ਵ ਕੱਪ 'ਚ ਟੀਮ ਇੰਡੀਆ ਦਾ ਪ੍ਰਦਰਸ਼ਨ ਬੇਹੱਦ ਸ਼ਰਮਨਾਕ ਰਿਹਾ। ਟੀਮ ਇੰਡੀਆ ਨੂੰ ਵਿਸ਼ਵ ਕੱਪ 'ਚ ਪਾਕਿਸਤਾਨ ਖ਼ਿਲਾਫ਼ ਖੇਡੇ ਗਏ ਪਹਿਲੇ ਮੈਚ 'ਚ 10 ਵਿਕਟਾਂ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ ਸੀ।
ਇਸ ਤੋਂ ਬਾਅਦ ਨਿਊਜ਼ੀਲੈਂਡ ਖਿਲਾਫ ਖੇਡੇ ਗਏ ਮੈਚ 'ਚ ਕੀਵੀ ਟੀਮ ਨੇ ਭਾਰਤ ਨੂੰ 5 ਵਿਕਟਾਂ ਨਾਲ ਹਰਾਇਆ। ਲਗਾਤਾਰ ਦੋ ਮੈਚ ਹਾਰਨ ਤੋਂ ਬਾਅਦ ਭਾਰਤ ਵਿਸ਼ਵ ਕੱਪ 'ਚ ਫਿਰ ਤੋਂ ਵਾਪਸੀ ਨਹੀਂ ਕਰ ਸਕਿਆ। ਭਾਰਤੀ ਕ੍ਰਿਕਟ ਇਤਿਹਾਸ 'ਚ 9 ਸਾਲ ਬਾਅਦ ਅਜਿਹਾ ਹੋਇਆ ਜਦੋਂ ਟੀਮ ਇੰਡੀਆ ਸੈਮੀਫਾਈਨਲ 'ਚ ਨਹੀਂ ਪਹੁੰਚ ਸਕੀ। ਭਾਰਤ ਨੇ ਫਿਰ ਦੂਜੀਆਂ ਟੀਮਾਂ ਦੇ ਖ਼ਿਲਾਫ਼ ਲਗਾਤਾਰ ਤਿੰਨ ਮੈਚ ਜਿੱਤੇ ਪਰ ਉਹ ਆਖਰੀ 4 'ਚ ਜਗ੍ਹਾ ਬਣਾਉਣ 'ਚ ਨਾਕਾਮਯਾਬ ਰਹੇ।
15 ਫ਼ੀਸਦੀ ਸਮਰੱਥਾ ਨਾਲ ਖੇਡਿਆ ਭਾਰਤ
ਸੌਰਵ ਗਾਂਗੁਲੀ ਨੇ ਕਿਹਾ, "ਪਤਾ ਨਹੀਂ ਕੀ ਕਾਰਨ ਹੈ ਪਰ ਮੈਂ ਸੋਚਿਆ ਕਿ ਉਹ ਇਸ ਵਿਸ਼ਵ ਕੱਪ 'ਚ ਖੁੱਲ੍ਹ ਕੇ ਨਹੀਂ ਖੇਡੇ। ਕਈ ਵਾਰ ਵੱਡੇ ਟੂਰਨਾਮੈਂਟਾਂ 'ਚ ਅਜਿਹਾ ਹੁੰਦਾ ਹੈ। ਜਦੋਂ ਮੈਂ ਉਨ੍ਹਾਂ ਨੂੰ ਪਾਕਿਸਤਾਨ ਅਤੇ ਨਿਊਜ਼ੀਲੈਂਡ ਖ਼ਿਲਾਫ਼ ਖੇਡਦੇ ਵੇਖਿਆ ਤਾਂ ਮੈਨੂੰ ਲ4ਗਿਆ ਕਿ ਇਹ ਉਹ ਟੀਮ ਹੈ ਜੋ ਆਪਣੀ ਦਾ 15% ਖੇਡ ਰਹੀ ਹੈ। ਕਦੇ-ਕਦੇ ਤੁਸੀਂ ਉਸ 'ਤੇ ਉਂਗਲ ਨਹੀਂ ਚੁੱਕੇ ਸਕਦੇ ਹੋ ਕਿ ਕਿਸ ਕਾਰਨ ਅਜਿਹਾ ਹੋਇਆ।
ਇਹ ਵੀ ਪੜ੍ਹੋ: Alert : ਭਾਰਤ 'ਚ ਜਨਵਰੀ-ਫਰਵਰੀ 'ਚ ਆਵੇਗੀ ਕੋਰੋਨਾ ਦੀ ਤੀਜੀ ਲਹਿਰ
ਪੰਜਾਬੀ ‘ਚ ਤਾਜ਼ਾ ਖ਼ਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/
https://apps.apple.com/in/app/811114904