ਚੰਡੀਗੜ੍ਹ: ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਮਨਜਿੰਦਰ ਸਿਰਸਾ (Manjinder Singh Sirsa) ਨੇ ਬੀਜੇਪੀ ਵਿੱਚ ਜਾਂਦਿਆਂ ਹੀ ਸ਼੍ਰੋਮਣੀ ਅਕਾਲੀ ਦਲ ਨੂੰ ਨਿਸ਼ਾਨ ਬਣਾਉਣਾ ਸ਼ੁਰੂ ਕਰ ਦਿੱਤਾ ਹੈ। ਸਿਰਸਾ ਨੇ ਅਕਾਲੀ ਦਲ ’ਤੇ ਗੁੰਮਰਾਹਕੁਨ ਤੇ ਬੇਬੁਨਿਆਦ ਪ੍ਰਚਾਰ ਕਰਨ ਦੇ ਦੋਸ਼ ਲਾਉਂਦਿਆਂ ਕਿਹਾ ਹੈ ਕਿ ਅਕਾਲੀ ਦਲ ਸਿੱਖ ਮਸਲੇ ਹੱਲ ਕਰਾਉਣ ਦੇ ਸਮਰੱਥ ਨਹੀਂ ਰਿਹਾ। ਸਿਰਸਾ ਦੇ ਇਸ ਹਮਲੇ ਦੇ ਵੱਡੇ ਅਰਥ ਹਨ ਜੋ ਅਕਾਲੀ ਦਲ ਲਈ ਖਤਰੇ ਦੀ ਘੰਟੀ ਵਜੋਂ ਵੇਖੇ ਜਾ ਰਹੇ ਹਨ।
ਦਰਅਸਲ ਬੀਜੇਪੀ ਲੰਬੇ ਸਮੇਂ ਤੋਂ ਇਹ ਗੱਲ ਸਿੱਧ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਕਿ ਸਿੱਖ ਭਾਈਚਾਰੇ ਲਈ ਸਭ ਤੋਂ ਵੱਧ ਕੰਮ ਉਨ੍ਹਾਂ ਦੀ ਹੀ ਸਰਕਾਰ ਨੇ ਕੀਤੇ ਹਨ। ਇਹ ਗੱਲ ਅਕਾਲੀ ਦਲ ਨੂੰ ਬੀਜੇਪੀ ਦੇ ਭਾਈਵਾਲ ਹੁੰਦਿਆਂ ਵੀ ਪ੍ਰੇਸ਼ਾਨ ਕਰਦੀ ਰਹਿੰਦੀ ਸੀ। ਹੁਣ ਜਦੋਂ ਅਕਾਲੀ ਦਲ ਵੱਖ ਹੋ ਗਿਆ ਹੈ ਤਾਂ ਬੀਜੇਪੀ ਨੇ ਵੱਡੇ ਸਿੱਖ ਚਿਹਰਿਆਂ ਨੂੰ ਅੱਗੇ ਲਿਆ ਕੇ ਅਕਾਲੀ ਦਲ ਉੱਪਰ ਸਿੱਧਾ ਹਮਲਾ ਕਰਨਾ ਸ਼ੁਰੂ ਕਰ ਦਿੱਤਾ ਹੈ।
ਬੇਸ਼ੱਕ ਅਕਾਲੀ ਦਲ ਨੇ ਇਲਜ਼ਾਮ ਲਾਇਆ ਹੈ ਕਿ ਬੀਜੇਪੀ ਸਿੱਖ ਲੀਡਰਾਂ ਨੂੰ ਡਰਾ-ਧਮਕਾ ਕੇ ਆਪਣੇ ਨਾਲ ਰਲਾ ਰਹੀ ਹੈ ਪਰ ਸਿਰਸਾ ਨੇ ਬੀਜੇਪੀ ਵਿੱਚ ਸ਼ਮੂਲੀਅਤ ਨੂੰ ਜਾਇਜ਼ ਠਹਿਰਾਉਂਦਿਆਂ ਕਿਹਾ ਕਿ ਦਲਬਦਲੀ ਦਾ ਮਕਸਦ ਸਿੱਖ ਕੌਮ ਦੀ ਸੇਵਾ ਕਰਨਾ ਹੈ ਤੇ ਹੁਣ ਅਜਿਹਾ ਪਲੈਟਫਾਰਮ ਮਿਲ ਗਿਆ ਹੈ ਜਿਸ ਨਾਲ ਲੰਮੇ ਸਮੇਂ ਤੋਂ ਲਟਕ ਰਹੇ ਸਿੱਖ ਮਸਲੇ ਹੱਲ ਕਰਵਾਉਣ ਵਿੱਚ ਸਹਾਇਤਾ ਮਿਲੇਗੀ। ਸਿਰਸਾ ਦੇ ਦਾਅਵੇ ਤੋਂ ਤੈਅ ਹੈ ਕਿ ਬੀਜੇਪੀ ਸਿੱਖਾਂ ਦੇ ਮਸਲੇ ਹੱਲ ਕਰਕੇ ਅਕਾਲੀ ਦਲ ਦੇ ਪੈਰੋਂ ਹੇਠੋਂ ਜ਼ਮੀਨ ਖਸਕਾਉਣ ਦੀ ਤਿਆਰੀ ਕਰ ਰਹੀ ਹੈ।
ਸਿਰਸਾ ਦਾ ਕਹਿਣਾ ਹੈ ਕਿ ਉਹ ਆਪਣੀ ਇੱਛਾ ਨਾਲ ਬੀਜੇਪੀ ਵਿੱਚ ਸ਼ਾਮਲ ਹੋਏ ਹਨ ਕਿਉਂਕਿ ਇਸ ਪਾਰਟੀ ਨਾਲ ਗੱਠਜੋੜ ਟੁੱਟਣ ਮਗਰੋਂ ਅਕਾਲੀ ਦਲ ਸਿੱਖ ਮਸਲੇ ਹੱਲ ਕਰਵਾਉਣ ਦੀ ਸਮਰੱਥਾ ਵਿੱਚ ਨਹੀਂ ਰਿਹਾ ਕਿਉਂਕਿ ਉਸ ਦੀ ਕੋਈ ਬਾਂਹ ਫੜਨ ਵਾਲਾ ਨਹੀਂ। ਅਹਿਮ ਹੈ ਕਿ ਬੀਜੇਪੀ ਨੇ ਸਿਰਸਾ ਨੂੰ ਵੱਡਾ ਭਰੋਸਾ ਦਿੱਤਾ ਹੈ ਜਿਸ ਕਰਕੇ ਹੋਰ ਲੀਡਰ ਵੀ ਬੀਜੇਪੀ ਵਿੱਚ ਜਾ ਸਕਦੇ ਹਨ।
ਦੱਸ ਦਈਏ ਕਿ ਪੰਜਾਬ ਤੋਂ ਬਾਹਰ ਰਹਿੰਦੇ ਸ਼ਹਿਰੀ ਸਿੱਖ ਸੋਚਣ ਲੱਗੇ ਹਨ ਕਿ ਉਨ੍ਹਾਂ ਨੂੰ ਬੀਜੇਪੀ ਨਾਲ ਹੀ ਜਾਣ ਦਾ ਫਾਇਦਾ ਹੈ ਕਿਉਂਕਿ ਦੇਸ਼ ਅੰਦਰ ਨਫਰਤ ਦੀ ਰਾਜਨੀਤੀ ਵਧ ਰਹੀ ਹੈ ਤੇ ਉਹ ਵੀ ਇਸ ਦਾ ਸ਼ਿਕਾਰ ਹੋ ਸਕਦੇ ਹਨ। ਅਕਾਲੀ ਦਲ ਜਿੰਨਾ ਚਿਰ ਬੀਜੇਪੀ ਨਾਲ ਸੀ ਤਾਂ ਦੇਸ਼ ਤੋਂ ਬਾਹਰਲੇ ਸਿੱਖ ਸਮਝਦੇ ਸੀ ਕਿ ਉਨ੍ਹਾਂ ਨਾਲ ਧੱਕਾ ਨਹੀਂ ਹੋਏਗਾ।
ਇਸ ਬਾਰੇ ਸਿਰਸਾ ਦਾ ਕਹਿਣਾ ਹੈ ਕਿ ਪੰਜਾਬ ਹੀ ਨਹੀਂ ਬਾਹਰ ਵਸਦੇ ਸਿੱਖ ਵੀ ਆਪਣੇ ਮਸਲਿਆਂ ਲਈ ਉਨ੍ਹਾਂ ਵੱਲ ਵੇਖ ਰਹੇ ਹਨ। ‘ਮੇਘਾਲਿਆ, ਮੱਧ ਪ੍ਰਦੇਸ਼ ਤੇ ਯੂਪੀ ’ਚ ਕਈ ਮਸਲਿਆਂ ਨੇ ਸਿੱਖਾਂ ਨੂੰ ਘੇਰਿਆ ਹੋਇਆ ਹੈ ਤੇ ਉਹ ਸੰਕਟ ਦਾ ਹੱਲ ਚਾਹੁੰਦੇ ਹਨ। ਉਨ੍ਹਾਂ ਕਿਹਾ ਕਿ ਇਹ ਮਸਲੇ ਭਾਜਪਾ ਵਰਗੇ ਪਲੈਟਫਾਰਮ ’ਤੇ ਕੌਮੀ ਪੱਧਰ ’ਤੇ ਆਵਾਜ਼ ਬੁਲੰਦ ਕਰਕੇ ਹੀ ਹੱਲ ਹੋ ਸਕਦੇ ਹਨ ਤੇ ਕੌਮਾਂਤਰੀ ਪੱਧਰ ’ਤੇ ਮਸਲੇ ਹੱਲ ਕਰਨ ਵਿਚ ਵੀ ਸਹਾਇਤਾ ਮਿਲ ਸਕਦੀ ਹੈ।
ਪੰਜਾਬੀ ‘ਚ ਤਾਜ਼ਾ ਖ਼ਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:

ਇਹ ਵੀ ਪੜ੍ਹੋ: ਪੰਜਾਬ ਦੀਆਂ ਚੋਣਾਂ ਬਾਰੇ ਅਮਿਤ ਸ਼ਾਹ ਦਾ ਵੱਡਾ ਖੁਲਾਸਾ, ਬੀਜੇਪੀ ਕਰ ਰਹੀ ਇਸ ਰਣਨੀਤੀ 'ਤੇ ਕੰਮ
ਪੰਜਾਬੀ ‘ਚ ਤਾਜ਼ਾ ਖ਼ਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/
https://apps.apple.com/in/app/811114904