✕
  • ਹੋਮ

ਇਨ੍ਹਾਂ ਕ੍ਰਿਕਟਰਾਂ ਲਈ 2016 ਬਣ ਗਿਆ ਸਭ ਤੋਂ ਖਾਸ

ਏਬੀਪੀ ਸਾਂਝਾ   |  23 Dec 2016 05:29 PM (IST)
1

ਇਰਫਾਨ ਪਠਾਨ

2

ਕ੍ਰਿਕਟਰ ਇਰਫਾਨ ਪਠਾਣ ਪਿਤਾ ਬਣ ਗਏ ਹਨ। ਮੰਗਲਵਾਰ (20 ਦਿਸੰਬਰ) ਨੂੰ ਉਨ੍ਹਾਂ ਨੇ ਇਹ ਖੁਸ਼ੀ ਦੀ ਖਬਰ ਆਪਣੇ ਫੈਨਸ ਅਤੇ ਪ੍ਰਸ਼ੰਸਕਾਂ ਨਾਲ ਸੋਸ਼ਲ ਮੀਡੀਆ 'ਤੇ ਸਾਂਝੀ ਕੀਤੀ। ਇਰਫਾਨ ਪਠਾਨ ਨੇ ਦੱਸਿਆ ਕਿ ਉਨ੍ਹਾਂ ਦੀ ਪਤਨੀ ਸਫਾ ਬੇਗ ਨੇ ਬੇਟੇ ਨੂੰ ਜਨਮ ਦਿੱਤਾ ਹੈ। ਇਰਫਾਨ ਅਤੇ ਸਫਾ ਬੇਗ ਦਾ ਵਿਆਹ ਇਸੇ ਸਾਲ ਫਰਵਰੀ 'ਚ ਹੋਇਆ ਸੀ। ਇਰਫਾਨ ਨੇ ਕਿਹਾ 'ਇਸ ਅਹਿਸਾਸ ਨੂੰ ਬਿਆਨ ਕਰਨਾ ਮੁਸ਼ਕਿਲ ਹੈ। ਬਲੈਸਡ ਵਿਦ ਬੇਬੀ ਬੁਆਏ।'

3

ਆਸਟ੍ਰੇਲੀਆਈ ਟੀਮ ਦੇ ਸਲਾਮੀ ਬੱਲੇਬਾਜ਼ ਡੇਵਿਡ ਵਾਰਨਰ ਦੇ ਘਰ ਇੱਕ ਨੰਨ੍ਹੀ ਪਰੀ ਨੇ ਕਦਮ ਧਰਿਆ। ਵਾਰਨਰ ਅਤੇ ਉਸਦੀ ਪਤਨੀ ਕੈਂਡਿਸ ਦੇ ਘਰ ਦੂਜੀ ਬੇਟੀ ਨੇ ਜਨਮ ਲਿਆ ਹੈ। ਬੇਟੀ ਦੇ ਜਨਮ ਦੀ ਖਬਰ ਖੁਦ ਡੇਵਿਡ ਵਾਰਨਰ ਨੇ ਆਪਣੇ ਫੈਨਸ ਨਾਲ ਸਾਂਝੀ ਕੀਤੀ। ਵਾਰਨਰ ਨੇ ਆਪਣੇ ਫੇਸਬੁੱਕ ਪੇਜ 'ਤੇ ਲਿਖਿਆ Candice and I welcomed beautiful little Indi Rae Warner into the world this morning. Mum was absolutely amazing,. ਵਾਰਨਰ ਨੇ ਆਪਣੀ ਬੇਟੀ ਦਾ ਇਸ ਦੁਨੀਆ 'ਚ ਸਵਾਗਤ ਕੀਤਾ ਅਤੇ ਨਾਲ ਹੀ ਦੱਸਿਆ ਕਿ ਉਸਦੀ ਪਤਨੀ ਕੈਂਡਿਸ ਬਿਲਕੁਲ ਠੀਕ ਹੈ।

4

5

ਡੇਵਿਡ ਵਾਰਨਰ

6

7

ਸਾਲ 2016 'ਚ ਕ੍ਰਿਕਟ 'ਚ ਇੱਕ ਤੋਂ ਵਧ ਕੇ ਇੱਕ ਕਮਾਲ ਵੇਖਣ ਨੂੰ ਮਿਲੇ। ਇਸ ਸਾਲ ਕਈ ਕ੍ਰਿਕਟ ਖਿਡਾਰੀਆਂ ਨੇ ਅਜਿਹੇ ਕਮਾਲ ਕੀਤੇ ਕਿ ਸਾਲ ਉਨ੍ਹਾਂ ਲਈ ਯਾਦਗਾਰੀ ਬਣ ਗਿਆ। ਪਰ ਨਾਲ ਹੀ ਇਸ ਸਾਲ ਕੁਝ ਕ੍ਰਿਕਟਰ ਪਿਤਾ ਵੀ ਬਣੇ ਅਤੇ ਉਨ੍ਹਾਂ ਨੂੰ ਓਹ ਖੁਸ਼ੀ ਮਿਲੀ ਜੋ ਸ਼ਾਇਦ ਕ੍ਰਿਕਟ ਦਾ ਮੈਦਾਨ ਵੀ ਉਨ੍ਹਾਂ ਨੂੰ ਨਹੀਂ ਦੇ ਸਕਦਾ ਸੀ।

8

ਰੈਨਾ ਨੇ ਟਵੀਟ ਕਰ ਆਪਣੀ ਬੇਟੀ ਦੀ ਤਸਵੀਰ ਫੈਨਸ ਨਾਲ ਸਾਂਝੀ ਕੀਤੀ ਸੀ ਅਤੇ ਉਨ੍ਹਾਂ ਨੂੰ ਆਪਣੇ ਪਿਤਾ ਬਣਨ ਦੀ ਖੁਸ਼ਖਬਰੀ ਦਿੱਤੀ ਸੀ।

9

ਟੀਮ ਇੰਡੀਆ ਦੇ ਵਿਸਫੋਟਕ ਬੱਲੇਬਾਜ ਅਤੇ IPL 'ਚ ਆਪਣੀ ਹਿਟਿੰਗ ਦਾ ਲੋਹਾ ਮਨਵਾ ਚੁੱਕੇ ਸੁਰੇਸ਼ ਰੈਨਾ ਵੀ ਇਸੇ ਸਾਲ ਪਿਤਾ ਬਣੇ। ਸਾਲ 2016 'ਚ ਮਈ 'ਚ ਰੈਨਾ ਨੇ ਆਪਣੇ ਘਰ ਇੱਕ ਨਨ੍ਹੀ ਪਰੀ ਦਾ ਸਵਾਗਤ ਕੀਤਾ।

10

ਸ਼ੋਏਬ ਅਖਤਰ

11

ਇਰਫਾਨ ਪਠਾਣ ਦਾ ਟਵੀਟ - Irfan Pathan ‏@IrfanPathan Dec 19 Is ehsas ko Bayaan karna Mushkil hai...is me Ek behtareen si Kashish hay, blessed with a baby boy ????

12

ਟੀਮ ਇੰਡੀਆ ਦਾ ਟਰਬਨੇਟਰ ਇਸ ਸਾਲ ਪਿਤਾ ਬਣ ਗਿਆ। ਅਦਾਕਾਰਾ ਗੀਤਾ ਬਸਰਾ ਅਤੇ ਕ੍ਰਿਕਟਰ ਹਰਭਜਨ ਸਿੰਘ ਨੇ ਆਪਣੇ ਪਹਿਲੇ ਬੱਚੇ ਦੀ ਦੁਨੀਆ 'ਚ ਆਉਣ ਦੀ ਖਬਰ ਟਵਿਟਰ ਰਾਹੀਂ ਫੈਨਸ ਨਾਲ ਸਾਂਝੀ ਕੀਤੀ ਸੀ। ਆਪਣੀ ਬੇਟੀ ਦੇ ਨਾਮ ਦੀ ਜਾਣਕਾਰੀ ਗੀਤਾ ਬਸਰਾ ਨੇ ਸੋਸ਼ਲ ਨੈਟਵਰਕਿੰਗ ਵੈਬਸਾਈਟ ਟਵਿਟਰ 'ਤੇ ਸਾਂਝੀ ਕੀਤੀ। ਗੀਤਾ ਨੇ ਟਵੀਟ ਕਰਕੇ ਦੱਸਿਆ ਕਿ ਉਨ੍ਹਾਂ ਨੇ ਆਪਣੀ ਬੇਟੀ ਦਾ ਨਾਮ 'Hinaya Heer Palaha' ਰਖਿਆ।

13

14

ਹਰਭਜਨ ਸਿੰਘ

15

ਸੁਰੇਸ਼ ਰੈਨਾ

16

ਗੇਲ ਨੇ ਘਰ ਵਾਪਿਸ ਜਾਂਦੇ ਹੋਏ ਆਪਣੀ ਇੱਕ ਤਸਵੀਰ ਵੀ ਸਾਂਝੀ ਕੀਤੀ ਸੀ ਅਤੇ ਨਾਲ ਹੀ ਕਿਹਾ ਸੀ 'ਆਨ ਮਾਈ ਵੇ, ਬੇਬੀ।' ਗੇਲ ਨੇ ਆਪਣੀ ਬੇਟੀ ਦਾ ਨਾਮ ਬਲਸ਼ ਰੱਖਿਆ।

17

18

ਗੀਤਾ ਬਸਰਾ ਦਾ ਟਵੀਟ - Follow Geeta BasraVerified account ‏@Geeta_Basra HINAYA HEER PLAHA would like to thank you all for your lovely wishes in welcoming her into this world .. #ourlife #ourworld @harbhajan_singh

19

ਕ੍ਰਿਸ ਗੇਲ

20

ਵੈਸਟ ਇੰਡੀਜ਼ ਦੇ ਵਿਸਫੋਟਕ ਬੱਲੇਬਾਜ਼ ਕ੍ਰਿਸ ਗੇਲ ਪਿਤਾ ਬਣ ਗਏ। ਗੇਲ ਦੀ ਗਰਲਫ੍ਰੈਂਡ ਨਤਾਸ਼ਾ ਨੇ ਬੇਟੀ ਨੂੰ ਜਨਮ ਦਿੱਤਾ। ਬੇਟੀ ਦੇ ਜਨਮ ਤੋਂ 2 ਦਿਨ ਪਹਿਲਾਂ ਕ੍ਰਿਸ ਗੇਲ IPL ਨੂੰ ਵਿਚਾਲੇ ਛੱਡ ਜਮੈਕਾ ਚਲੇ ਗਏ ਸਨ।

21

ਸ਼ੋਏਬ ਅਖਤਰ ਵੀ ਇਸੇ ਸਾਲ ਪਿਤਾ ਬਣੇ। ਸ਼ੋਏਬ ਅਖਤਰ ਦੀ ਪਤਨੀ ਰੁਬਾਬ ਨੇ ਇਸੇ ਸਾਲ ਇੱਕ ਬੇਟੇ ਨੂੰ ਜਨਮ ਦਿੱਤਾ। ਸ਼ੋਏਬ ਅਖਤਰ ਨੇ ਬੇਟੇ ਦੇ ਜਨਮ ਦੀ ਖਬਰ ਆਪਣੇ ਫੈਨਸ ਨਾਲ ਟਵੀਟ ਕਰ ਸਾਂਝੀ ਕੀਤੀ ਸੀ। ਇਸ ਮੌਕੇ ਸ਼ੋਏਬ ਬੇਹਦ ਖੁਸ਼ ਸਨ।

22

23

  • ਹੋਮ
  • ਖੇਡਾਂ
  • ਇਨ੍ਹਾਂ ਕ੍ਰਿਕਟਰਾਂ ਲਈ 2016 ਬਣ ਗਿਆ ਸਭ ਤੋਂ ਖਾਸ
About us | Advertisement| Privacy policy
© Copyright@2026.ABP Network Private Limited. All rights reserved.