Election Results 2024
(Source: ECI/ABP News/ABP Majha)
ਸਵਾਲਾਂ ਦੇ ਘੇਰੇ 'ਚ NADA ਦਾ ਫੈਸਲਾ, ਬੁਰੇ ਫਸੇ ਨਰਸਿੰਘ !
ਨਾਲ ਹੀ ਇਹ ਵੀ ਕਿਹਾ ਗਿਆ ਕਿ ਜਿਸ ਕਿਸਮ ਦੀਆਂ ਕੰਡੀਸ਼ੰਸ 'ਚ ਅਥਲੀਟ ਰਹਿੰਦੇ ਹਨ ਉਸ 'ਚ ਮਿਲਾਵਟ ਨਾ ਹੋਣ ਦੀ ਸਖਤੀ ਰੱਖਣਾ ਵੀ ਮੁਸ਼ਕਿਲ ਹੈ। ਇਸ ਸਭ ਵਿਚਾਲੇ ਨਰਸਿੰਘ ਯਾਦਵ ਨੂੰ ਬੇਗੁਨਾਹ ਮੰਨਦੇ ਹੋਏ ਉਨ੍ਹਾਂ ਤੋਂ ਬੈਨ ਹਟਾ ਦਿੱਤਾ ਗਿਆ।
Download ABP Live App and Watch All Latest Videos
View In Appਨਰਸਿੰਘ ਯਾਦਵ ਨੂੰ NADA ਨੇ ਬੇਗੁਨਾਹ ਮੰਨਿਆ। ਪਰ ਇਹ ਉਮੀਦ ਨਹੀਂ ਲਗਾਈ ਜਾ ਰਹੀ ਸੀ ਕਿ ਫੈਸਲਾ ਨਰਸਿੰਘ ਯਾਦਵ ਦੇ ਪੱਖ 'ਚ ਆਏਗਾ। ਖਬਰਾਂ ਸਨ ਕਿ ਨਰਸਿੰਘ ਯਾਦਵ ਨੂੰ 4 ਸਾਲ ਦੇ ਬੈਨ ਤਕ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਪਰ NADA ਨੇ ਇਸਦੇ ਬਿਲਕੁਲ ਉਲਟ ਫੈਸਲਾ ਸੁਣਾਇਆ। NADA ਵੱਲੋਂ ਕੀਤੀ ਗਈ ਪ੍ਰੈਸ ਕਾਨਫਰੈਂਸ 'ਚ ਇਹ ਗੱਲ ਕਹੀ ਗਈ ਕਿ ਨਰਸਿੰਘ ਯਾਦਵ ਦੇ ਖਾਣੇ-ਪੀਣੇ ਦੇ ਸਮਾਨ 'ਚ ਮਿਲਾਵਟ ਕੀਤੀ ਗਈ ਸੀ।
ਨਰਸਿੰਘ ਯਾਦਵ ਨੂੰ ਪਹਿਲਾਂ NADA ਨੇ ਕਲੀਨ ਚਿਟ ਦਿੱਤੀ ਅਤੇ ਫਿਰ ਵਿਸ਼ਵ ਕੁਸ਼ਤੀ ਫੈਡਰੇਸ਼ਨ ਨੇ ਵੀ ਨਰਸਿੰਘ ਨੂੰ ਓਲੰਪਿਕਸ 'ਚ ਹਿੱਸਾ ਲੈਣ ਲਈ ਮੰਜੂਰੀ ਦੇ ਦਿੱਤੀ। ਪਰ ਇਸ ਸਭ ਵਿਚਾਲੇ ਇਹ ਸਵਾਲ ਵੀ ਉੱਠ ਰਿਹਾ ਸੀ ਕਿ ਆਖਿਰ ਨਰਸਿੰਘ ਸਾਹਮਣੇ ਕਿਉਂ NADA ਨੇ ਹਾਰ ਮੰਨ ਲਈ ?
WADA ਦੀ ਅਪੀਲ ਤੋਂ ਬਾਅਦ ਹੁਣ ਨੈਸ਼ਨਲ ਐਂਟੀ ਡੋਪਿੰਗ ਅਜੈਂਸੀ ਵੀ ਸਵਾਲਾਂ ਦੇ ਘੇਰੇ 'ਚ ਆ ਗਈ ਹੈ। ਅਥਲੀਟ ਦੇ ਆਰੋਪਾਂ ਦੇ ਆਧਾਰ 'ਤੇ ਅਥਲੀਟ ਨੂੰ ਕਲੀਨ ਚਿਟ ਦੇ ਦਿੱਤੇ ਜਾਣ ਦੀ ਗੱਲ ਪਚਾਉਣਾ ਮੁਸ਼ਕਿਲ ਹੈ। ਖਾਸ ਗੱਲ ਇਹ ਹੈ ਕਿ NADA ਵੱਲੋਂ ਹੀ ਕੀਤੀ ਗਈ ਮੀਡੀਆ ਨਾਲ ਗਲਬਾਤ ਦੌਰਾਨ ਇਹ ਸੰਕੇਤ ਮਿਲੇ ਸਨ ਕਿ ਆਰੋਪਾਂ ਦੇ ਸਬੂਤ ਨਾ ਹੋਣ ਕਾਰਨ ਨਰਸਿੰਘ ਯਾਦਵ ਨੂੰ ਬੈਨ ਦਾ ਸਾਹਮਣਾ ਕਰਨਾ ਪੈ ਸਕਦਾ ਹੈ, ਪਰ ਜਦ ਮੌਕਾ ਆਇਆ ਤਾਂ NADA ਨੇ ਨਰਸਿੰਘ ਦੇ ਹੱਕ 'ਚ ਫੈਸਲਾ ਲਿਆ।
ਨਰਸਿੰਘ ਯਾਦਵ ਨੇ 19 ਅਗਸਤ ਨੂੰ ਆਪਣਾ ਓਲੰਪਿਕ ਅਭਿਆਨ ਸ਼ੁਰੂ ਕਰਨਾ ਸੀ ਪਰ ਹੁਣ ਜੇਕਰ CAS ਨੇ WADA ਦੀ ਅਪੀਲ ਨੂੰ ਬਰਕਰਾਰ ਰਖਣ ਦਾ ਫੈਸਲਾ ਲਾਇ ਲਿਆ ਤਾਂ ਉਨ੍ਹਾਂ ਦਾ ਕਰੀਅਰ ਖਤਮ ਕਰਨ ਵਾਲੇ 4 ਸਾਲ ਦੇ ਬੈਨ ਦਾ ਸਾਹਮਣਾ ਕਰਨਾ ਪੈ ਸਕਦਾ ਹੈ।
ਭਾਰਤੀ ਦਲ ਦੇ ਪ੍ਰਧਾਨ ਰਾਕੇਸ਼ ਗੁਪਤਾ ਨੇ ਦੱਸਿਆ ਕਿ 'WADA ਨੇ NADA ਦੀ ਕਲੀਅਰੈਂਸ ਦੇ ਖਿਲਾਫ ਖੇਡ ਪੰਚਾਟ (Court of Arbitration for Sport - CAS) 'ਚ ਅਪੀਲ ਕੀਤੀ ਹੈ।' ਇਸ ਮਾਮਲੇ 'ਚ ਸੁਣਵਾਈ ਚਲ ਰਹੀ ਹੈ ਅਤੇ IOA ਦੇ ਸਕੱਤਰ ਰਾਜੀਵ ਮਹਿਤਾ WADA ਦੇ ਅਧਿਕਾਰੀਆਂ ਦੇ ਨਾਲ ਹਨ।
NADA ਨੇ ਕਿਵੇਂ ਦਿੱਤੀ ਕਲੀਨ ਚਿਟ
ਭਾਰਤੀ ਰੈਸਲਰ ਨਰਸਿੰਘ ਯਾਦਵ ਦੀਆਂ ਮੁਸੀਬਤਾਂ ਖਤਮ ਹੋਣ ਦਾ ਨਾਮ ਹੀ ਨਹੀਂ ਲਾਇ ਰਹੀਆਂ। ਭਲਵਾਨ ਨਰਸਿੰਘ ਯਾਦਵ ਦੇ ਓਲੰਪਿਕਸ 'ਚ ਹਿੱਸਾ ਲੈਣ 'ਤੇ ਇੱਕ ਵਾਰ ਫਿਰ ਤੋਂ ਸਸਪੈਂਸ ਬਣ ਗਿਆ ਹੈ। ਨਰਸਿੰਘ ਯਾਦਵ ਨੂੰ ਮੰਗਲਵਾਰ ਨੂੰ ਇੱਕ ਵੱਡਾ ਝਟਕਾ ਲੱਗਾ ਜਦ ਵਰਲਡ ਐਂਟੀ ਡੋਪਿੰਗ ਅਜੈਂਸੀ (WADA) ਨੇ ਭਾਰਤ ਦੀ ਨੈਸ਼ਨਲ ਐਂਟੀ ਡੋਪਿੰਗ ਅਜੈਂਸੀ (NADA) ਵੱਲੋਂ ਉਨ੍ਹਾਂ ਨੂੰ ਕਲੀਨ ਚਿਟ ਦਿੱਤੇ ਜਾਣ ਖਿਲਾਫ ਅਪੀਲ ਕੀਤੀ।
- - - - - - - - - Advertisement - - - - - - - - -