ਪੀ.ਵੀ. ਸਿੰਧੂ ਮੈਡਲ ਤੋਂ ਇੱਕ ਜਿੱਤ ਦੂਰ
ਰੈਸਲਿੰਗ 'ਚ ਕੱਲ ਭਾਰਤ ਨੇ ਓਲੰਪਿਕ ਦਾ ਦੂਜਾ ਮੈਚ ਖੇਡਿਆ। ਰੈਸਲਿੰਗ ਦੀ ਗਰੀਕੋ ਰੋਮਨ ਸਟਾਈਲ 'ਚ ਹਰਦੀਪ ਸਿੰਘ ਭਾਰਤ ਦੀ ਦਾਵੇਦਾਰੀ ਪੇਸ਼ ਕਰਦੇ ਨਜਰ ਆਏ। ਹਰਦੀਪ ਨੂੰ ਪਹਿਲੇ ਹੀ ਮੈਚ 'ਚ ਟਰਕੀ ਦੇ ਭਲਵਾਨ ਨੇ ਮਾਤ ਦੇ ਦਿੱਤੀ।
Download ABP Live App and Watch All Latest Videos
View In Appਰੈਸਲਿੰਗ : ਪੁਰੁਸ਼ 98kg ਗਰੀਕੋ ਰੋਮਨ ਸਟਾਈਲ : ਹਰਦੀਪ ਸਿੰਘ
ਪੀ.ਵੀ. ਸਿੰਧੂ ਨੇ ਹੁਣ ਤਕ ਰੀਓ 'ਚ ਖੇਡੇ ਆਪਣੇ ਸਾਰੇ ਮੁਕਾਬਲੇ ਜਿੱਤੇ ਹਨ। ਪ੍ਰੀਕੁਆਟਰਫਾਈਨਲ ਮੈਚ 'ਚ ਸੋਮਵਾਰ ਨੂੰ ਪੀ.ਵੀ. ਸਿੰਧੂ ਨੇ ਜਿੱਤ ਦਰਜ ਕੀਤੀ ਸੀ। ਸਿੰਧੂ ਨੇ ਚੀਨੀ ਤੇਈਪਈ ਦੀ ਖਿਡਾਰਨ ਖਿਲਾਫ 21-13, 21-15 ਦੇ ਫਰਕ ਨਾਲ ਜਿੱਤ ਦਰਜ ਕਰ ਕੁਆਟਰਫਾਈਨਲ 'ਚ ਐਂਟਰੀ ਕਰ ਲਈ।
ਹੁਣ ਸਿੰਧੂ ਕੋਲ ਇੱਕ ਹੋਰ ਇਤਿਹਾਸ ਰਚਣ ਦਾ ਮੌਕਾ ਹੈ। ਜੇਕਰ ਸਿੰਧੂ ਆਪਣਾ ਅਗਲਾ ਮੈਚ ਜਿੱਤ ਲੈਂਦੀ ਹੈ ਤਾਂ ਉਹ ਭਾਰਤ ਦੀ ਪਹਿਲੀ ਮਹਿਲਾ ਖਿਡਾਰਨ ਹੋਵੇਗੀ ਜੋ ਗੋਲਡ ਜਾਂ ਸਿਲਵਰ ਮੈਡਲ ਲਈ ਦਾਵੇਦਾਰੀ ਪੇਸ਼ ਕਰੇਗੀ।
ਇਸ ਜਿੱਤ ਦੇ ਨਾਲ ਹੀ ਸਿੰਧੂ ਭਾਰਤ ਦੀ ਸਿਰਫ ਦੂਜੀ ਬੈਡਮਿੰਟਨ ਖਿਡਾਰਨ ਬਣ ਗਈ ਹੈ ਜੋ ਓਲੰਪਿਕਸ ਦੇ ਸੈਮੀਫਾਈਨਲ 'ਚ ਐਂਟਰੀ ਕਰਨ 'ਚ ਕਾਮਯਾਬ ਹੋਈ ਹੈ। ਇਸਤੋਂ ਪਹਿਲਾਂ ਇਹ ਕਾਰਨਾਮਾ ਲੰਡਨ ਓਲੰਪਿਕਸ 'ਚ ਸਾਇਨਾ ਨਹਿਵਾਲ ਨੇ ਕੀਤਾ ਸੀ। ਸਾਇਨਾ ਨੇ ਲੰਡਨ ਓਲੰਪਿਕਸ 'ਚ ਕਾਂਸੀ ਦਾ ਤਗਮਾ ਜਿੱਤਿਆ ਸੀ।
ਭਾਰਤ ਦੇ ਜਾਦਾ ਖਿਡਾਰੀ ਹੁਣ ਤਕ ਹਾਰ ਝੱਲ ਕੇ ਵੈਸੇ ਹੀ ਓਲੰਪਿਕਸ ਤੋਂ ਬਾਹਰ ਹੋ ਚੁੱਕੇ ਹਨ। ਹੁਣ ਬਾਕੀ ਬਚੇ ਖਿਡਾਰੀ ਆਪਣਾ ਦਮ ਆਜ਼ਮਾ ਰਹੇ ਹਨ। ਪਰ ਹੁਣ ਸਿੰਧੂ ਭਾਰਤ ਲਈ ਸਭ ਤੋਂ ਵੱਡੀ ਤਗਮੇ ਦੀ ਆਸ ਬਣ ਕੇ ਉਭਰੀ ਹੈ।
ਪਰ ਸਿੰਧੂ ਸਾਹਮਣੇ ਇਸ ਓਲੰਪਿਕਸ ਦੀ ਸਭ ਤੋਂ ਵੱਡੀ ਚੁਨੌਤੀ ਕੁਆਟਰਫਾਈਨਲ 'ਚ ਆਈ ਅਤੇ ਇਸ ਮੈਚ 'ਚ ਜਿੱਤ ਦਰਜ ਕਰ ਹੁਣ ਸਿੰਧੂ ਮੈਡਲ ਦੀ ਦਾਵੇਦਾਰ ਬਣ ਗਈ ਹੈ।
ਰੀਓ ਓਲੰਪਿਕਸ 'ਚ ਮੰਗਲਵਾਰ ਨੂੰ ਭਾਰਤ ਦੇ ਸਿਰਫ 2 ਮੁਕਾਬਲੇ ਹੋਏ। ਭਾਰਤ ਨੂੰ ਰੈਸਲਿੰਗ 'ਚ ਤਾਂ ਨਾਕਾਮੀ ਮਿਲੀ ਪਰ ਬੈਡਮਿੰਟਨ 'ਚ ਭਾਰਤ ਵੱਡੀ ਕਾਮਯਾਬੀ ਲੱਗੀ।
ਬੈਡਮਿੰਟਨ : ਮਹਿਲਾ ਕੁਆਟਰਫਾਈਨਲ : ਪੀ.ਵੀ. ਸਿੰਧੂ ਬਨਾਮ ਵਾਂਗ ਯੀਹਾਨ (ਚੀਨ)
ਪੀ.ਵੀ. ਸਿੰਧੂ ਦੇ ਕੁਆਟਰਫਾਈਨਲ ਮੁਕਾਬਲਾ ਹੋਇਆ ਵਿਸ਼ਵ ਨੰਬਰ 2 ਖਿਡਾਰਨ ਯੀਹਾਨ ਵਾਂਗ ਖਿਲਾਫ ਅਤੇ ਸਿੰਧੂ ਨੇ ਚੀਨ ਦੀ ਦਿੱਗਜ ਖਿਡਾਰਨ ਨੂੰ ਸਿਧੇ ਸੈਟਾਂ 'ਚ ਹਰਾ ਦਿੱਤਾ। ਹਾਲਾਂਕਿ ਮੁਕਾਬਲਾ ਬੇਹਦ ਰੋਮਾਂਚਕ ਰਿਹਾ। ਇਸ ਮੈਚ 'ਚ ਸਿੰਧੂ ਨੇ 22-20, 21-19 ਦੇ ਫਰਕ ਨਾਲ ਜਿੱਤ ਦਰਜ ਕੀਤੀ।
ਇਸ ਜਿੱਤ ਨੂੰ ਬੈਡਮਿੰਟਨ 'ਚ ਸਭ ਤੋਂ ਵੱਡਾ ਉਲਟਫੇਰ ਵੀ ਮੰਨਿਆ ਜਾ ਰਿਹਾ ਹੈ। ਯੀਹਾਨ ਵਾਂਗ ਨੂੰ ਗੋਲਡ ਮੈਡਲ ਦਾ ਦਾਵੇਦਾਰ ਮੰਨਿਆ ਜਾ ਰਿਹਾ ਸੀ। ਪਰ ਸਿੰਧੂ ਨੇ ਵਾਂਗ ਨੂੰ ਕੁਆਟਰਫਾਈਨਲ 'ਚ ਹੀ ਮਾਤ ਦੇ ਦਿੱਤੀ।
ਭਾਰਤ ਦੀ ਪੀ.ਵੀ. ਸਿੰਧੂ ਨੇ ਇਤਿਹਾਸ ਰਚਦਿਆਂ ਬੈਡਮਿੰਟਨ ਦੀ ਮਹਿਲਾ ਸਿੰਗਲਸ ਕੈਟੇਗਰੀ ਦੇ ਸੈਮੀਫਾਈਨਲ 'ਚ ਐਂਟਰੀ ਕਰ ਲਈ। ਇਸਦੇ ਨਾਲ ਹੀ ਹੁਣ ਸਿੰਧੂ ਤੋਂ ਤਗਮੇ ਦੀ ਆਸ ਵੀ ਵੱਧ ਗਈ ਹੈ।
- - - - - - - - - Advertisement - - - - - - - - -