ਰਿਓ ਓਲੰਪਿਕਸ 'ਚ ਚਾਂਦੀ ਦਾ ਤਗਮਾ ਜਿੱਤਣ ਵਾਲੀ ਪੀ.ਵੀ. ਸਿੰਧੂ ਨੂੰ ਜਿਸ ਜਿੱਤ ਦੀ ਭਾਲ ਸੀ ਓਹ ਜਿੱਤ ਉਸਨੂੰ ਮਿਲ ਗਈ ਹੈ। ਸਿੰਧੂ ਨੇ ਚੀਨ ਓਪਨ 'ਚ ਜਿੱਤ ਦਰਜ ਕੀਤੀ ਹੈ। ਫਾਈਨਲ ਮੈਚ 'ਚ ਸਿੰਧੂ ਨੇ ਚੀਨ ਦੀ ਸੁਨ ਯੂ ਨੂੰ ਮਾਤ ਦਿੱਤੀ। 

ਸਿੰਧੂ ਦੀ ਖਿਤਾਬੀ ਜਿੱਤ ਤੋਂ ਬਾਅਦ ਪ੍ਰਧਾਨਮੰਤਰੀ ਨਰੇਂਦਰ ਮੋਦੀ ਅਤੇ ਮਾਸਟਰ ਬਲਾਸਟਰ ਸਚਿਨ ਤੇਂਦੁਲਕਰ ਨੇ ਸਿੰਧੂ ਨੂੰ ਵਧਾਈ ਦਿੰਦਿਆਂ ਟਵੀਟ ਕੀਤੇ। 



ਪ੍ਰਧਾਨਮੰਤਰੀ ਨਰੇਂਦਰ ਮੋਦੀ ਦਾ ਟਵੀਟ 


Congratulations to @Pvsindhu1 for her first super series title. Well played! #ChinaOpen  



ਸਚਿਨ ਤੇਂਦੁਲਕਰ ਦਾ ਟਵੀਟ 





Way to go @Pvsindhu1!! Congratulations on winning #ChinaOpen!!  



ਸਿੰਧੂ ਨੂੰ ਵਧਾਈ 






Proud moment for India again. @Pvsindhu1 wins the #Chinaopen , her first super series title. Many more to come. Many Congratulations. 






That moment when @Pvsindhu1 won maiden #SuperSeries title. #ChinaOpen 






Congratulations on winning ! Going places and how!! 









  



ਕਿਵੇਂ ਜਿੱਤਿਆ ਮੈਚ 

ਖਿਤਾਬੀ ਮੈਚ 'ਚ ਸਿੰਧੂ ਅਤੇ ਸੁਨ ਯੂ ਵਿਚਾਲੇ ਰੋਮਾਂਚਕ ਟੱਕਰ ਵੇਖਣ ਨੂੰ ਮਿਲੀ। ਸਿੰਧੂ ਨੇ ਪਹਿਲਾ ਗੇਮ ਜਿੱਤਿਆ ਪਰ ਫਿਰ ਚੀਨ ਦੀ ਖਿਡਾਰਨ ਨੇ ਮੈਚ 'ਚ ਵਾਪਸੀ ਕੀਤੀ। ਜਲਦੀ ਹੀ ਸਿੰਧੂ ਨੇ ਆਪਣਾ ਦਮਦਾਰ ਖੇਡ ਵਿਖਾਉਂਦਿਆਂ ਮੈਚ 'ਚ ਵਾਪਸੀ ਕੀਤੀ ਅਤੇ ਆਖਰੀ ਗੇਮ ਜਿੱਤ ਮੈਚ ਆਪਣੇ ਨਾਮ ਕਰ ਲਿਆ। ਸਿੰਧੂ ਨੇ ਇਹ ਮੈਚ 21-11, 17-21, 21-11 ਦੇ ਫਰਕ ਨਾਲ ਜਿੱਤਿਆ। ਇਹ ਸਿੰਧੂ ਦਾ ਪਹਿਲਾ ਸੁਪਰ ਸੀਰੀਜ਼ ਖਿਤਾਬ ਹੈ। ਇਸਤੋਂ ਪਹਿਲਾਂ ਸਾਲ 2014 'ਚ ਸਾਇਨਾ ਨਹਿਵਾਲ ਨੇ ਇਹ ਖਿਤਾਬ ਆਪਣੇ ਨਾਮ ਕੀਤਾ ਸੀ। 

  


ਹੌਂਸਲਾ 7ਵੇਂ ਆਸਮਾਨ 'ਤੇ 

ਸੈਮੀਫਾਈਨਲ 'ਚ ਸਿੰਧੂ ਨੇ ਸ਼ਨੀਵਾਰ ਨੂੰ ਕੋਰੀਆ ਦੀ ਸੁੰਗ ਜੀ ਹਿਯੂੰਗ ਨੂੰ ਮਾਤ ਦਿੱਤੀ ਸੀ। 1 ਘੰਟਾ 24 ਮਿਨਟ ਤਕ ਚੱਲੇ ਇਸ ਮੈਚ 'ਚ ਸਿੰਧੂ ਨੇ 11-21, 23-21, 21-19 ਦੇ ਫਰਕ ਨਾਲ ਜਿੱਤ ਦਰਜ ਕੀਤੀ ਸੀ। ਇਸ ਦਮਦਾਰ ਜਿੱਤ ਤੋਂ ਬਾਅਦ ਸਿੰਧੂ ਦਾ ਹੌਂਸਲਾ 7ਵੇਂ ਆਸਮਾਨ 'ਤੇ ਹੈ। ਸਿੰਧੂ ਲਈ ਇਹ ਸਾਲ ਦੀ ਦੂਜੀ ਵੱਡੀ ਜਿੱਤ ਹੈ।