ਨਵੀਂ ਦਿੱਲੀ: ਦੇਸ਼ ਦੇ ਸਭ ਤੋਂ ਵੱਡੇ ਕ੍ਰਿਕਟ ਮੇਲੇ ਦੀ ਸ਼ੁਰੂਆਤ ਹੋ ਚੁੱਕੀ ਹੈ। ਜੀ ਹਾਂ, ਅਸੀਂ ਆਈਪੀਐਲ ਦੀ ਹੀ ਗੱਲ ਕਰ ਰਹੇ ਹਾਂ। ਕ੍ਰਿਕਟ ਦਾ ਇਹ ਮਹਾਯੁੱਧ ਹੁਣ ਤੋਂ ਸ਼ੁਰੂ ਹੋ ਕੇ ਮਈ ਤਕ ਚੱਲੇਗਾ। ਇਸ ਨੂੰ ਦੇਖਣਾ ਕੋਈ ਫੈਨ ਮਿਸ ਨਹੀਂ ਕਰਨਾ ਚਾਹੁੰਦਾ। ਇਸ ਬਾਰੇ ਪਲ-ਪਲ ਦੀ ਜਾਣਕਾਰੀ ਰੱਖਣਾ ਫੈਨਸ ਨੂੰ ਕਾਫੀ ਪਸੰਦ ਹੈ।

ਇਸ ਨੂੰ ਦੇਖਦੇ ਹੋਏ ਗੂਗਲ ਅਸਿਸਟੈਂਟ ਤੁਹਾਡੀ ਮਦਦ ਲਈ ਤਿਆਰ ਹੈ। ਜਿੱਥੇ ਤੁਸੀਂ ਇਨ੍ਹਾਂ ਸਭ ਚੀਜ਼ਾਂ ਦੀ ਜਾਣਕਾਰੀ ਹਾਸਲ ਕਰ ਪਾਓਗੇ। ਵਰਚੂਅਲ ਅਸਿਸਟੈਂਟ ਦੀ ਮਦਦ ਨਾਲ ਕ੍ਰਿਕਟ ਲਵਰਜ਼ ਆਈਪੀਐਲ ਮੈਚ ‘ਤੇ ਪੂਰੀ ਤਰ੍ਹਾਂ ਖੁਦ ਨੂੰ ਅਪਡੇਟ ਰੱਖ ਸਕਦੇ ਹਨ। ਇਸ ਦੀ ਮਦਦ ਨਾਲ ਆਈਪੀਐਲ ਸਕੋਰ, ਅਪਕਮਿੰਗ ਆਈਪੀਐਲ ਮੈਚ ਤੇ ਫੇਵਰੇਟ ਖਿਡਾਰੀ ਬਾਰੇ ਜਾਣਕਾਰੀ ਹਾਸਲ ਕਰ ਸਕਦੇ ਹਨ।

ਯੂਜ਼ਰਸ ਨੂੰ ਗੂਗਲ 'ਤੇ ਸਿਰਫ ਸਵਾਲ ਕਰਨੇ ਹਨ ਜਿਨ੍ਹਾਂ ਦੇ ਜਵਾਬ ਗੂਗਲ ਦੇਵੇਗਾ। ਇਸ ਦੇ ਨਾਲ ਹੀ ਮੋਬਾਈਲ ਵਰਲਡ ਕਾਂਗਰਸ 2019 ‘ਚ ਗੂਗਲ ਨੇ ਗੂਗਲ ਅਸਿਸਟੈਂਟ ਲਈ ਚਾਰ ਨਵੀਆਂ ਭਾਰਤੀ ਭਾਸ਼ਾਵਾਂ ਨੂੰ ਸਪੋਰਟ ਕਰਨ ਦੀ ਗੱਲ ਕਹੀ ਸੀ। ਕੰਪਨੀ ਨੇ ਇਸ ਨੂੰ ਦੇਖਦੇ ਹੋਏ ਗੁਜਰਾਤੀ, ਕੰਨੜ, ਮਲਿਆਲਮ ਤੇ ਉਰਦੂ ਨੂੰ ਜੋੜਿਆ ਹੈ।