ਪਹਿਲੀ ਗੇਂਦ 'ਤੇ ਆਊਟ ਹੋਣ ਵਾਲਾ ਛੇਵਾਂ ਖਿਡਾਰੀ ਬਣਿਆ ਰਾਹੁਲ
ਏਬੀਪੀ ਸਾਂਝਾ | 17 Nov 2017 03:12 PM (IST)
1
ਰਾਹੁਲ ਤੋਂ ਪਹਿਲਾਂ ਇਸ ਸੂਚੀ 'ਚ ਅੰਤਿਮ ਬੱਲੇਬਾਜ਼ ਸੀ ਸ਼੍ਰੀਲੰਕਾ ਦੇ ਕਰੁਣਾਰਤਨੇ, ਜਿਨ੍ਹਾਂ ਪਿਛਲੇ ਸਾਲ ਮਿਚੇਲ ਸਟਾਰਕ ਨੇ ਪਹਿਲੀ ਗੇਂਦ 'ਤੇ ਆਊਟ ਕੀਤਾ ਸੀ।
2
ਰਾਹੁਲ ਤੋਂ ਪਹਿਲਾਂ ਬੰਗਲਾਦੇਸ਼ ਖਿਲਾਫ਼ ਵਸੀਮ ਜਾਫਰ 2007 'ਚ ਖੇਡੇ ਗਏ ਟੈਸਟ ਦੀ ਪਹਿਲੀ ਗੇਂਦ 'ਤੇ ਪਵੇਲੀਅਨ ਪਰਤਿਆ ਸੀ।
3
ਇਸ ਸੂਚੀ 'ਚ ਭਾਰਤੀ ਖਿਡਾਰੀਆਂ ਦੀ ਸੰਖਿਆ ਸਭ ਤੋਂ ਜ਼ਿਆਦਾ ਹੈ। ਭਾਰਤ ਦੇ ਕੁੱਲ ਛੇ ਖਿਡਾਰੀ 8 ਵਾਰ ਪਹਿਲੇ ਗੇਂਦ 'ਤੇ ਪਵੇਲੀਅਨ ਪਰਤੇ ਹਨ।
4
ਜਦਕਿ ਇਸ ਸਮੇਂ ਵਿਸ਼ਵ ਕ੍ਰਿਕਟ 'ਚ ਸਭ ਤੋਂ ਵੱਧ ਦੌੜਾਂ ਤੇ ਸਭ ਤੋਂ ਵੱਧ ਸੈਂਕੜੇ ਜੜਨ ਵਾਲੇ ਭਾਰਤ ਦੇ ਸਲਾਮੀ ਬੱਲੇਬਾਜ਼ ਸੁਨੀਲ ਗਾਵਸਕਰ ਰਿਕਾਰਡ ਤਿੰਨ ਵਾਰ ਮੈਚ ਦੀ ਪਹਿਲੀ ਹੀ ਗੇਂਦ 'ਤੇ ਆਊਟ ਹੋਏ ਸੀ।
5
ਰਾਹੁਲ ਭਾਰਤ ਦੇ ਛੇਵੇਂ ਬੱਲੇਬਾਜ਼ ਬਣੇ ਜੋ ਟੈਸਟ ਕ੍ਰਿਕਟ ਦੀ ਪਹਿਲੀ ਗੇਂਦ 'ਤੇ ਪਵੇਲੀਅਨ ਪਹੁੰਚੇ।
6
ਲਗਾਤਾਰ ਸੱਤ ਪਾਰੀਆਂ 'ਚ ਅਰਧ ਸੈਂਕੜਾ ਲਾ ਕੇ ਵਿਸ਼ਵ ਰਿਕਾਰਡ ਦੀ ਬਰਾਬਰੀ ਕਰਨ ਵਾਲੇ ਲੋਕੇਸ਼ ਰਾਹੁਲ ਸ਼੍ਰੀਲੰਕਾ ਖਿਲਾਫ਼ ਪਹਿਲੇ ਟੈਸਟ ਦੇ ਪਹਿਲੇ ਦਿਨ ਪਹਿਲੀ ਹੀ ਗੇਂਦ 'ਤੇ ਆਊਟ ਹੋ ਗਿਆ।