ਸਿੰਗਾਪੁਰ - WTA ਫਾਈਨਲਸ ਟੂਰਨਾਮੈਂਟ ਦੇ ਮਹਿਲਾ ਡਬਲਸ ਫਾਈਨਲ 'ਚ ਲੂਸੀ ਸਾਫਾਰੋਵਾ ਅਤੇ ਬੈਥਨੀ ਮੈਟਕ ਸੈਂਡਸ ਦੀ ਜੋੜੀ ਨੂੰ ਹਾਰ ਝੱਲਣੀ ਪਈ। ਐਲੇਨਾ ਵੈਸਨੀਨਾ ਨੇ ਐਕਾਤਰੀਨਾ ਮਾਕਾਰੋਵਾ ਨਾਲ ਮਿਲਕੇ ਖਿਤਾਬੀ ਜਿੱਤ ਦਰਜ ਕੀਤੀ। 

  

 

ਕਿਤਾਬੀ ਮੈਚ 'ਚ ਪਹਿਲਾ ਸੈਟ ਬੇਹਦ ਰੋਮਾਂਚਕ ਰਿਹਾ ਜਦਕਿ ਦੂਜੇ ਸੈਟ 'ਚ ਜਿੱਤ ਦਰਜ ਕਰਨ ਲਈ ਵੈਸਨੀਨਾ-ਮਾਕਾਰੋਵਾ ਦੀ ਜੋੜੀ ਨੂੰ ਜਾਦਾ ਪਸੀਨਾ ਨਹੀਂ ਵਹਾਉਣਾ ਪਿਆ। ਵੈਸਨੀਨਾ-ਮਾਕਾਰੋਵਾ ਦੀ ਜੋੜੀ ਨੇ ਮੈਚ 7-6, 6-3 ਦੇ ਫਰਕ ਨਾਲ ਜਿੱਤਿਆ। ਵੈਸਨੀਨਾ-ਮਾਕਾਰੋਵਾ ਦੀ ਜੋੜੀ ਨੇ ਸੈਮੀਫਾਈਨਲ 'ਚ ਸਾਨੀਆ ਮਿਰਜ਼ਾ ਅਤੇ ਮਾਰਟੀਨਾ ਹਿੰਗਿਸ ਦੀ ਜੋੜੀ ਨੂੰ ਮਾਤ ਦਿੱਤੀ ਸੀ। ਇਸ ਜੋੜੀ ਨੇ ਟੂਰਨਾਮੈਂਟ 'ਚ ਵਿਖਾਇਆ ਆਪਣਾ ਦਮਦਾਰ ਖੇਡ ਫਾਈਨਲ 'ਚ ਵੀ ਦੋਹਰਾਇਆ ਅਤੇ ਮੈਚ ਆਪਣੇ ਨਾਮ ਕਰ ਖਿਤਾਬ 'ਤੇ ਕਬਜਾ ਕਰ ਲਿਆ। 

  

 

ਸਾਫਾਰੋਵਾ-ਸੈਂਡਸ ਦੀ ਜੋੜੀ ਨੇ ਲਗਾਤਾਰ ਮੈਚ 'ਚ ਵਾਪਸੀ ਦੀ ਕੋਸ਼ਿਸ਼ ਕੀਤੀ ਪਰ ਇਹ ਜੋੜੀ ਆਪਣੀ ਵਿਰੋਧੀ ਜੋੜੀ ਸਾਹਮਣੇ ਫਿੱਕੀ ਸਾਬਿਤ ਹੋਈ।