ਰਾਜਕੋਟ - ਭਾਰਤ ਅਤੇ ਇੰਗਲੈਂਡ ਵਿਚਾਲੇ ਰਾਜਕੋਟ 'ਚ ਖੇਡੇ ਜਾ ਰਹੇ ਟੈਸਟ ਮੈਚ ਦੇ ਤੀਜੇ ਦਿਨ ਦਾ ਪਹਿਲਾ ਸੈਸ਼ਨ ਟੀਮ ਇੰਡੀਆ ਦੇ ਨਾਮ ਰਿਹਾ। ਭਾਰਤ ਨੇ ਦਿਨ ਦੀ ਖੇਡ ਦੀ ਸ਼ੁਰੂਆਤ 'ਚ 1 ਵਿਕਟ ਤਾਂ ਗਵਾਇਆ ਪਰ ਫਿਰ ਚੇਤੇਸ਼ਵਰ ਪੁਜਾਰਾ ਅਤੇ ਮੁਰਲੀ ਵਿਜੈ ਨੇ ਮਿਲਕੇ ਭਾਰਤੀ ਪਾਰੀ ਨੂੰ ਸੰਭਾਲ ਲਿਆ। ਲੰਚ ਵੇਲੇ ਤਕ ਟੀਮ ਇੰਡੀਆ ਨੇ 1 ਵਿਕਟ ਗਵਾ ਕੇ 162 ਰਨ ਬਣਾ ਲਏ ਸਨ।
ਗੰਭੀਰ ਪਰਤੇ ਪੈਵਲੀਅਨ
ਟੀਮ ਇੰਡੀਆ ਦੇ ਸਲਾਮੀ ਬੱਲੇਬਾਜ ਗੌਤਮ ਗੰਭੀਰ ਨੇ ਮੈਚ ਦੇ ਦੂਜੇ ਦਿਨ ਦਮਦਾਰ ਖੇਡ ਵਿਖਾਇਆ ਸੀ ਪਰ ਤੀਜੇ ਦਿਨ ਦੀ ਸ਼ੁਰੂਆਤ 'ਚ ਹੀ ਗੰਭੀਰ ਆਪਣਾ ਵਿਕਟ ਗਵਾ ਬੈਠੇ। ਤੀਜੇ ਦਿਨ ਸੁੱਟੇ ਜਾ ਰਹੇ ਦੂਜੇ ਓਵਰ 'ਚ ਹੀ ਗੰਭੀਰ ਆਪਣਾ ਵਿਕਟ ਗਵਾ ਬੈਠੇ। ਗੌਤਮ ਗੰਭੀਰ ਨੇ 72 ਗੇਂਦਾਂ 'ਤੇ 4 ਚੌਕਿਆਂ ਦੀ ਮਦਦ ਨਾਲ 29 ਰਨ ਬਣਾਏ। ਗੰਭੀਰ ਨੂੰ ਬਰੌਡ ਨੇ ਆਊਟ ਕੀਤਾ। ਗੰਭੀਰ ਜਦ ਆਊਟ ਹੋਏ ਤਾਂ ਭਾਰਤ ਦਾ ਸਕੋਰ 68 ਰਨ 'ਤੇ ਪਹੁੰਚਿਆ ਸੀ।
ਵਿਜੈ-ਪੁਜਾਰਾ ਨੇ ਸੰਭਾਲੀ ਪਾਰੀ
ਗੌਤਮ ਗੰਭੀਰ ਦਾ ਵਿਕਟ ਡਿੱਗਣ ਤੋਂ ਬਾਅਦ ਮੁਰਲੀ ਵਿਜੈ ਅਤੇ ਚੇਤੇਸ਼ਵਰ ਪੁਜਾਰਾ ਨੇ ਮਿਲਕੇ ਟੀਮ ਇੰਡੀਆ ਨੂੰ ਸੰਭਾਲਿਆ। ਦੋਨਾ ਨੇ ਮਿਲਕੇ ਲੰਚ ਵੇਲੇ ਤਕ ਭਾਰਤ ਨੂੰ ਹੋਰ ਝਟਕਾ ਨਹੀਂ ਲੱਗਣ ਦਿੱਤਾ। ਲੰਚ ਵੇਲੇ ਤਕ ਵਿਜੈ 57 ਰਨ ਬਣਾ ਕੇ ਅਤੇ ਪੁਜਾਰਾ 62 ਰਨ ਬਣਾ ਕੇ ਮੈਦਾਨ 'ਤੇ ਟਿਕੇ ਹੋਏ ਸਨ।