ਨਵੀਂ ਦਿੱਲੀ - ਭਾਰਤੀ ਮੁੱਕੇਬਾਜ਼ ਵਿਜੇਂਦਰ ਸਿੰਘ ਦੀ 17 ਦਿਸੰਬਰ ਨੂੰ ਹੋਣ ਵਾਲੀ WBO ਏਸ਼ੀਆ ਪੈਸੀਫਿਕ ਸੁਪਰ ਮਿਡਲਵੇਟ ਖਿਤਾਬੀ ਬਾਊਟ 'ਨਾਈਟ ਆਫ ਦੇ ਚੈਂਪੀਅਨਸ' ਦੀ ਆਨਲਾਈਨ ਵਿਕਰੀ ਸ਼ੁਰੂ ਹੋ ਗਈ ਹੈ। ਇਸ ਮੈਚ 'ਚ ਵਿਜੇਂਦਰ ਸਿੰਘ ਆਪਣੇ ਖਿਤਾਬ ਦਾ ਬਚਾਅ ਸਾਬਕਾ ਵਿਸ਼ਵ ਚੈਂਪੀਅਨ ਅਤੇ ਮੌਜੂਦਾ ਇੰਟਰਕਾਂਟੀਨੈਂਟਲ ਚੈਂਪੀਅਨ ਫਰਾਂਸਿਸ ਚੈਕਾ ਖਿਲਾਫ ਕਰਦੇ ਨਜਰ ਆਉਣਗੇ। 

  

 

ਇਸ ਫਾਈਟ ਦੀਆਂ ਟਿਕਟਾਂ www.bookmyshow,com 'ਤੇ ਉਪਲਬਧ ਕਰਵਾਈਆਂ ਜਾ ਰਹੀਆਂ ਹਨ। ਇਸ ਮੈਚ 'ਚ ਕਾਮਨ ਸਟੈਂਡ ਦੀਆਂ ਟਿਕਟਾਂ 1000 ਰੁਪਏ, ਪ੍ਰੀਮੀਅਮ ਸਟੈਂਡ ਦੀ 1500 ਰੁਪਏ, ਵੀ.ਆਈ.ਪੀ. ਸਟੈਂਡ ਦੀ 2000 ਰੁਪਏ, ਗੋਲਡ ਰਿੰਗਸਾਈਡ ਟਿਕਟਾਂ 10,000 ਰੁਪਏ ਅਤੇ ਪਲਾਟੀਨਮ ਰਿੰਗਸਾਈਡ ਟਿਕਟਾਂ ਦੀ ਕੀਮਤ 15,000 ਰੁਪਏ ਰੱਖੀ ਗਈ ਹੈ। 30 ਨਵੰਬਰ ਤਕ ਟਿਕਟਾਂ ਲੈਣ ਵਾਲਿਆਂ ਨੂੰ 10% ਦਾ ਡਿਸਕਾਉਂਟ ਮਿਲੇਗਾ। ਇਸ ਮੈਚ ਲਈ ਲਗਭਗ 5000 ਟਿਕਟ ਉਪਲਬਧ ਕਰਵਾਏ ਜਾਣਗੇ।