ਕਪਤਾਨ ਦੇ ਦੋਹਰੇ ਸੈਂਕੜੇ ਨਾਲ ਭਾਰਤ ਦੀ ਲੀਡ 'ਵਿਰਾਟ'
ਵਿਰਾਟ ਕੋਹਲੀ ਨੇ ਜਯੰਤ ਯਾਦਵ ਨਾਲ ਮਿਲਕੇ 8ਵੇਂ ਵਿਕਟ ਲਈ 200 ਤੋਂ ਵਧ ਰਨ ਦੀ ਪਾਰਟਨਰਸ਼ਿਪ ਵੀ ਕਰ ਲਈ। ਇਹ ਵਿਰਾਟ ਦੇ ਟੈਸਟ ਕਰੀਅਰ ਦਾ ਸਭ ਤੋਂ ਵੱਡਾ ਸਕੋਰ ਹੈ। ਇਸਤੋਂ ਪਹਿਲਾਂ ਵਿਰਾਟ ਕੋਹਲੀ ਦਾ ਹਾਈਐਸਟ ਸਕੋਰ 211 ਰਨ ਦਾ ਸੀ।
ਕਪਤਾਨ ਵਿਰਾਟ ਕੋਹਲੀ ਲਈ ਸਾਲ 2016 ਬੇਹਦ ਦਮਦਾਰ ਸਾਬਿਤ ਹੋਇਆ ਹੈ।
ਵਿਰਾਟ ਨੇ ਇਸੇ ਪਾਰੀ ਦੌਰਾਨ ਸੀਰੀਜ਼ 'ਚ ਆਪਣਾ ਦਮਦਾਰ ਪ੍ਰਦਰਸ਼ਨ ਜਾਰੀ ਰਖਦਿਆਂ ਸੀਰੀਜ਼ 'ਚ 600 ਰਨ ਦਾ ਅੰਕੜਾ ਵੀ ਪਾਰ ਕਰ ਲਿਆ ਹੈ। ਵਿਰਾਟ ਹੁਣ ਤਕ ਸੀਰੀਜ਼ ਦੇ 4 ਮੈਚਾਂ ਦੀਆਂ 7 ਪਾਰੀਆਂ 'ਚ 600 ਤੋਂ ਵਧ ਰਨ ਬਣਾ ਚੁੱਕੇ ਹਨ ਅਤੇ ਉਨ੍ਹਾਂ ਦੇ ਨਾਮ 2 ਸੈਂਕੜੇ ਅਤੇ 2 ਅਰਧ-ਸੈਂਕੜੇ ਦਰਜ ਹਨ।
ਸੀਰੀਜ਼ 'ਚ 600 ਤੋਂ ਵਧ ਰਨ
ਮੈਚ ਦੇ ਤੀਜੇ ਦਿਨ ਦਾ ਖੇਡ ਖਤਮ ਹੋਣ ਤਕ ਵਿਰਾਟ ਕੋਹਲੀ 147 ਰਨ ਬਣਾ ਕੇ ਨਾਬਾਦ ਸਨ। ਮੈਚ ਦੇ ਚੌਥੇ ਦਿਨ ਵਿਰਾਟ ਨੇ 302 ਗੇਂਦਾਂ 'ਤੇ 23 ਚੌਕਿਆਂ ਦੀ ਮਦਦ ਨਾਲ ਦੋਹਰਾ ਸੈਂਕੜਾ ਪੂਰਾ ਕੀਤਾ।
ਵਿਰਾਟ ਦੀ ਵਿਰਾਟ ਖੇਡ
ਸਾਲ ਦਾ ਤੀਜਾ ਦੋਹਰਾ ਸੈਂਕੜਾ
ਵਿਰਾਟ ਨੇ ਇਸ ਸਾਲ ਪਹਿਲਾਂ ਵੈਸਟ ਇੰਡੀਜ਼ ਖਿਲਾਫ ਦੋਹਰਾ ਸੈਂਕੜਾ ਜੜਿਆ ਅਤੇ ਫਿਰ ਨਿਊਜ਼ੀਲੈਂਡ ਖਿਲਾਫ ਵੀ ਟੈਸਟ ਸੀਰੀਜ਼ ਦੌਰਾਨ ਦੋਹਰਾ ਸੈਂਕੜਾ ਠੋਕਿਆ।
ਕਪਤਾਨ ਨੇ ਸਾਲ ਦਾ ਤੀਜਾ ਦੋਹਰਾ ਸੈਂਕੜਾ ਜੜਦੇ ਹੋਏ ਭਾਰਤ ਨੂੰ ਮਜਬੂਤ ਸਥਿਤੀ 'ਚ ਪਹੁੰਚਾ ਦਿੱਤਾ।
ਟੀਮ ਇੰਡੀਆ ਦੇ ਕਪਤਾਨ ਵਿਰਾਟ ਕੋਹਲੀ ਨੇ ਆਪਣਾ ਦਮਦਾਰ ਪ੍ਰਦਰਸ਼ਨ ਜਾਰੀ ਰਖਦਿਆਂ ਇੰਗਲੈਂਡ ਖਿਲਾਫ ਮੁੰਬਈ ਟੈਸਟ 'ਚ ਦੋਹਰਾ ਸੈਂਕੜਾ ਠੋਕ ਦਿੱਤਾ।