ਨਵੀਂ ਦਿੱਲੀ: ਭਾਰਤੀ ਟੀਮ ਦੇ ਕਪਤਾਨ ਵਿਰਾਟ ਕੋਹਲੀ ਦਾ ਨਾਂ ਅੱਜ ਦੇ ਮਹਾਨ ਕ੍ਰਿਕਟਰਾਂ ‘ਚ ਸ਼ਾਮਲ ਹੈ ਪਰ ਇੱਕ ਸਮਾਂ ਸੀ ਜਦੋਂ ਕੋਹਲੀ ਨੂੰ ਬਹੁਤ ਸੰਘਰਸ਼ ਕਰਨਾ ਪਿਆ। ‘ਅਨਅਕੈਡਮੀ ਆਨਲਾਈਨ ਕਲਾਸ’ ‘ਚ ਕੋਹਲੀ ਤੇ ਉਨ੍ਹਾਂ ਦੀ ਪਤਨੀ ਬਾਲੀਵੁੱਡ ਅਭਿਨੇਤਰੀ ਅਨੁਸ਼ਕਾ ਸ਼ਰਮਾ ਨੇ ਸੰਘਰਸ਼ ਬਾਰੇ ਖੁੱਲ੍ਹ ਕੇ ਗੱਲ ਕੀਤੀ।
ਕੋਹਲੀ ਨੇ ਕਿਹਾ ਕਿ ਇੱਕ ਵਾਰ ਉਨ੍ਹਾਂ ਨੂੰ ਸੂਬੇ ਦੀ ਟੀਮ ‘ਚ ਨਹੀਂ ਚੁਣਿਆ ਗਿਆ ਸੀ। ਉਹ ਇਸ ਬਾਰੇ ਬਹੁਤ ਪ੍ਰੇਸ਼ਾਨ ਸੀ ਤੇ ਸਾਰੀ ਰਾਤ ਰੋਂਦੇ ਰਹੇ। ਕੋਹਲੀ ਨੇ ਆਪਣੀ ਕਪਤਾਨੀ ‘ਚ ਸਾਲ 2008 ‘ਚ ਭਾਰਤ ਨੂੰ ਅੰਡਰ-19 ਵਿਸ਼ਵ ਕੱਪ ਵੀ ਜਿੱਤਾਇਆ ਸੀ। ਉਸ ਨੇ 86 ਟੈਸਟਾਂ ‘ਚ 7240, 248 ਵਨਡੇ ਮੈਚਾਂ ‘ਚ 11867 ਤੇ 82 ਟੀ -20 ‘ਚ 2794 ਦੌੜਾਂ ਬਣਾਈਆਂ ਹਨ।
ਕੋਹਲੀ ਨੇ ਕਿਹਾ, “ਪਹਿਲੀ ਵਾਰ ਮੈਨੂੰ ਸੂਬੇ ਦੀ ਟੀਮ ‘ਚ ਚੋਣ ਦੌਰਾਨ ਰੱਦ ਕਰ ਦਿੱਤਾ ਗਿਆ। ਮੈਨੂੰ ਯਾਦ ਹੈ, ਫਿਰ ਮੈਂ ਸਾਰੀ ਰਾਤ ਰੋਂਦਾ ਰਿਹਾ ਸੀ। ਮੈਂ ਕਾਫ਼ੀ ਨਿਰਾਸ਼ ਸੀ ਤੇ ਮੈਂ ਰਾਤ ਦੇ ਲਗਪਗ 3 ਵਜੇ ਤੱਕ ਰੋਂਦਾ ਰਿਹਾ। ਮੈਂ ਆਪਣੇ ਆਪ 'ਤੇ ਵਿਸ਼ਵਾਸ ਨਹੀਂ ਕਰ ਪਾ ਰਿਹਾ ਸੀ ਕਿ ਮੈਨੂੰ ਨਾਮਨਜ਼ੂਰ ਕਰ ਦਿੱਤਾ ਗਿਆ ਸੀ।”ਕੋਹਲੀ ਨੇ ਸਾਲ 2006 ‘ਚ ਘਰੇਲੂ ਟੀਮ ਦਿੱਲੀ ਨਾਲ ਸ਼ੁਰੂਆਤ ਕੀਤੀ ਸੀ। 2 ਸਾਲ ਬਾਅਦ ਉਸ ਨੂੰ ਟੀਮ ਇੰਡੀਆ ‘ਚ ਜਗ੍ਹਾ ਮਿਲੀ। ਉਸ ਨੇ ਪਹਿਲਾ ਵਨਡੇ ਸ਼੍ਰੀਲੰਕਾ ਖਿਲਾਫ ਖੇਡਿਆ ਸੀ।
ਵਿਰਾਟ ਕੋਹਲੀ ਦੀ ਦਰਦਨਾਕ ਕਹਾਣੀ! ਜਦੋਂ ਸਾਰੀ ਰਾਤ ਫੁੱਟ-ਫੁੱਟ ਰੋਂਦਾ ਰਿਹਾ...
ਏਬੀਪੀ ਸਾਂਝਾ
Updated at:
22 Apr 2020 12:32 PM (IST)
ਭਾਰਤੀ ਟੀਮ ਦੇ ਕਪਤਾਨ ਵਿਰਾਟ ਕੋਹਲੀ ਦਾ ਨਾਂ ਅੱਜ ਦੇ ਮਹਾਨ ਕ੍ਰਿਕਟਰਾਂ ‘ਚ ਸ਼ਾਮਲ ਹੈ ਪਰ ਇੱਕ ਸਮਾਂ ਸੀ ਜਦੋਂ ਕੋਹਲੀ ਨੂੰ ਬਹੁਤ ਸੰਘਰਸ਼ ਕਰਨਾ ਪਿਆ। ‘ਅਨਅਕੈਡਮੀ ਆਨਲਾਈਨ ਕਲਾਸ’ ‘ਚ ਕੋਹਲੀ ਤੇ ਉਨ੍ਹਾਂ ਦੀ ਪਤਨੀ ਬਾਲੀਵੁੱਡ ਅਭਿਨੇਤਰੀ ਅਨੁਸ਼ਕਾ ਸ਼ਰਮਾ ਨੇ ਸੰਘਰਸ਼ ਬਾਰੇ ਖੁੱਲ੍ਹ ਕੇ ਗੱਲ ਕੀਤੀ।
- - - - - - - - - Advertisement - - - - - - - - -