ਨਵੀਂ ਦਿੱਲੀ: ਫੇਸਬੁੱਕ ਨੇ ਮੁਕੇਸ਼ ਅੰਬਾਨੀ ਦੀ ਮਲਕੀਅਤ ਵਾਲੀ ਰਿਲਾਇੰਸ ਇੰਡਸਟਰੀ ਲਿਮਟਿਡ (RIL) ਦੇ ਜੀਓ ਪਲੇਟਫਾਰਮਜ਼ ਲਿਮਟਿਡ ਵਿੱਚ ਵੱਡਾ ਨਿਵੇਸ਼ ਕੀਤਾ ਹੈ।
ਫੇਸਬੁੱਕ ਨੇ ਬੁੱਧਵਾਰ ਨੂੰ ਐਲਾਨ ਕੀਤਾ ਕਿ ਉਹ ਰਿਲਾਇੰਸ ਨਾਲ ਕੀਤੇ ਸਮਝੌਤੇ ਤਹਿਤ ਜੀਓ ਵਿੱਚ 43,574 ਕਰੋੜ ਰੁਪਏ ਦਾ ਨਿਵੇਸ਼ ਕਰਨਗੇ। ਫੇਸਬੁੱਕ ਦੇ ਇਸ ਨਿਵੇਸ਼ ਨਾਲ ਜੀਓ ਪਲੇਟਫਾਰਮ ਦਾ ਮੁੱਲ ਯਾਨੀ ਕਿ ਪ੍ਰੀ-ਮਨੀ ਐਂਟਰਪ੍ਰਾਈਜ਼ ਵੈਲਿਊ 4.62 ਲੱਖ ਕਰੋੜ ਰੁਪਏ ਮੰਨੀ ਜਾ ਰਹੀ ਹੈ। ਫੇਸਬੁੱਕ ਇਸ ਨਿਵੇਸ਼ ਜ਼ਰੀਏ ਜੀਓ ਪਲੇਟਫਾਰਮ 'ਚ 9.9 ਫ਼ੀਸਦੀ ਹਿੱਸੇਦਾਰੀ ਖਰੀਦੀ ਹੈ।
ਇਸ ਸੌਦੇ ਸਬੰਧੀ ਰਿਲਾਇੰਸ ਇੰਡਸਟਰੀ ਨੇ ਕਿਹਾ ਕਿ ਕਿਸੇ ਵੀ ਤਕਨੀਕੀ ਕੰਪਨੀ 'ਚ ਬਹੁਤ ਘੱਟ ਹਿੱਸੇਦਾਰੀ ਲਈ ਕੀਤਾ ਜਾਣ ਵਾਲਾ ਇਹ ਵਿਸ਼ਵ ਦਾ ਸਭ ਤੋਂ ਵੱਡਾ ਨਿਵੇਸ਼ ਹੈ ਤੇ ਭਾਰਤ ਦੇ ਤਕਨਾਲੌਜੀ ਸੈਕਟਰ ਦਾ ਸਭ ਤੋਂ ਵੱਡਾ ਪ੍ਰਤੱਖ ਵਿਦੇਸ਼ੀ ਨਿਵੇਸ਼ (FDI) ਹੈ। ਫੇਸਬੁੱਕ ਦੇ ਇਸ ਨਿਵੇਸ਼ ਦੇ ਨਾਲ ਹੀ ਮੁੱਲ ਦੇ ਹਿਸਾਬ ਨਾਲ ਜੀਓ ਪਲੇਟਫਾਰਮ ਬਾਜ਼ਾਰ ਪੂੰਜੀਕਰਨ ਦੇ ਲਿਹਾਜ਼ ਤੋਂ ਕਮਰਸ਼ੀਅਲ ਸਰਵਿਸਿਜ਼ ਸ਼ੁਰੂ ਕਰਨ ਦੇ ਸਿਰਫ਼ ਸਾਢੇ ਤਿੰਨ ਸਾਲ ਦੀ ਮਿਆਦ 'ਚ ਟੌਪ-5 ਲੜੀਬੱਧ ਕੰਪਨੀਆਂ ਵਿੱਚ ਸ਼ਾਮਲ ਹੋ ਗਈ ਹੈ।
ਫੇਸਬੁੱਕ ਦੇ ਨਾਲ ਹਿੱਸੇਦਾਰੀ ਨੂੰ ਰਿਲਾਇੰਸ ਇੰਡਸਟਰੀਜ਼ ਦੇ ਚੇਅਰਮੈਨ ਤੇ ਮੈਨੇਜਿੰਗ ਡਾਇਰੈਕਟਰ ਮੁਕੇਸ਼ ਅੰਬਾਨੀ ਨੇ ਕਿਹਾ ਕਿ ਉਨ੍ਹਾਂ ਨੂੰ ਪੂਰਾ ਭਰੋਸਾ ਹੈ ਕਿ ਕੋਰੋਨਾ ਤੋਂ ਬਾਅਦ ਭਾਰਤ ਬਹੁਤ ਘੱਟ ਸਮੇਂ ਵਿੱਚ ਆਰਥਿਕ ਖੱਪੇ ਨੂੰ ਪੂਰ ਲਵੇਗਾ। ਇਸ ਦਿਸ਼ਾ ਵਿੱਚ ਫੇਸਬੁੱਕ ਤੇ ਰਿਲਾਇੰਸ ਦੀ ਇਹ ਹਿੱਸੇਦਾਰੀ ਅਹਿਮ ਭੂਮਿਕਾ ਨਿਭਾਏਗੀ। ਬੀਤੇ ਦਿਨੀਂ ਮੋਦੀ ਸਰਕਾਰ ਨੇ ਵਿਦੇਸ਼ੀ ਨਿਵੇਸ਼ ਦੀਆਂ ਨਿਤੀਆਂ ਬਦਲੀਆਂ ਸਨ। ਫੇਸਬੁੱਕ ਤੇ ਜੀਓ ਪਲੇਟਫਾਰਮਜ਼ ਵਿਚਕਾਰ ਹੋਇਆ ਇਹ ਲੈਣ-ਦੇਣ ਸਰਕਾਰੀ ਮਨਜ਼ੂਰੀਆਂ ਅਧੀਨ ਹੈ।
Corona ਦੇ ਦੌਰ 'ਚ facebook ਤੇ Jio ਨੇ ਖੇਡਿਆ ਵੱਡਾ ਦਾਅ
ਏਬੀਪੀ ਸਾਂਝਾ
Updated at:
22 Apr 2020 09:53 AM (IST)
ਫੇਸਬੁੱਕ ਦੇ ਨਾਲ ਹਿੱਸੇਦਾਰੀ ਨੂੰ ਰਿਲਾਇੰਸ ਇੰਡਸਟਰੀਜ਼ ਦੇ ਚੇਅਰਮੈਨ ਤੇ ਮੈਨੇਜਿੰਗ ਡਾਇਰੈਕਟਰ ਮੁਕੇਸ਼ ਅੰਬਾਨੀ ਨੇ ਕਿਹਾ ਕਿ ਉਨ੍ਹਾਂ ਨੂੰ ਪੂਰਾ ਭਰੋਸਾ ਹੈ ਕਿ ਕੋਰੋਨਾ ਤੋਂ ਬਾਅਦ ਭਾਰਤ ਬਹੁਤ ਘੱਟ ਸਮੇਂ ਵਿੱਚ ਆਰਥਿਕ ਖੱਪੇ ਨੂੰ ਪੂਰ ਲਵੇਗਾ। ਇਸ ਦਿਸ਼ਾ ਵਿੱਚ ਫੇਸਬੁੱਕ ਤੇ ਰਿਲਾਇੰਸ ਦੀ ਇਹ ਹਿੱਸੇਦਾਰੀ ਅਹਿਮ ਭੂਮਿਕਾ ਨਿਭਾਏਗੀ।
- - - - - - - - - Advertisement - - - - - - - - -