ਰਮਨਦੀਪ ਕੌਰ ਦੀ ਰਿਪੋਰਟ
ਚੰਡੀਗੜ੍ਹ: ਕੋਰੋਨਾ ਵਾਇਰਸ ਖ਼ਤਮ ਕਰਨ ਦੀ ਦਵਾਈ ਨਾ ਮਿਲਣ ਕਾਰਨ ਜਿੱਥੇ ਪੂਰੀ ਦੁਨੀਆ ਦੇ ਡਾਕਟਰ ਚਿੰਤਾ ਵਿੱਚ ਹਨ, ਉੱਥੇ ਭਾਰਤ ਨੂੰ ਨਵੀਂ ਸਮੱਸਿਆ ਨੇ ਘੇਰ ਲਿਆ ਹੈ। ਦੇਸ਼ ਵਿੱਚ ਤੇਜ਼ੀ ਨਾਲ ਕਰੋਨਾ ਦੇ ਅਜਿਹੇ ਮਾਮਲੇ ਵਧ ਰਹੇ ਹਨ, ਜਿਨ੍ਹਾਂ ਨੇ ਡਾਕਟਰਾਂ ਤੇ ਸਰਕਾਰਾਂ ਨੂੰ ਗੰਭੀਰ ਪ੍ਰੇਸ਼ਾਨੀ ਵਿੱਚ ਪਾ ਦਿੱਤਾ ਹੈ। ਦਰਅਸਲ, ਪਿਛਲੇ ਦਿਨਾਂ ਤੋਂ ਦੇਸ਼ ਦੇ ਵੱਖ ਵੱਖ ਸੂਬਿਆਂ ਤੋਂ ਖ਼ਬਰਾਂ ਆ ਰਹੀਆਂ ਹਨ ਕਿ ਉੱਥੋਂ ਦੇ ਲੋਕਾਂ ਨੂੰ ਕੋਰੋਨਾ ਵਾਇਰਸ ਦੀ ਲਾਗ ਲੱਗ ਚੁੱਕੀ ਹੈ ਪਰ ਉਨ੍ਹਾਂ ਵਿੱਚ ਵਾਇਰਸ ਨਾਲ ਗ੍ਰਸਤ ਹੋਣ ਦਾ ਇੱਕ ਵੀ ਲੱਛਣ ਨਹੀਂ ਪਾਇਆ ਗਿਆ। ਦਿੱਲੀ ਵਿੱਚ ਅਜਿਹੇ ਮਾਮਲੇ ਕਾਫੀ ਹਨ।
ਬੀਤੇ ਦਿਨੀਂ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਸੀ ਕਿ ਦਿੱਲੀ 'ਚ ਇੱਕ ਹੀ ਦਿਨ 'ਚ 736 ਟੈਸਟ ਰਿਪੋਰਟਾਂ 'ਚੋਂ 186 ਲੋਕ ਕੋਰੋਨਾ ਪੀੜਤ ਪਾਏ ਗਏ। ਉਨ੍ਹਾਂ ਅੱਗੇ ਦੱਸਿਆ ਕਿ ਇਹ ਸਾਰੇ ਮਾਮਲੇ 'ਏਸੀਮਪਟੋਮੈਟਿਕ' ਭਾਵ ਉਹ ਮਾਮਲੇ ਜਿਨ੍ਹਾਂ 'ਚ ਬਿਮਾਰੀ ਦਾ ਕੋਈ ਲੱਛਣ ਮੌਜੂਦ ਨਹੀਂ ਹੁੰਦਾ ਹੈ। ਕਿਸੇ ਵੀ ਸੰਕ੍ਰਮਿਤ ਮਰੀਜ਼ ਨੂੰ ਖੰਘ, ਬੁਖ਼ਾਰ, ਸਾਹ ਲੈਣ 'ਚ ਦਿੱਕਤ ਆਦਿ ਕਿਸੇ ਵੀ ਤਰ੍ਹਾਂ ਦੀ ਕੋਈ ਸ਼ਿਕਾਇਤ ਨਹੀਂ ਸੀ। ਇਸ ਤੋਂ ਇਲਾਵਾ ਮਹਾਰਾਸ਼ਟਰ ਵਿੱਚ 50 ਤੋਂ ਵੱਧ ਮੀਡੀਆ ਕਰਮੀਆਂ ਵੀ ਕੋਰੋਨਾ ਪਾਜ਼ਿਟਿਵ ਪਾਏ ਗਏ ਸਨ, ਜਿਨ੍ਹਾਂ ਵਿੱਚੋਂ ਜ਼ਿਆਦਾਤਰ ਨੂੰ ਕੋਈ ਵੀ ਲੱਛਣ ਨਹੀਂਂ ਸੀ ਮਿਲਿਆ।
ਹੈਰਾਨੀ ਦੀ ਗੱਲ ਹੈ ਕਿ ਅਜਿਹੇ ਮਾਮਲੇ ਸਿਰਫ ਦਿੱਲੀ ਹੀ ਨਹੀਂ ਬਲਕਿ ਦੇਸ਼ ਦੇ ਹੋਰਨਾਂ ਸੂਬਿਆਂ ਵਿੱਚ ਵੀ ਸਾਹਮਣੇ ਆ ਰਹੇ ਹਨ। ਤਮਿਲਨਾਡੂ, ਕੇਰਲ, ਕਰਨਾਟਕ, ਅਸਮ, ਰਾਜਸਥਾਨ ਵਰਗੇ ਸੂਬਿਆਂ ਨੇ ਵੀ ਅਜਿਹੇ ਮਾਮਲੇ ਸਾਹਮਣੇ ਆਉਣ ਦੀ ਸੰਭਾਵਨਾ ਪ੍ਰਗਟਾਈ ਹੈ। ਇਸ ਲਿਹਾਜ਼ ਨਾਲ ਭਾਰਤ 'ਚ ਬਿਨਾ ਲੱਛਣਾਂ ਕੋਰੋਨਾ ਲਾਗ ਵਾਲੇ ਮਾਮਲੇ ਡਾਕਟਰਾਂ ਲਈ ਨਵੀਂ ਸਿਰਦਰਦੀ ਬਣ ਗਏ ਹਨ।
ਸਿਹਤ ਮੰਤਰਾਲੇ ਦੇ ਤਾਜ਼ਾ ਅੰਕੜਿਆਂ ਅਨੁਸਾਰ ਦੇਸ਼ ‘ਚ ਇਸ ਮਹਾਂਮਾਰੀ ਨਾਲ ਸੰਕਰਮਿਤ ਮਰੀਜ਼ਾਂ ਦੀ ਗਿਣਤੀ ਵੱਧ ਕੇ 20 ਹਜ਼ਾਰ ਤਕ ਪਹੁੰਚ ਗਈ ਹੈ। ਮੰਤਰਾਲੇ ਅਨੁਸਾਰ ਹੁਣ ਤੱਕ 19 ਹਜ਼ਾਰ 984 ਵਿਅਕਤੀ ਕੋਰੋਨਾ ਨਾਲ ਸੰਕਰਮਿਤ ਹਨ। ਇਸ ਦੇ ਨਾਲ ਹੀ 640 ਲੋਕਾਂ ਦੀ ਮੌਤ ਹੋ ਚੁੱਕੀ ਹੈ। ਹਾਲਾਂਕਿ 3870 ਲੋਕ ਠੀਕ ਵੀ ਹੋਏ ਹਨ।
ਕਿਸ ਸੂਬੇ ‘ਚ ਕਿੰਨੀਆਂ ਮੌਤਾਂ ਹੋਈਆਂ?
ਸਿਹਤ ਮੰਤਰਾਲੇ ਅਨੁਸਾਰ ਮਹਾਰਾਸ਼ਟਰ ‘ਚ 251, ਮੱਧ ਪ੍ਰਦੇਸ਼ ‘ਚ 76, ਗੁਜਰਾਤ ‘ਚ 90, ਦਿੱਲੀ ‘ਚ 47, ਤਾਮਿਲਨਾਡੂ ‘ਚ 18, ਤੇਲੰਗਾਨਾ ‘ਚ 23, ਆਂਧਰਾ ਪ੍ਰਦੇਸ਼ ‘ਚ 22, ਕਰਨਾਟਕ ‘ਚ 17, ਉੱਤਰ ਪ੍ਰਦੇਸ਼ ‘ਚ 20, ਪੰਜਾਬ ‘ਚ 16, ਪੱਛਮੀ ਬੰਗਾਲ ‘ਚ 15, ਰਾਜਸਥਾਨ ‘ਚ 25, ਜੰਮੂ-ਕਸ਼ਮੀਰ ‘ਚ 5, ਹਰਿਆਣਾ ‘ਚ 3, ਕੇਰਲ ‘ਚ 3, ਝਾਰਖੰਡ ‘ਚ 3, ਬਿਹਾਰ ‘ਚ 2, ਅਸਾਮ, ਹਿਮਾਚਲ ਪ੍ਰਦੇਸ਼, ਮੇਘਾਲਿਆ ਅਤੇ ਉੜੀਸਾ ‘ਚ ਇਕ-ਇਕ ਮੌਤਾਂ ਹੋਈਆਂ ਹਨ।
ਦਸ ਵੱਡੇ ਸੂਬੇ ਜਿੱਥੇ ਕੋਰੋਨਾ ਦੇ ਸਭ ਤੋਂ ਵੱਧ ਕੇਸ:
ਦੇਸ਼ ‘ਚ ਸਭ ਤੋਂ ਵੱਧ ਕੋਰੋਨਾ ਕੇਸ ਮਹਾਰਾਸ਼ਟਰ ‘ਚ ਹਨ, ਜਿਥੇ ਸੰਕਰਮਿਤ ਮਰੀਜ਼ਾਂ ਦੀ ਗਿਣਤੀ 5218 ਹੈ। ਇਸ ਤੋਂ ਬਾਅਦ ਗੁਜਰਾਤ ਆਉਂਦਾ ਹੈ, ਜਿਥੇ 2178 ਮਾਮਲੇ ਹਨ। ਤੀਜੇ ਨੰਬਰ 'ਤੇ ਰਾਜਧਾਨੀ ਦਿੱਲੀ ‘ਚ 2156, ਰਾਜਸਥਾਨ ‘ਚ 1659, ਤਾਮਿਲਨਾਡੂ ‘ਚ 1596, ਉੱਤਰ ਪ੍ਰਦੇਸ਼ ‘ਚ 1294, ਤੇਲੰਗਾਨਾ ‘ਚ 928, ਆਂਧਰਾ ਪ੍ਰਦੇਸ਼ ‘ਚ 757 ਅਤੇ ਕੇਰਲ ‘ਚ 428 ਮਾਮਲੇ ਦਰਜ ਹਨ।
(ਸ੍ਰੋਤ-ਨਿਊਜ਼ ਏਜੰਸੀਆਂ)
ਖ਼ਤਰੇ ਦੀ ਘੰਟੀ: ਕੋਰੋਨਾ ਦਾ ਕੋਈ ਵੀ ਲੱਛਣ ਨਹੀਂ ਪਰ ਟੈਸਟ ਫਿਰ ਵੀ ਪੌਜ਼ੇਟਿਵ
ਏਬੀਪੀ ਸਾਂਝਾ
Updated at:
22 Apr 2020 10:29 AM (IST)
ਇਹ ਮਾਮਲੇ 'ਏਸੀਮਪਟੋਮੈਟਿਕ' ਭਾਵ ਉਹ ਮਾਮਲੇ ਜਿਨ੍ਹਾਂ 'ਚ ਬਿਮਾਰੀ ਦਾ ਕੋਈ ਲੱਛਣ ਮੌਜੂਦ ਨਹੀਂ ਹੁੰਦਾ ਹੈ। ਕਿਸੇ ਵੀ ਸੰਕ੍ਰਮਿਤ ਮਰੀਜ਼ ਨੂੰ ਖੰਘ, ਬੁਖ਼ਾਰ, ਸਾਹ ਲੈਣ 'ਚ ਦਿੱਕਤ ਆਦਿ ਕਿਸੇ ਵੀ ਤਰ੍ਹਾਂ ਦੀ ਕੋਈ ਸ਼ਿਕਾਇਤ ਨਹੀਂ ਸੀ।
ਫੋਟੋ: PTI
- - - - - - - - - Advertisement - - - - - - - - -