ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਵਿਰਾਟ ਕੋਹਲੀ ਅੱਜ ਆਪਣਾ 32ਵਾਂ ਜਨਮ ਦਿਨ ਮਨਾ ਰਹੇ ਹਨ। ਆਪਣੀ ਹਮਲਾਵਰ ਬੱਲੇਬਾਜ਼ੀ ਲਈ ਮਸ਼ਹੂਰ ਕੋਹਲੀ ਦਾ ਜਨਮ 5 ਨਵੰਬਰ, 1988 ਨੂੰ ਦਿੱਲੀ 'ਚ ਹੋਇਆ ਸੀ। ਕੋਹਲੀ ਨੇ ਕ੍ਰਿਕਟ ਦੇ ਤਿੰਨਾਂ ਫਾਰਮੈਚ ਵਨਡੇਅ ਤੇ ਟੀ-20 'ਚ ਆਪਣੀ ਹਮਲਾਵਰ ਬੱਲੇਬਾਜ਼ੀ ਨਾਲ ਕਈ ਰਿਕਾਰਡ ਬਣਾਏ ਹਨ।
ਵਿਰਾਟ ਕੋਹਲੀ ਭਾਰਤੀ ਕ੍ਰਿਕਟ ਟੀਮ ਦੇ ਸਭ ਤੋਂ ਸਫਲ ਕਪਤਾਨ ਮੰਨੇ ਜਾਂਦੇ ਰਹੇ ਹਨ। ਆਪਣੇ ਬੱਲੇ ਨਾਲ ਉਨ੍ਹਾਂ ਕ੍ਰਿਕਟ ਦੇ ਤਿੰਨੇ ਫਾਰਮੈਟ 'ਚ ਕਈ ਰਿਕਾਰਡ ਬਣਾਏ। ਵਿਰਾਟ ਆਪਣੇ ਹੁਣ ਤਕ ਦੇ ਕਰੀਅਰ 'ਚ 86 ਟੈਸਟ ਮੈਚਾਂ 'ਚ 53.62 ਦੀ ਔਸਤ ਨਾਲ 7240 ਰਨ ਵਨਡੇਅ ਦੇ 248 ਮੈਚਾਂ 'ਚ 59.33 ਦੀ ਔਸਤ ਨਾਲ 11,867 ਰਨ ਤੇ ਟੀ20 ਦੇ 82 ਮੈਚਾਂ 'ਚ 50.80 ਦੀ ਔਸਤ ਨਾਲ 2794 ਰਨ ਬਣਾ ਚੁੱਕੇ ਹਨ।
ਵਿਰਾਟ ਦੇ ਨਾਂਅ ਕਈ ਰਿਕਾਰਡ:
ਵਿਰਾਟ ਕੋਹਲੀ ਨੇ ਕ੍ਰਿਕਟ ਦੀ ਦੁਨੀਆਂ 'ਚ ਕਈ ਰਿਕਾਰਡ ਆਪਣੇ ਨਾਂਅ ਕੀਤੇ ਹਨ। ਕੋਹਲੀ ਭਾਰਤ ਦੇ ਸਭ ਤੋਂ ਜ਼ਿਆਦਾ ਦੋਹਰੇ ਸੈਂਕੜੇ ਲਾਉਣ ਵਾਲੇ ਖਿਡਾਰੀ ਹਨ। ਉਹ ਹੁਣ ਤਕ 7 ਵਾਰ ਦੋਹਰਾ ਸੈਂਕੜਾ ਲਾ ਚੁੱਕੇ ਹਨ। ਇਸ ਦੇ ਨਾਲ ਹੀ ਕਪਤਾਨ ਦੇ ਤੌਰ 'ਤੇ ਦੁਨੀਆਂ 'ਚ ਸਭ ਤੋਂ ਜ਼ਿਆਦਾ ਦੋਹਰੇ ਸੈਂਕੜੇ ਲਾਉਣ ਦਾ ਰਿਕਾਰਡ ਵੀ ਉਨ੍ਹਾਂ ਦੇ ਨਾਂਅ ਹੈ। ਕਪਤਾਨ ਦੇ ਰੂਪ 'ਚ ਉਨ੍ਹਾਂ ਛੇ ਦੋਹਰੇ ਸੈਂਕੜੇ ਜੜੇ ਹਨ।
US Elections: ਅਮਰੀਕਾ 'ਚ ਹਿੰਸਾ ਦਾ ਖਦਸ਼ਾ! ਚੋਣ ਨਤੀਜਿਆਂ ਦੌਰਾਨ ਹੀ ਹੋ ਰਹੇ ਵਿਰੋਧ ਪ੍ਰਦਰਸ਼ਨ
ਟੈਸਟ ਕ੍ਰਿਕਟ 'ਚ ਕੋਹਲੀ ਲਗਾਤਾਰ ਚਾਰ ਸੀਰੀਜ਼ 'ਚ ਦੋਹਰੇ ਸੈਂਕੜੇ ਲਾਉਣ ਵਾਲੇ ਇਕਲੌਤੇ ਬੱਲੇਬਾਜ਼ ਹਨ। ਵਨਡੇਅ ਕ੍ਰਿਕਟ 'ਚ ਸਭ ਤੋਂ ਤੇਜ਼ 8000, 9000, 10000 ਤੇ 11,000 ਰਨ ਬਣਾਉਣ ਦਾ ਰਿਕਾਰਡ ਵੀ ਕੋਹਲੀ ਦੇ ਨਾਂਅ ਦਰਜ ਹੈ। ਇਸ ਤੋਂ ਇਲਾਵਾ ਵੀ ਵਿਰਾਟ ਕੋਹਲੀ ਦੇ ਨਾਂਅ ਕਈ ਰਿਕਾਰਡ ਦਰਜ ਹਨ।
ਛੋਲੇ-ਭਟੂਰਿਆਂ ਦੇ ਸ਼ੌਕੀਨ ਵਿਰਾਟ
ਵਿਰਾਟ ਕੋਹਲੀ ਆਪਣੀ ਫਿਟਨੈਸ ਨੂੰ ਲੈਕੇ ਹਮੇਸ਼ਾਂ ਵਚਨਬੱਧ ਰਹਿੰਦੇ ਹਨ। ਇਕ ਇੰਟਰਵਿਊ 'ਚ ਉਨ੍ਹਾਂ ਦੱਸਿਆ ਸੀ ਕਿ ਕਾਲਜ ਦੇ ਦਿਨਾਂ 'ਚ ਦਿੱਲੀ ਦੇ ਛੋਲੇ ਭਟੂਰਿਆਂ ਦੇ ਸ਼ੌਕੀਨ ਰਹੇ ਹਨ। ਦਿੱਲੀ ਦੇ ਤਿਲਕ ਨਗਰ ਦੀ ਆਪਣੀ ਇਕ ਪਸੰਦੀਦਾ ਦੁਕਾਨ 'ਤੇ ਉਹ ਛੋਟੇ ਭਟੂਰੇ ਖਾਣ ਜਾਇਆ ਕਰਦੇ ਸਨ।
ਜਿੱਤ ਦੇ ਕਰੀਬ ਪਹੁੰਚੇ ਬਾਇਡਨ ਨੇ ਕਿਹਾ, 'ਵਿਰੋਧੀਆਂ ਨੂੰ ਨਹੀਂ ਮੰਨਾਂਗਾ ਦੁਸ਼ਮਨ, ਸਭ ਦਾ ਰਾਸ਼ਟਰਪਤੀ ਬਣਾਂਗਾ'
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ
Exit Poll 2024
(Source: Poll of Polls)
Virat Kohli Birthday Special: ਸਭ ਤੋਂ ਸਫਲ ਖਿਡਾਰੀਆਂ 'ਚ ਸ਼ਾਮਲ ਵਿਰਾਟ ਕੋਹਲੀ ਦੇ ਨਾਂਅ ਦਰਜ ਇਹ ਬਕਮਾਲ ਰਿਕਾਰਡ
ਏਬੀਪੀ ਸਾਂਝਾ
Updated at:
05 Nov 2020 07:51 AM (IST)
ਵਿਰਾਟ ਆਪਣੇ ਹੁਣ ਤਕ ਦੇ ਕਰੀਅਰ 'ਚ 86 ਟੈਸਟ ਮੈਚਾਂ 'ਚ 53.62 ਦੀ ਔਸਤ ਨਾਲ 7240 ਰਨ ਵਨਡੇਅ ਦੇ 248 ਮੈਚਾਂ 'ਚ 59.33 ਦੀ ਔਸਤ ਨਾਲ 11,867 ਰਨ ਤੇ ਟੀ20 ਦੇ 82 ਮੈਚਾਂ 'ਚ 50.80 ਦੀ ਔਸਤ ਨਾਲ 2794 ਰਨ ਬਣਾ ਚੁੱਕੇ ਹਨ।
- - - - - - - - - Advertisement - - - - - - - - -