ਵਿਰਾਟ ਤੋਂ ਪਹਿਲਾਂ ਇਹ ਰਿਕਾਰਡ ਵੈਸਟ ਇੰਡੀਜ਼ ਬੱਲੇਬਾਜ਼ ਬ੍ਰਾਇਨ ਲਾਰਾ ਤੇ ਭਾਰਤੀ ਸਾਬਕਾ ਖਿਡਾਰੀ ਸਚਿਨ ਤੇਂਦੁਲਕਰ ਦੇ ਨਾਂ ਸੀ। ਦੋਵੇਂ ਹੀ ਬੱਲੇਬਾਜ਼ 453ਵੀਂ ਅੰਤਰਾਸ਼ਟਰੀ ਪਾਈ ‘ਚ ਇਸ ਮੁਕਾਮ ‘ਚ ਪਹੁੰਚੇ ਜਦਕਿ ਸਚਿਨ ਨੇ ਲਾਰਾ ਦੇ ਮੁਕਾਬਲੇ ਘੱਟ ਮੈਚ ਖੇਡੇ ਸੀ। ਇਸ ਦੇ ਨਾਲ ਹੀ ਵਿਰਾਟ ਨੇ ਦੋਵਾਂ ਖਿਡਾਰੀਆਂ ਨੂੰ 36 ਪਾਰੀਆਂ ਦੇ ਫਰਕ ਨਾਲ ਪਿੱਛੇ ਛੱਡਿਆ।
ਵਿਰਾਟ ਕੋਹਲੀ ਅੰਤਰਾਸ਼ਟਰੀ ਕ੍ਰਿਕਟ ‘ਚ 20 ਹਜ਼ਾਰੀ ਦੌੜਾਂ ਦਾ ਅੰਕੜਾ ਛੂਹਣ ਵਾਲੇ ਤੀਜੇ ਭਾਰਤੀ ਬੱਲੇਬਾਜ਼ ਹਨ। ਉਨ੍ਹਾਂ ਤੋਂ ਪਹਿਲਾਂ ਇਸ ਲਿਸਟ ‘ਚ ਸਚਿਨ ਤੇ ਰਾਹੁਲ ਦ੍ਰਵਿੜ੍ਹ ਨੇ ਇਹ ਕਾਰਨਾਮਾ ਆਪਣੇ ਨਾਂ ਕੀਤਾ ਹੋਇਆ ਹੈ। ਸਚਿਨ ਦੇ ਨਾਂ 34357 ਤੇ ਰਾਹੁਲ ਦੇ ਖਾਤੇ ‘ਚ 24204 ਦੌੜਾਂ ਹਨ।