ਇੰਦੌਰ - ਟੀਮ ਇੰਡੀਆ ਦੇ ਕਪਤਾਨ ਵਿਰਾਟ ਕੋਹਲੀ ਨੇ ਇੰਦੌਰ ਟੈਸਟ ਦੇ ਦੂਜੇ ਦਿਨ ਆਪਣੇ ਸੈਂਕੜੇ ਨੂੰ ਦੋਹਰੇ ਸੈਂਕੜੇ 'ਚ ਤਬਦੀਲ ਕਰ ਦਿੱਤਾ। ਵਿਰਾਟ ਕੋਹਲੀ ਨੇ ਆਪਣੇ ਕਰੀਅਰ ਦਾ ਬੈਸਟ ਸਕੋਰ ਹਾਸਿਲ ਕਰ ਲਿਆ ਹੈ। ਇੰਦੌਰ ਟੈਸਟ ਦੇ ਦੂਜੇ ਦਿਨ ਚਾਹ ਦੀ ਬਰੇਕ ਤਕ ਵਿਰਾਟ ਕੋਹਲੀ 207 ਰਨ ਬਣਾ ਕੇ ਨਾਬਾਦ ਮੈਦਾਨ 'ਤੇ ਟਿਕੇ ਹੋਏ ਸਨ। 

  

 

ਵਿਰਾਟ ਨੇ ਮੈਚ ਦੇ ਪਹਿਲੇ ਦਿਨ ਹੀ ਸੈਂਕੜਾ ਪੂਰਾ ਕਰ ਲਿਆ ਸੀ। ਮੈਚ ਦੇ ਦੂਜੇ ਦਿਨ ਵਿਰਾਟ ਕੋਹਲੀ ਨੇ ਅਜਿੰਕਿਆ ਰਹਾਣੇ ਨਾਲ ਮਿਲਕੇ ਭਾਰਤ ਨੂੰ ਮਜਬੂਤ ਸਥਿਤੀ 'ਚ ਪਹੁੰਚਾ ਦਿੱਤਾ। ਵਿਰਾਟ ਨੇ ਰਹਾਣੇ ਨਾਲ ਮਿਲਕੇ ਚੌਥੇ ਵਿਕਟ ਲਈ ਨਾਬਾਦ 356 ਰਨ ਦੀ ਪਾਰਟਨਰਸ਼ਿਪ ਕਰ ਲਈ ਹੈ। ਚਾਹ ਬਰੇਕ ਤਕ ਰਹਾਣੇ 161 ਰਨ ਬਣਾ ਕੇ ਮੈਦਾਨ 'ਤੇ ਟਿਕੇ ਹੋਏ ਸਨ। 

  

 

ਵਿਰਾਟ ਕੋਹਲੀ ਨੇ ਆਪਣੇ 200 ਰਨ 347 ਗੇਂਦਾਂ 'ਤੇ ਪੂਰੇ ਕੀਤੇ ਅਤੇ ਇਸ ਦੌਰਾਨ ਵਿਰਾਟ ਨੇ 18 ਚੌਕੇ ਲਗਾਏ ਸਨ। ਵਿਰਾਟ ਲਈ ਇਹ ਬਤੌਰ ਕਪਤਾਨ ਦੂਜਾ ਦੋਹਰਾ ਸੈਂਕੜਾ ਹੈ।